ਕਰਨਾਟਕ ‘ਚ ਨਵੇਂ ਸਿਆਸੀ ਸਮੀਕਰਨ, ਵਿਰੋਧੀ ਪਾਰਟੀ JDS ਨੇ BJP ਨਾਲ ਮਿਲਾਇਆ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ‘ਚ ਸਿਆਸੀ ਸਮੀਕਰਨ ਫਿਰ ਬਦਲ ਗਏ ਹਨ...

JDS with BJP

ਬੇਂਗਲੁਰੂ: ਕਰਨਾਟਕ ‘ਚ ਸਿਆਸੀ ਸਮੀਕਰਨ ਫਿਰ ਬਦਲ ਗਏ ਹਨ। ਸੱਤਾ ‘ਚ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਦਲ ਜਨਤਾ ਦਲ ਸੈਕੂਲਰ (ਜੇਡੀਐਸ) ਦੇ ਹੱਥ ਮਿਲਾਉਣ ਨਾਲ ਕਾਂਗਰਸ ਇਕੱਲੀ ਪੈ ਗਈ ਹੈ ਹਾਲਾਂਕਿ ਇਸਦੀ ਕੀਮਤ ਬੀਜੇਪੀ ਨੂੰ ਦੇਣੀ ਪਈ ਹੈ। ਵਿਧਾਨ ਪ੍ਰੀਸ਼ਦ ‘ਚ ਸਿਰਫ਼ 13 ਮੈਂਬਰ ਹੋਣ ਦੇ ਬਾਵਜੂਦ ਪ੍ਰਧਾਨ ਦਾ ਅਹੁਦਾ ਬੀਜੇਪੀ ਨੇ JDS ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।

ਕਦੇ, ਇਕ ਦੂਜੇ ਨੂੰ ਥੋੜਾ ਜਿਹਾ ਵੀ ਪਸੰਦ ਨਾ ਕਰਨ ਵਾਲੇ ਜੇਡੀਐਸ ਦੇ ਕੁਮਾਰ ਸਵਾਮੀ ਅਤੇ ਬੀਜੇਪੀ ਦੇ ਦਿਗਜ਼ ਨੇਤਾ ਅਤੇ ਸੀਐਨ ਬੀਐਮ ਯੇਦਿਯੁਰੱਪਾ ਨੇ ਆਪਸ ਵਿਚ ਹੱਥ ਮਿਲਾ ਲਿਆ ਹੈ। ਇਹ ਦੋਨੋਂ ਹੁਣ ਇਕੱਠੇ ਹੋ ਗਏ ਹਨ। ਇਸ ਗੱਲ ਨੂੰ ਭੁੱਲ ਕੇ ਕਿ ਯੇਦਿਯੁਰੱਪਾ ਨੇ ਕੁਮਾਰ ਸਵਾਮੀ ਦੀ ਸਰਕਾਰ ਸੁੱਟ ਕੇ ਅਪਣੀ ਸਰਕਾਰ ਬਣਾਈ ਸੀ। ਯੇਦਿਯੁਰੱਪਾ ਸਰਕਾਰ ਨੇ ਮੰਤਰੀ ਐਸ. ਇਸ਼ਵਰੱਪਾ ਕਹਿੰਦੇ ਹਨ, ਬੀਜੇਪੀ ਨੇ ਫੈਸਲਾ ਕੀਤਾ ਹੈ ਕਿ ਕਾਂਗਰਸ ਅਤੇ ਮੁਸਲਿਮ ਲੀਗ ਨੂੰ ਦੂਰ ਰੱਖਣ ਦੇ ਲਈ ਦੂਜੀਆਂ ਪਾਰਟੀਆਂ ਨੂੰ ਨਾਲ ਰੱਖਿਆ ਜਾਵੇਗਾ।

ਇਸ ਦੇ ਤਹਿਤ ਅਸੀਂ ਇੱਥੇ ਜੇਡੀਐਸ ਨੂੰ ਨਾਲ ਰੱਖਿਆ ਹੈ ਹਾਂਲਿਕ ਬੀਜੇਪੀ ਅਤੇ ਜੇਡੀਐਸ ਦਾ ਇਹ ਸਾਥ ਕਦੋਂ ਤੱਕ ਰਹੇਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਾਲ 2006 ਵਿਚ ਵੀ ਦੋਨੋਂ ਪਾਰਟੀਆਂ ਇਕੱਠੀਆਂ ਆ ਚੁਕੀਆਂ ਹਨ। ਉਦੋਂ ਯੇਦੀਯੁਰੇਪਾ ਦੇ ਸਮਰਥਨ ਤੋਂ ਕੁਮਾਰਸਵਾਮੀ ਮੁੱਖ ਮੰਤਰੀ ਬਣੇ ਸੀ। ਇਸ ਵਾਰ ਦੋਨੋਂ ਪਾਰਟੀਆਂ ਵਿਧਾਨ ਪ੍ਰੀਸ਼ਦ ਦੇ ਸਭਾ ਪਤੀ ਅਤੇ ਉਪ ਸਭਾਪਤੀ ਦੀਆਂ ਚੋਣਾਂ ਨੂੰ ਲੈ ਕੇ ਆਈ ਹੈ, ਜਿਸਨੂੰ ਲੈ ਕੇ ਪਿਛਲੇ ਮਹੀਨੇ ਵੀ ਹੱਥੋਪਾਈ ਹੋਈ ਸੀ।

ਜ਼ਿਕਰਯੋਗ ਹੈ ਕਿ 75 ਮੈਂਬਰਾਂ ਵਾਲੀ ਵਿਧਾਨ ਪ੍ਰੀਸ਼ਦ ਵਿਚ ਜੇਡੀਐਸ ਦੇ 13 ਮੈਂਬਰ ਹਨ ਜਿਸਨੂੰ ਬੀਜੇਪੀ ਨੇ ਸਭਾਪਤੀ ਦੇ ਲਈ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ 31 ਮੈਂਬਰਾਂ ਵਾਲੀ ਬੀਜੇਪੀ ਦਾ ਉਪਸਭਾਪਤੀ ਹੋਵੇਗਾ। ਇਸਦੇ ਕਾਰਨ 29 ਸੀਟਾਂ ਦੇ ਬਾਵਜੂਦ ਕਾਂਗਰਸ ਕਿਨਾਰੇ ‘ਤੇ ਹੈ। ਜੇਡੀਐਸ ਦੇ ਸੀਨੀਅਰ ਨੇਤਾ ਬਸਵਰਾਜ ਹੋਰਟੀ ਕਹਿੰਦੇ ਹਨ।

 ਬੀਜੇਪੀ ਸਾਨੂੰ ਵਿਧਾਨ ਪ੍ਰੀਸ਼ਦ ਪ੍ਰਧਾਨ ਦੇ ਲਈ ਮੱਦਦ ਕਰੇਗੀ ਅਤੇ ਸਾਨੂੰ ਉਪ ਪ੍ਰਧਾਨ ਅਹੁਦੇ ਦੇ ਲਈ ਬੀਜੇਪੀ ਨੂੰ ਸਮਰਥਨ ਦੇਣਗੇ। ਦੂਜੇ ਪਾਸੇ, ਜੇਡੀਐਸ ਦੇ ਪਾਲਾ ਪਾਲਾ ਬਦਲਣ ‘ਤੇ ਕਾਂਗਰਸ ਨੇ ਤੀਖੀ ਪ੍ਰਤੀਕਿਰਿਆ ਦੇਣ ਵਿਚ ਦੇਰ ਨਹੀਂ ਲਗਾਈ। ਕਾਂਗਰਸ ਵਿਧਾਇਕ ਕ੍ਰਿਸ਼ਣਾ ਬੈਰੇ ਗੌਂਡਾ ਨੇ ਕਿਹਾ, ਪਹਿਲਾਂ ਵੀ ਦੋਨਾਂ ਪਾਰਟੀਆਂ ਇਕ ਵਾਰ ਫਿਰ ਇੱਕਠੇ ਆਏ ਹਨ।