ਅਤਿਵਾਦ ਨੂੰ ਲੈ ਕੇ ਸਾਰੇ ਦੇਸ਼ਾਂ ਸਣੇ ਚੀਨ ਨੂੰ ਵੀ ਕਰਨਾ ਪਿਆ ਭਾਰਤ ਦਾ ਸਮਰਥਨ, ਪਾਕਿ ਹੋਇਆ ਅਲੱਗ-ਥਲਗ
ਕੁਟਨੀਤਿਕ ਮੰਚ ਉੱਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰਨ ਵਿਚ ਭਾਰਤ ਨੂੰ ਇਕ ਤੋਂ ਬਾਅਦ ਇਕ ਮਹੱਤਵਪੂਰਨ ਸਫ਼ਲਤਾ ਮਿਲ ਰਹੀ ਹੈ। ਮਜ਼ਬੂਰੀ ਵਿਚ ਚੀਨ...
ਨਵੀਂ ਦਿੱਲੀ : ਕੁਟਨੀਤਿਕ ਮੰਚ ਉੱਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰਨ ਵਿਚ ਭਾਰਤ ਨੂੰ ਇਕ ਤੋਂ ਬਾਅਦ ਇਕ ਮਹੱਤਵਪੂਰਨ ਸਫ਼ਲਤਾ ਮਿਲ ਰਹੀ ਹੈ। ਮਜ਼ਬੂਰੀ ਵਿਚ ਚੀਨ, ਸਾਊਦੀ ਅਰਬ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਭਾਰਤ ਦੇ ਰੁਖ ਦਾ ਸਮਰਥਨ ਕਰਨਾ ਪਿਆ ਹੈ। ਉਥੇ ਚੀਨ ਨੂੰ ਛੱਡ ਕੇ ਸੁਰੱਖਿਆ ਪ੍ਰੀਸ਼ਦ ਦੇ ਜ਼ਿਆਦਾਤਰ ਮੈਂਬਰ ਭਾਰਤ ਦੀ ਜਵਾਬੀ ਕਾਰਵਾਈ ਦੇ ਅਧਿਕਾਰ ‘ਤੇ ਪਾਕਿਸਤਾਨ ਉੱਤੇ ਹਰ ਤਰ੍ਹਾਂ ਦਾ ਦਬਾਅ ਬਣਾਉਣ ਦੇ ਪੱਖ ਵਿਚ ਹਨ।
ਭਾਰਤ ਉੱਚ ਪੱਧਰ ‘ਤੇ ਚੀਨ ਨਾਲ ਸੰਪਰਕ ਵਿਚ ਹੈ। ਰੂਸ ਰਾਹੀਂ ਮਸੂਦ ਅਜ਼ਹਰ ਦੇ ਮਾਮਲੇ ਉੱਤੇ ਚੀਨ ਦਾ ਰੁੱਖ ਬਦਲਣ ਦਾ ਯਤਨ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ
ਕਿ ਪੁਲਵਾਮਾ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਵਿਚ ਵੀ ਸ਼ੁਰੂਆਤੀ ਹਿਚਕਿਚਾਹਟ ਦੇ ਬਾਵਜੂਦ ਦੁਨੀਆਂ ਦੇ ਸਾਰੇ ਪ੍ਰਮੁੱਖ ਦੇਸ਼ਾ ਦੇ ਰੁੱਖ ਨੂੰ ਦੇਖਦੇ ਹੋਏ ਚੀਨ ਦਸਤਖ਼ਤ ਨੂੰ ਰਾਜੀ ਹੋ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਪੂਰੀ ਕੋਸ਼ਿਸ਼ ਹੈ ਕਿ ਪਾਕਿ ਨੂੰ ਅਤਿਵਾਦ ਦੇ ਮਾਮਲੇ ਉੱਤੇ ਬੇਨਕਾਬ ਕੀਤਾ ਜਾਵੇ।