Morbi Bridge Accident: ਮੋਰਬੀ ਦੁਖਾਂਤ ਵਿੱਚ ਚਾਰਜਸ਼ੀਟ ਦਾਇਰ, ਓਰੇਵਾ ਗਰੁੱਪ ਦੇ ਐਮਡੀ ਦਾ ਨਾਮ ਵੀ ਸ਼ਾਮਲ
ਇਸ ਹਾਦਸੇ ਵਿੱਚ 135 ਲੋਕਾਂ ਦੀ ਗਈ ਸੀ ਜਾਨ
ਗੁਜਰਾਤ- ਗੁਜਰਾਤ ਦੇ ਮੋਰਬੀ ਸਸਪੈਂਸ਼ਨ ਬ੍ਰਿਜ ਤ੍ਰਾਸਦੀ ਮਾਮਲੇ 'ਚ ਸ਼ੁੱਕਰਵਾਰ ਨੂੰ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਵਿੱਚ ਓਰੇਵਾ ਗਰੁੱਪ ਦੇ ਐਮਡੀ ਜੈਸੁਖ ਪਟੇਲ ਦਾ ਨਾਂ ਵੀ ਮੁਲਜ਼ਮ ਵਜੋਂ ਸ਼ਾਮਲ ਹੈ। ਪਿਛਲੇ ਸਾਲ 30 ਅਕਤੂਬਰ ਨੂੰ ਵਾਪਰੇ ਇਸ ਹਾਦਸੇ ਵਿੱਚ 135 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 40 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਅਜੰਤਾ ਮੈਨੂਫੈਕਚਰਿੰਗ (ਓਰੇਵਾ ਗਰੁੱਪ) ਨੂੰ ਮੋਰਬੀ ਵਿੱਚ ਮੱਛੂ ਨਦੀ ਉੱਤੇ ਬ੍ਰਿਟਿਸ਼ ਯੁੱਗ ਦੇ ਪੁਲ ਦੇ ਨਵੀਨੀਕਰਨ, ਮੁਰੰਮਤ ਅਤੇ ਸੰਚਾਲਨ ਦਾ ਠੇਕਾ ਮਿਲਿਆ ਹੈ। ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।
ਇਸ ਤੋਂ ਪਹਿਲਾਂ ਮੋਰਬੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਮਜੇ ਖਾਨ ਨੇ ਸੀਆਰਪੀਸੀ ਦੀ ਧਾਰਾ 70 ਤਹਿਤ ਪਟੇਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਪਟੇਲ ਦਾ ਨਾਮ ਨਹੀਂ ਸੀ। ਜਾਂਚ ਤੋਂ ਬਾਅਦ ਪਟੇਲ ਦਾ ਨਾਂ 10ਵੇਂ ਮੁਲਜ਼ਮ ਵਜੋਂ ਜੋੜਿਆ ਗਿਆ ਹੈ। ਇਸ ਮਾਮਲੇ 'ਚ ਹੁਣ ਤੱਕ ਓਰੇਵਾ ਗਰੁੱਪ ਦੇ 4 ਕਰਮਚਾਰੀਆਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਓਰੇਵਾ ਦੇ 2 ਮੈਨੇਜਰ ਅਤੇ ਦੋ ਟਿਕਟ ਬੁਕਿੰਗ ਕਲਰਕ ਸ਼ਾਮਲ ਹਨ।
ਗੁਜਰਾਤ ਹਾਈ ਕੋਰਟ 'ਚ ਓਰੇਵਾ ਗਰੁੱਪ ਦੇ ਮਾਲਕ ਜੈਸੁਖ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲ ਹੀ 'ਚ ਪਟੇਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਇਸ ਹਾਦਸੇ ਤੋਂ ਦੁਖੀ ਹਨ ਅਤੇ ਜ਼ਖਮੀਆਂ ਨੂੰ ਖੁਦ ਮੁਆਵਜ਼ਾ ਦੇਣਾ ਚਾਹੁੰਦੇ ਹਨ। ਇਸ 'ਤੇ ਅਦਾਲਤ ਨੇ ਕਿਹਾ ਸੀ ਕਿ ਉਹ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚ ਨਹੀਂ ਸਕਦਾ।
ਇਹ ਖ਼ਬਰ ਵੀ ਪੜ੍ਹੋ:ਹਲਦੀ ਅਤੇ ਬੇਕਿੰਗ ਸੋਡਾ ਨਾਲ ਪਾਓ ਕੀੜੀਆਂ ਤੋਂ ਛੁਟਕਾਰਾ
ਇਸ ਪੁਲ ਦਾ ਸੰਚਾਲਨ ਓਰੇਵਾ ਗਰੁੱਪ ਵੱਲੋਂ ਮੋਰਬੀ ਨਗਰ ਪਾਲਿਕਾ ਨਾਲ ਹੋਏ ਸਮਝੌਤੇ ਤਹਿਤ ਕੀਤਾ ਜਾ ਰਿਹਾ ਸੀ। ਇਹ ਪੁਲ ਆਮ ਲੋਕਾਂ ਲਈ ਖੋਲ੍ਹੇ ਜਾਣ ਦੇ 5 ਦਿਨਾਂ ਬਾਅਦ ਹੀ ਟੁੱਟ ਗਿਆ। ਪੁਲ 'ਤੇ ਮੌਜੂਦ ਕਰੀਬ 500 ਲੋਕ ਨਦੀ 'ਚ ਡਿੱਗ ਗਏ। ਇਨ੍ਹਾਂ ਵਿੱਚੋਂ ਹੁਣ ਤੱਕ 134 ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ 30 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਪੁਲ ਦੀ ਕੇਬਲ-ਨੈਟਿੰਗ ਨੂੰ ਰੋਕਣ ਵਾਲੇ 200 ਲੋਕਾਂ ਨੂੰ ਬਚਾ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ: ਫਗਵਾੜਾ ’ਚ ਵਾਪਿਰਆ ਭਿਆਨਕ ਸੜਕ ਹਾਦਸਾ, ਦਰੱਖ਼ਤ ਨਾਲ ਟਕਰਾਈ ਕਾਰ, 1 ਦੀ ਮੌਤ