22 ਸਾਲ ਦੀ ਕੁੜੀ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਜਾਣਕੇ ਹੋ ਜਾਓਗੇ ਹੈਰਾਨ
ਕੱਲ ਦੀਆਂ Social Media ਤੇ ਕੁਝ ਤਸਵੀਰਾਂ Viral ਰਹੀਆਂ ਹਨ ਜੋ ਕਿ ਇਕ 20 ਕੁ ਸਾਲ ਦੀ ਨੌਜਵਾਨ ਕੁੜੀ ਦਾ 65-70 ਸਾਲ ਦੀ ਉਮਰ ਦੇ ਬਜੁਰਗ ਨਾਲ ਵਿਆਹ ਦੀਆਂ...
ਚੰਡੀਗੜ੍ਹ : ਕੱਲ ਦੀਆਂ Social Media ਤੇ ਕੁਝ ਤਸਵੀਰਾਂ Viral ਰਹੀਆਂ ਹਨ ਜੋ ਕਿ ਇਕ 22 ਕੁ ਸਾਲ ਦੀ ਨੌਜਵਾਨ ਕੁੜੀ ਦਾ 65-70 ਸਾਲ ਦੀ ਉਮਰ ਦੇ ਬਜੁਰਗ ਨਾਲ ਵਿਆਹ ਦੀਆਂ ਭਾਵ ਲਾਵਾਂ ਲੈਂਦਿਆਂ ਤੇ ਸ਼ਗਨ ਦੀਆਂ ਤਸਵੀਰਾਂ ਹਨ, ਨਾਲ ਹੀ ਕੁਝ ਕਾਗਜਾਤ ਦੀਆਂ ਵੀ ਤਸਵੀਰਾਂ ਹਨ ਜਿਨਾਂ ਵਿੱਚ ਇਸ ਜੋੜੀ ਬਾਰੇ ਕੋਈ ਲਿਖਤੀ ਜਾਣਕਾਰੀ ਲਿਖੀ ਹੋਈ ਹੈ।
ਲੋਕਾਂ ਅਨੁਸਾਰ ਕੈਨੇਡਾ ਜਾਣ ਦੇ ਚੱਕਰ ਵਿੱਚ ਇਸ ਨੌਜਵਾਨ ਕੁੜੀ ਦਾ ਵਿਆਹ ਉਸਦੇ ਦਾਦੇ ਦੀ ਉਮਰ ਦੇ ਬਜੁਰਗ ਨਾਲ ਹੋਇਆ ਹੈ। ਕਿਹਾ ਜਾ ਰਿਹਾ ਕਿ ਇਹ ਬਾਬਾ ਕੈਨੇਡਾ ਵਿੱਚ ਪੱਕਾ ਹੈ ਇਸ ਕਰਕੇ ਕੁੜੀ ਜਾ ਵਿਆਹ ਉਸ ਨਾਲ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਇੱਕ ਮੈਸੇਜ ਵੀ ਘੁੰਮ ਰਿਹਾ ਹੈ। ਜਿਸ ਵਿੱਚ ਲਿਖਿਆ ਹੈ ਕਿ ਇਸ ਬਜੁਰਗ ਦਾ ਪਿੰਡ ਬਾਲੀਆ ਹੈ।
ਇਸਦੇ ਇੱਕ ਮੁੰਡਾ ਜਤਿੰਦਰ ਸਿੰਘ ਹੈ। ਜਤਿੰਦਰ ਦਾ ਵਿਆਹ ਅੱਜ ਤੋ 13 ਸਾਲ ਪਹਿਲਾ ਮਨਪ੍ਰੀਤ ਕੌਰ ਸਪੁੱਤਰੀ ਅਜੈਬ ਸਿੰਘ ਪਿੰਡ ਭੈਣੀ ਮਹਿਰਾਜ ਨਾਲ ਹੋਇਆ ਸੀ। ਇਸ ਬਾਬਾ ਦੇ ਇੱਕ ਪੋਤੀ (ਸੁੱਖਪ੍ਰੀਤ ਕੌਰ ਉਮਰ 12 ਸਾਲ) ਅਤੇ ਇੱਕ ਪੋਤਾ (ਯੁਵਰਾਜ ਸਿੰਘ ਉਮਰ 9 ਸਾਲ) ਹੈ।
ਇਹ ਬਾਬਾ ਅਪਣੀ ਨੂੰਹ ਨੂੰ ਵੀ ਪੁੱਠਾ ਸਿੱਧਾ ਬੋਲਦਾ ਸੀ। ਇਹ ਦੋਨੋਂ ਪਿਓ ਪੁੱਤ ਮਨਪ੍ਰੀਤ ਕੌਰ ਨੂੰ ਤੰਗ ਕਰਦੇ ਸੀ। ਜਿਸ ਕਾਰਨ ਲੜਾਈ ਝਗੜਾ ਹੁੰਦਾ ਸੀ। ਇਹ ਝਗੜਾ ਵੱਧ ਗਿਆ। ਪਿਛਲੇ ਢਾਈ ਸਾਲ ਤੋਂ ਇਹਨਾ ਪਿਓ ਪੁੱਤ ਦਾ ਮਨਪ੍ਰੀਤ ਕੌਰ ਨਾਲ ਕੇਸ ਚਲਦਾ ਹੈ । ਮਨਪ੍ਰੀਤ ਕੌਰ ਇਸਦੇ ਬਾਲੀਆ ਵਾਲੇ ਘਰ ਰਹਿੰਦੀ ਹੈ । ਇਹਨਾ ਨੇ ਸੰਗਰੂਰ ਕੋਠੀ ਲੈ ਲਈ ਹੈ।
ਇਹ ਲੌਂਗੋਵਾਲ ਵਾਲੀ ਕੁੜੀ ਦੀ ਗੱਲਬਾਤ ਇਸਦੇ ਮੁੰਡੇ ਨਾਲ ਹੋ ਗਈ। ਇਹ ਕੁੜੀ 6 ਮਹੀਨਿਆਂ ਤੋਂ ਇਸ ਬਾਬੇ ਦੇ ਘਰ ਇਸਦੇ ਮੁੰਡੇ ਨਾਲ ਰਹਿ ਰਹੀ ਸੀ। ਕੇਸ ਚਲਦੇ ਕਾਰਨ ਇਸਦਾ ਮੁੰਡਾ ਵਿਆਹ ਨੀ ਕਰਾ ਸਕਦਾ ਸੀ। ਇਸ ਬਾਬੇ ਨੇ ਅੱਜ ਆਪਣੇ ਨਾਲ ਵਿਆਹ ਕਰਾ ਕੇ ਇਹ ਲੌਂਗੋਵਾਲ ਵਾਲੀ ਕੁੜੀ ਆਪਣੇ ਮੁੰਡੇ ਜਤਿੰਦਰ ਨੂੰ ਸ਼ਭਾਂ ਦਿੱਤੀ ਹੈ।