ਝਾੜ-ਫੂਕ ਕਰਨ ਵਾਲੇ ਬਾਬੇ ਕੋਲੋਂ ਮਿਲੇ 67 ਲੱਖ ਰੁਪਏ, ਹਥਿਆਰ ਵੀ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਾਨ : ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਜੀਬੀ ਨਗਰ 'ਚ ਪੁਲਿਸ ਨੇ ਛਾਪਾ ਮਾਰ ਕੇ ਝਾੜ-ਫੂਕ ਕਰਨ ਵਾਲੇ ਬਾਬੇ ਦੇ ਘਰੋਂ ਕਰੀਬ 67 ਲੱਖ ਰੁਪਏ, ਵਿਦੇਸ਼ੀ ਮੁਦਰਾ...

Notes
(ਏਜੰਸੀ)

ਸਿਵਾਨ : ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਜੀਬੀ ਨਗਰ 'ਚ ਪੁਲਿਸ ਨੇ ਛਾਪਾ ਮਾਰ ਕੇ ਝਾੜ-ਫੂਕ ਕਰਨ ਵਾਲੇ ਬਾਬੇ ਦੇ ਘਰੋਂ ਕਰੀਬ 67 ਲੱਖ ਰੁਪਏ, ਵਿਦੇਸ਼ੀ ਮੁਦਰਾ, ਗਹਿਣੇ ਅਤੇ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ ਅਧਿਕਾਰੀ ਨਵੀਨ ਚੰਦਰ ਝਾਅ ਨੇ ਦਸਿਆ ਕਿ ਝਾੜਫੂਕ ਕਰਨ ਵਾਲੇ ਦਾ ਨਾਮ ਅਸਗਰ ਮਸਤਾਨ ਹੈ। ਉਹ ਫ਼ਿਲਹਾਲ ਫ਼ਰਾਰ ਹੈ। ਉਨ੍ਹਾਂ ਦਸਿਆ ਕਿ ਇਲਾਜ ਦੇ ਨਾਮ 'ਤੇ ਝਾੜ-ਫੂਕ ਕਰਨ ਵਾਲੇ ਇਸ ਤਾਂਤਰਿਕ ਦੇ ਘਰੋਂ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਪੰਜ ਵਿਅਕਤੀਟਾਂ ਨੂੰ ਕਲ ਮੁਕਤਾ ਕਰਾ ਕੇ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਉਸ ਦੇ ਘਰੋਂ 500 ਰੁਪਏ ਦਾ ਪੁਰਾਣਾ ਨੋਟ, ਵਿਦੇਸ਼ੀ ਮੁਦਰਾ ਵਿਚ ਓਮਾਨ ਦੇ ਸੌ ਰੁਪਏ ਦੇ ਪੰਜ ਨੋਟ, ਸਾਊਦੀ ਰਿਆਲ ਅਤੇ ਯੂਏਈ ਦੇ ਪੰਜ ਦਿਰਹਮ ਦਾ ਨੋਟ, ਨੋਟ ਗਿਣਨ ਵਾਲੀ ਮਸ਼ੀਨ ਅਤੇ 33 ਗ੍ਰਾਮ ਸੋਨਾ ਤੇ 750 ਗ੍ਰਾਮ ਚਾਂਦੀ ਮਿਲੀ ਹੈ। 
ਅਸਗਰ ਦੇ ਘਰੋਂ 9 ਐਮਐਮ ਦੀ ਪਿਸਤੌਲ, ਇਕ ਬੰਦੂਕ, 9 ਐਮਐਮ ਦੇ 13 ਕਾਰਤੂਸ, ਇਕ ਤਲਵਾਰ, ਕੁੱਝ ਹੋਰ ਛੋਟੇ ਹਥਿਆਰ, ਧਾਰਦਾਰ ਹਥਿਆਰ ਅਤੇ 4 ਮੋਬਾਈਲ ਫ਼ੋਨ ਅਤੇ ਇਕ ਲੈਪਟਾਪ ਬਰਾਮਦ ਕੀਤੇ ਗਏ ਹਨ। ਨਵੀਨ ਨੇ ਦਸਿਆ ਕਿ ਇਸ ਮਾਮਲੇ ਵਿਚ ਸਹਿਨਾ ਖ਼ਾਤੂਨ ਅਤੇ ਮੁੰਨੀ ਬੀਬੀ ਨਾਮਕ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸਗਰ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। (ਏਜੰਸੀ)