Raghav Chadha News : 'ਆਪ' ਨੇਤਾ ਰਾਘਵ ਚੱਢਾ ਨੇ ਏਅਰਲਾਈਨਾਂ ’ਤੇ ਮਹਾਕੁੰਭ ਸ਼ਰਧਾਲੂਆਂ ਨੂੰ ਲੁੱਟਣ ਦਾ ਲਗਾਇਆ ਦੋਸ਼
Raghav Chadha News : ਕੇਂਦਰ ਨੂੰ ਦਖ਼ਲ ਦੀ ਕੀਤੀ ਮੰਗ
AAP leader Raghav Chadha accuses airlines of robbing Mahakumbh pilgrims Latest News in Punjabi : ਨਵੀਂ ਦਿੱਲੀ : ‘ਆਪ’ ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਏਅਰਲਾਈਨਾਂ 'ਤੇ ਪ੍ਰਯਾਗਰਾਜ ਲਈ ਜ਼ਿਆਦਾ ਕਿਰਾਇਆ ਵਸੂਲ ਕੇ ਸ਼ਰਧਾਲੂਆਂ ਦਾ ਫ਼ਾਇਦਾ ਉਠਾਉਣ ਦਾ ਦੋਸ਼ ਲਗਾਇਆ ਹੈ।
ਆਮ ਤੌਰ 'ਤੇ, ਪ੍ਰਯਾਗਰਾਜ ਲਈ ਏਅਰ ਟਿਕਟਾਂ ਦੀ ਕੀਮਤ 5,000 ਤੋਂ 8,000 ਰੁਪਏ ਦੇ ਵਿਚਕਾਰ ਹੁੰਦੀ ਹੈ, ਪਰ ਮਹਾਕੁੰਭ ਤਿਉਹਾਰਾਂ ਦੇ ਚੱਲਦਿਆਂ, ਏਅਰਲਾਈਨਾਂ 50,000 ਤੋਂ 60,000 ਰੁਪਏ ਕੀਮਤ ਵਸੂਲ ਰਹੀਆਂ ਹਨ। X 'ਤੇ ਇਕ ਵੀਡੀਉ ਸੰਦੇਸ਼ ਵਿਚ, ਰਾਘਵ ਨੇ ਏਅਰਲਾਈਨਾਂ 'ਤੇ ਮਹਾਕੁੰਭ ਸ਼ਰਧਾਲੂਆਂ ਪਾਸੋਂ ਬਹੁਤ ਜ਼ਿਆਦਾ ਕਿਰਾਏ ਵਸੂਲ ਕੇ ਮੁਨਾਫ਼ਾ ਕਮਾਉਣ ਦਾ ਦੋਸ਼ ਲਗਾਇਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਨੇ ਕੇਂਦਰ ਨੂੰ ਦਖ਼ਲ ਦੇਣ ਅਤੇ ਸ਼ਰਧਾਲੂਆਂ ਨਾਲ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਏਅਰ ਟਿਕਟਾਂ ਦੀਆਂ ਕੀਮਤਾਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਮਹਾਕੁੰਭ ਇਕ ਪਵਿੱਤਰ ਸਮਾਗਮ ਹੈ, ਅਤੇ ਏਅਰਲਾਈਨਾਂ ਲਈ ਸ਼ਰਧਾਲੂਆਂ ਦੀਆਂ ਅਧਿਆਤਮਕ ਯਾਤਰਾਵਾਂ ਤੋਂ ਮੁਨਾਫ਼ਾ ਕਮਾਉਣਾ ਸਵੀਕਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ, ‘ਮਹਾਕੁੰਭ ਸਨਾਤਨ ਧਰਮ ਲਈ ਸੱਭ ਤੋਂ ਵੱਡਾ ਅਧਿਆਤਮਕ ਅਤੇ ਧਾਰਮਕ ਸਮਾਗਮ ਹੈ। 144 ਸਾਲਾਂ ਬਾਅਦ, ਇਹ ਵਿਸ਼ਾਲ ਮਹਾਕੁੰਭ ਪ੍ਰਯਾਗਰਾਜ ਵਿਚ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੁਨੀਆਂ ਭਰ ਦੇ ਲੱਖਾਂ ਸ਼ਰਧਾਲੂ ਪਵਿੱਤਰ ਡੁਬਕੀ ਲਗਾਉਣ ਅਤੇ 'ਸਾਧਨਾ' ਅਤੇ 'ਤਪਸਿਆ' ਵਿਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ। ਹਾਲਾਂਕਿ, ਇਹ ਦੇਖਣਾ ਨਿਰਾਸ਼ਾਜਨਕ ਹੈ ਕਿ ਕੁੱਝ ਏਅਰਲਾਈਨਾਂ ਇਸ ਮੌਕੇ ਦਾ ਫ਼ਾਇਦਾ ਚੁਕਦਿਆਂ ਹਵਾਈ ਕਿਰਾਏ ਦੀਆਂ ਟਿਕਟਾਂ ’ਚ ਵਾਧਾ ਕਰ ਅਪਣਾ ਮੁਨਾਫ਼ਾ ਕਰ ਰਹੀਆਂ ਹਨ। ਜਦਕਿ ਪ੍ਰਯਾਗਰਾਜ ਲਈ ਆਮ ਹਵਾਈ ਟਿਕਟ ਦੀ ਕੀਮਤ ਲਗਭਗ 5,000 ਤੋਂ 8,000 ਰੁਪਏ ਹੈ, ਸ਼ਰਧਾਲੂਆਂ ਨੂੰ ਹੁਣ 50,000 ਤੋਂ 60,000 ਰੁਪਏ ਦੇ ਖ਼ਰਚੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੁਨਾਫ਼ਾਖੋਰੀ ਨੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਨਿਰਾਸ਼ ਕੀਤਾ ਹੈ। ਏਅਰਲਾਈਨਾਂ ਦੁਆਰਾ ਅਜਿਹੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ ਅਤੇ ਮੈਂ ਇਸ ਮਾਮਲੇ ਸਬੰਧੀ ਸਰਕਾਰ ਨੂੰ ਦਖ਼ਲ ਦੇਣ ਅਤੇ ਸ਼ਰਧਾਲੂਆਂ ਲਈ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਉਡਾਣ ਦੀਆਂ ਕੀਮਤਾਂ ਨੂੰ ਸੀਮਤ ਕਰਨ ਦੀ ਬੇਨਤੀ ਕਰਦਾ ਹਾਂ।’
(For more Punjabi news apart from AAP leader Raghav Chadha accuses airlines of robbing Mahakumbh pilgrims Latest News in Punjabi stay tuned to Rozana Spokesman)