ਹਿਮਾਚਲ ’ਚ VVIP ਨੰਬਰ ਦੀ ਕਰੋੜਾਂ ਦੀ ਬੋਲੀ ਲਗਾਉਣ ਵਾਲੇ ਨਿਕਲੇ ਫਰਜ਼ੀ, ਟਰਾਂਸਪੋਰਟ ਵਿਭਾਗ ਦਾ ਪੋਰਟਲ ਸਸਪੈਂਡ

ਏਜੰਸੀ

ਖ਼ਬਰਾਂ, ਰਾਸ਼ਟਰੀ

VVIP ਵਾਹਨ ਨੰਬਰਾਂ ਵਿਚ ਫਰਜ਼ੀਵਾੜਾ

Bidders in crores for VVIP numbers in Himachal are fraud

 

ਸ਼ਿਮਲਾ:  ਹਿਮਾਚਲ ਪ੍ਰਦੇਸ਼ ਵਿਚ ਵਾਹਨਾਂ ਦੇ ਵੀ.ਵੀ.ਆਈ.ਪੀ. ਨੰਬਰ ਲੈਣ ਲਈ ਫਰਜ਼ੀਵਾੜਾ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਇਕ ਸਕੂਟੀ ਦਾ ਵੀ.ਵੀ.ਆਈ.ਪੀ. ਨੰਬਰ ਲੈਣ ਲਈ ਕਰੋੜਾਂ ਦੀਆਂ ਪਹਿਲੀਆਂ ਤਿੰਨ ਬੋਲੀਆਂ ਫਰਜ਼ੀ ਨਿਕਲੀਆਂ ਹਨ। ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਹਿਮਾਚਲ ਟਰਾਂਸਪੋਰਟ ਵਿਭਾਗ ਨੇ ਵੀ.ਵੀ.ਆਈ.ਪੀ. ਫੈਂਸੀ ਨੰਬਰ ਪੋਰਟਲ ਨੂੰ ਸਸਪੈਂਡ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 160 ਕਰੋੜ ਦੇ ਘਾਟੇ ਵਿਚ ਚੱਲ ਰਹੀ ਪੰਜਾਬ ਰੋਡਵੇਜ਼ ਕੋਲ ਡਰਾਈਵਰਾਂ ਦੀ ਕਮੀ, 18 ਡਿਪੂਆਂ ’ਚ ਖੜ੍ਹੀਆਂ 538 ਬੱਸਾਂ

ਅਜਿਹੇ 'ਚ ਫਿਲਹਾਲ ਵਾਹਨ ਮਾਲਕ ਆਪਣੇ ਵਾਹਨਾਂ ਲਈ ਵੀ.ਵੀ.ਆਈ.ਪੀ. ਨੰਬਰ ਨਹੀਂ ਖਰੀਦ ਸਕਣਗੇ। ਪੋਰਟਲ ਵਿਚ ਕੁਝ ਨਵੇਂ ਬਦਲਾਅ ਅਤੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਲਈ ਟਰਾਂਸਪੋਰਟ ਵਿਭਾਗ ਨੇ NIC (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਨੂੰ ਪੋਰਟਲ ਵਿਚ ਸੁਧਾਰ ਕਰਨ ਲਈ ਕਿਹਾ ਹੈ। ਸਾਫਟਵੇਅਰ ਅਪਡੇਟ ਹੋਣ ਤੋਂ ਬਾਅਦ ਨਵੇਂ ਤਰੀਕੇ ਨਾਲ ਬੋਲੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਭੂ ਮਾਫੀਆ ਖ਼ਿਲਾਫ਼ 27 ਸਾਲ ਤੋਂ ਧਰਨੇ 'ਤੇ ਬੈਠਾ ਹੈ ਇਹ ਅਧਿਆਪਕ

VVIP ਨੰਬਰ HP99-9999 ਲੈਣ ਲਈ ਫਰਜ਼ੀਵਾੜਾ ਕੀਤਾ ਗਿਆ ਹੈ। 3 ਬਿਨੈਕਾਰਾਂ ਨੇ ਕਰੋੜਾਂ ਰੁਪਏ ਦੀ ਬੋਲੀ ਲਗਾਈ ਪਰ ਬੋਲੀ ਲਗਾਉਣ ਵਾਲੇ ਫਰਜ਼ੀ ਨਿਕਲੇ। ਇਹਨਾਂ ਦੇ ਪਤੇ ਵੀ ਫਰਜ਼ੀ ਪਾਏ ਗਏ। ਟਰਾਂਸਪੋਰਟ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਹੇਮਿਸ ਨੇਗੀ ਦਾ ਕਹਿਣਾ ਹੈ ਕਿ ਵੀ.ਵੀ.ਆਈ.ਪੀ. ਨੰਬਰ 'ਚ 1 ਕਰੋੜ ਤੋਂ ਵੱਧ ਦੀ ਬੋਲੀ ਫਰਜ਼ੀ ਤਰੀਕੇ ਨਾਲ ਕੀਤੀ ਗਈ ਸੀ। ਜਾਂਚ ਵਿਚ ਇਹ ਫਰਜ਼ੀ ਨਿਕਲੀ ਹੈ।।

ਇਹ ਵੀ ਪੜ੍ਹੋ: ਤਮਗ਼ਾ ਜੇਤੂ ਪੰਜਾਬ ਪੁਲਿਸ ਦੇ ਖਿਡਾਰੀਆਂ ਨੂੰ ਤਰੱਕੀਆਂ ਦੇਣ ਤੋਂ ਪੰਜਾਬ ਸਰਕਾਰ ਨੇ ਕੀਤਾ ਇਨਕਾਰ, ਪੜ੍ਹੋ ਹਵਾਲਾ  

ਹੁਣ ਨਵੀਂ ਵਿਵਸਥਾ ਅਨੁਸਾਰ ਟਰਾਂਸਪੋਰਟ ਵਿਭਾਗ ਦੀ ਨਵੀਂ ਪ੍ਰਣਾਲੀ 'ਚ ਵੀ.ਵੀ.ਆਈ.ਪੀ. ਨੰਬਰ ਦੀ ਬੋਲੀ ਲਗਾਉਣ ਲਈ ਬੋਲੀ 'ਚ ਹਿੱਸਾ ਲੈਣ ਤੋਂ ਪਹਿਲਾਂ ਰਿਜ਼ਰਵ ਕੀਮਤ ਦਾ 30 ਫੀਸਦੀ ਜਮ੍ਹਾ ਕਰਵਾਉਣਾ ਹੋਵੇਗਾ। ਜੇਕਰ ਬੋਲੀ ਲਗਾਉਣ ਤੋਂ ਬਾਅਦ ਸਭ ਤੋਂ ਵੱਧ ਬੋਲੀ ਦੇਣ ਵਾਲਾ ਨੰਬਰ ਨਹੀਂ ਖਰੀਦਦਾ ਹੈ, ਤਾਂ 30% ਰਕਮ ਜ਼ਬਤ ਕਰ ਲਈ ਜਾਵੇਗੀ ਅਤੇ ਨੰਬਰ ਦੁਬਾਰਾ ਜਨਤਕ ਡੋਮੇਨ ਵਿਚ ਚਲਾ ਜਾਵੇਗਾ। ਜਦਕਿ ਹੋਰ ਬੋਲੀਕਾਰਾਂ ਦੀ 30 ਫੀਸਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਜਦੋਂ ਤੱਕ ਇਹ ਸਿਸਟਮ ਐਨਆਈਸੀ ਵੱਲੋਂ ਤਿਆਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟਰਾਂਸਪੋਰਟ ਵਿਭਾਗ ਦਾ ਫੈਂਸੀ ਨੰਬਰ ਪੋਰਟਲ ਬੰਦ ਰਹੇਗਾ।