ਅਤਿਵਾਦ ਦੇ ਮੁੱਦੇ 'ਤੇ ਚੀਨ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੇ ਹਾਸਲ ਕੀਤੀ ਵੱਡੀ ਸਫਲਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੌਜੀ ਕਾਰਵਾਈ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਵਿਚ ਸਿਆਸਤੀ ਸ਼ਹਿ ਅਤੇ ਮਾਤ ਦਾ......

India and China

ਨਵੀਂ ਦਿੱਲੀ: ਫੌਜੀ ਕਾਰਵਾਈ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਵਿਚ ਸਿਆਸਤੀ ਸ਼ਹਿ ਅਤੇ ਮਾਤ ਦਾ ਖੇਡ ਸ਼ੁਰੂ ਹੋ ਗਿਆ ਹੈ। ਭਾਰਤ ਨੇ ਜਿੱਥੇ ਅਤਿਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਦੁਨੀਆਂ ਵਿਚ ਅਲੱਗ-ਥਲੱਗ ਕਰਨ ਵਿਚ ਪੂਰੀ ਤਾਕਤ ਝੋਂਕ ਦਿੱਤੀ ਹੈ। ਉੱਥੇ ਹੀ ਪਾਕਿਸਤਾਨ ਨੇ ਆਪਣੇ ਨਾਕਾਮ ਹਵਾਈ ਹਮਲੇ ਤੋਂ ਬਾਅਦ ਗੱਲਬਾਤ ਦੀ ਪੇਸ਼ਕਸ਼ ਕਰਕੇ ਸਹਿਯੋਗ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਚੀਨ ਦੀ ਅਤਿਵਾਦ ਖਿਲਾਫ ਕਾਰਵਾਈ ਕਰਨ ਅਤੇ ਅਮਰੀਕਾ ਦੀ ਲਿਤਾੜ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ।

ਸਿਆਸਤੀ ਮਾਹਿਰਾਂ ਦਾ ਮੰਨਣਾ ਹੈ ਕਿ ਸੀਮਾ ਉੱਤੇ ਤਨਾਅ, ਹਵਾਈ ਚੌਂਕੀਆਂ ਦਾ ਉਲੰਘਣ ਅਤੇ ਐਲਓਸੀ 'ਤੇ ਸੰਘਰਸ਼ ਯੁੱਧਬੰਦੀ ਦੀ ਉਲੰਘਣਾ ਜਰੀਏ ਪਾਕਿਸਤਾਨ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਪਰਮਾਣੂ ਸ਼ਕਤੀ ਨਾਲ ਪੂਰੇ ਦੋ ਦੇਸ਼ ਲੜਾਈ ਦੇ ਕੰਢੇ 'ਤੇ ਹਨ। ਇਸ ਦੇ ਜਰੀਏ ਸੰਸਾਰਿਕ ਰੰਗ ਮੰਚ ਉੱਤੇ ਅਲੱਗ-ਥਲੱਗ ਪਿਆ ਪਾਕਿਸਤਾਨ ਤਾਕਤਵਰ ਦੇਸ਼ਾਂ ਨਾਲ ਭਾਰਤ ਉੱਤੇ ਦਬਾਅ ਬਣਾਉਣਾ ਚਾਹੁੰਦਾ ਹੈ।

 ਹਵਾਈ ਸੀਮਾ ਉਲੰਘਣਾ ਤੋਂ ਬਾਅਦ ਪਾਕਿਸਤਾਨੀ ਪੀਐਮ ਇਮਰਾਨ ਖਾਨ ਦੀ ਭਾਰਤ ਦੇ ਸਾਹਮਣੇ ਗੱਲਬਾਤ ਦੀ ਪੇਸ਼ਕਸ਼ ਵੀ ਉਸ ਦੀ ਸਿਆਸਤੀ ਰਣਨੀਤੀ ਦਾ ਹਿੱਸਾ ਹੈ। ਉਹ ਇਸ ਦੇ ਜਰੀਏ ਦੁਨੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਭਾਰਤ ਦੋਨਾਂ ਦੇਸ਼ਾਂ ਵਿਚ ਵਿਵਾਦ ਦੇ ਕਾਰਨ ਨੂੰ ਸ਼ਾਂਤੀ ਦੇ ਬਦਲੇ ਫੌਜੀ ਕਾਰਵਾਈ ਨਾਲ ਹੱਲ ਕਰਨਾ ਚਾਹੁੰਦਾ ਹੈ। ਭਾਰਤ ਵਲੋਂ ਮੰਗਲਵਾਰ ਨੂੰ ਕੀਤੇ ਗਏ ਸਰਜੀਕਲ ਸਟਾ੍ਰ੍ਈਕ ਦਾ ਫ਼ਰਾਂਸ, ਰੂਸ, ਜਰਮਨੀ, ਅਮਰੀਕਾ ਵਰਗੇ ਦਰਜਨਾਂ ਦੇਸ਼ਾਂ ਨੇ ਅਤਿਵਾਦੀਆਂ ਦੇ ਖਿਲਾਫ ਕਾਰਵਾਈ ਨਾਲ ਜੋੜ ਕੇ ਪਾਕਿਸਤਾਨੀ ਸਿਆਸਤੀ ਮੁਹਿੰਮ ਨੂੰ ਝਟਕਾ ਦਿੱਤਾ ਹੈ।

ਭਾਰਤ ਪੁਲਵਾਮਾ ਵਿਚ ਸੀਆਰਪੀਐਫ ਕਾਫਲੇ ਉੱਤੇ ਅਤਿਵਾਦੀ ਗੁਟ ਜੈਸ਼-ਏ-ਮੁਹੰਮਦ ਦੇ ਹਮਲੇ ਤੋਂ ਬਾਅਦ ਹੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਵਿਚ ਜੁਟਿਆ ਸੀ। ਇਸ ਘਟਨਾਕਰਮ ਵਿਚ ਵਿਦੇਸ਼ ਮੰਤਰੀ ਅਤੇ ਵਿਦੇਸ਼ ਸਕੱਤਰ ਨੇ 75 ਦੇਸ਼ਾਂ ਨੂੰ ਇਸ ਹਮਲੇ ਵਿਚ ਪਾਕਿਸਤਾਨ ਦੀ ਅਸਿੱਧੇ ਰੂਪ ਨਾਲ ਭੂਮਿਕਾ ਦੇ ਸਬੂਤ ਸੌਂਪੇ ਸਨ। ਭਾਰਤ ਦੀ ਰਣਨੀਤੀ ਇਸ ਪੂਰੇ ਵਿਵਾਦ ਨੂੰ ਪਾਕ ਦਹਿਸ਼ਤਦਗਰਦਾਂ ਤੱਕ ਹੀ ਕੇਂਦਰਿਤ ਕੀਤੀ ਗਈ ਹੈ, ਜਿਸ ਵਿਚ ਫਿਲਹਾਲ ਭਾਰਤ ਸਫਲ ਹੈ।

ਕਾਰਗਿਲ ਲੜਾਈ  ਦੇ ਦੌਰਾਨ ਪਾਇਲਟ ਨਿਚਕੇਤਾ ਮਾਮਲੇ ਦੀ ਤਰਾ੍ਰ੍ਂ ਭਾਰਤ ਵਿੰਗ ਕਮਾਂਡਰ ਅਭਿਨੰਦਨ ਸਿੰਘ ਨੂੰ ਵਾਪਸ ਲਿਆਉਣ ਲਈ ਬੈਕ ਚੈਨਲ ਦਾ ਇਸਤੇਮਾਲ ਕਰੇਗਾ। ਇਸ ਘਟਨਾਕਰਮ ਵਿਚ ਬੁੱਧਵਾਰ ਨੂੰ ਤਲਬ ਕੀਤੇ ਗਏ ਪਾਕਿਸਤਾਨੀ ਉਪ ਹਾਈ ਕਮਿਸ਼ਨਰ ਹੈਦਰ ਸ਼ਾਹ ਵਲੋਂ ਵੀ ਜਾਣਕਾਰੀ ਹਾਸਲ ਕੀਤੀ ਹੈ।