ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ ਉਰਮਿਲਾ ਮਾਤੋਂਡਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮਾਮਲੇ ਵਿਚ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ

Urmila Matondkar is going to try his luck in politics

ਨਵੀਂ ਦਿੱਲੀ: ਬਾਲੀਵੁਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਵਿਚ ਸ਼ਾਮਿਲ ਹੋ ਗਈ ਹੈ। ਉਰਮਿਲਾ (Urmila Matondkar) ਨੇ ਪਾਰਟੀ ਦੇ ਮੁੱਖ ਪ੍ਰਵਕਤਾ ਰਣਦੀਪ ਸੂਰਜੇਵਾਲਾ, ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਧਾਨ ਭੌਰਾ ਦੇਵੜਾ ਅਤੇ ਪੂਰਵ ਪ੍ਰਧਾਨ ਸੰਜੈ ਨਿਰੁਪਮ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰੀ ਕਬੂਲ ਕੀਤੀ, ਪਾਰਟੀ ਵਿਚ ਸ਼ਾਮਿਲ  ਹੋਣ ਤੋਂ ਪਹਿਲਾਂ ਉਰਮਿਲਾ (Urmila Matondkar) ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਫਿਲਮ ‘ਮਾਸੂਮ ਤੋਂ ਬਤੋਰ ਬਾਲ ਕਲਾਕਾਰ ਅਤੇ ‘ਰੰਗੀਲਾ ਤੋਂ ਬਤੋਰ ਐਕਟਰਸ ਹਿੰਦੀ ਸਿਨੇਮਾ ਵਿਚ ਆਪਣੀ ਧਾਕ ਜਮਾਉਣ ਵਾਲੀ ਉਰਮਿਲਾ ਹੁਣ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ।

ਕੁੱਝ ਇੰਝ ਰਿਹਾ ਫਿਲਮਾਂ 'ਚ ਉਹਨਾਂ ਦਾ ਸਫ਼ਰ 
1974 ਨੂੰ ਮੁੰਬਈ ਵਿਚ ਜਨਮੀ ਉਰਮਿਲਾ ਮਾਤੋਂਡਕਰ ਕਾਫ਼ੀ ਸਮੇਂ ਤੋਂ ਗਲੈਮਰ ਦੀ ਦੁਨੀਆ ਤੋਂ ਦੂਰ ਹਨ। ਫ਼ਿਲਮੀ ਪਰਦੇ ਉੱਤੇ ਉਹ ਆਖ਼ਰੀ ਵਾਰ ਫ਼ਿਲਮ ਬਲੈਕਮੇਲ ਵਿਚ ਇੱਕ ਆਇਟਮ ਡਾਂਸ ਕਰਦੀ ਨਜ਼ਰ  ਆਈ ਸੀ। ਉਰਮਿਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਤੋਂ ਕੀਤੀ ਸੀ। ਸਾਲ 1980 ਵਿਚ ਚਾਇਲਡ ਆਰਟੈਸਟ ਦੇ ਰੂਪ ਵਿਚ ਉਰਮਿਲਾ ਨੇ ਮਰਾਠੀ ਫਿਲਮ 'ਜਾਕੋਲ' ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ 1983 ਵਿਚ ਸ਼ੇਖਰ ਕਪੂਰ ਦੀ ਫਿਲਮ 'ਮਾਸੂਮ' ਵਿਚ ਉਹ ਨਜ਼ਰ ਆਈ ਸੀ। ਅਦਾਕਾਰਾ ਦੇ ਤੌਰ 'ਤੇ ਉਨ੍ਹਾਂ ਦੀ ਪਹਿਲੀ ਫਿਲਮ 'ਨਰਸਿਮਹਾ' ਸੀ, ਇਸ ਤੋਂ ਬਾਅਦ ਫਿਲਮ ਰੰਗੀਲਾ ਨੇ ਉਰਮਿਲਾ ਦੇ ਕਰੀਅਰ ਨੂੰ ਨਵੀਂ ਰਫ਼ਤਾਰ ਦਿੱਤੀ।  ਇਹਨਾਂ ਫਿਲਮਾਂ ਤੋਂ ਇਲਾਵਾ ਉਰਮਿਲਾ ਨੇ ਆਪਣੇ ਕਰੀਅਰ ਵਿਚ ਕਈ ਹਿਟ ਫਿਲਮਾਂ ਦਿੱਤੀਆਂ ਜਿਸ ਵਿਚ ਚਮਤਕਾਰ, ਜੁਦਾਈ, ਸਤਿਆ, ਚਾਇਨਾ ਗੇਟ, ਖੂਬਸੂਰਤ, ਸ਼ਰਮ, ਪਿੰਜਰ ਸ਼ਾਮਿਲ ਹਨ। ਉਰਮਿਲਾ ਨੇ ਹਿੰਦੀ ਤੋਂ ਇਲਾਵਾ, ਤੇਲਗੂ, ਤਾਮਿਲ, ਮਰਾਠੀ ਭਾਸ਼ਾਵਾ ਵਿਚ ਵੀ ਫਿਲਮਾਂ ਕੀਤੀਆਂ।

ਕਰੀਅਰ ਦੀ ਰਫ਼ਤਾਰ ਢਿੱਲੀ ਪੈਣ ਨਾਲ ਉਰਮਿਲਾ ਨੇ ਕਸ਼ਮੀਰੀ ਬਿਜਨੈੱਸਮੈਨ ਅਤੇ ਮਾਡਲ ਮੋਹਸਿਨ ਅਖ਼ਤਰ ਮੀਰ ਨਾਲ ਵਿਆਹ ਕਰ ਲਿਆ, ਦੱਸ ਦਈਏ ਕਿ ਮੀਰ ਉਮਰ ਵਿਚ ਉਰਮਿਲਾ ਤੋਂ 9 ਸਾਲ ਛੋਟੇ ਹਨ। ਵਿਆਹ ਤੋਂ ਬਾਅਦ ਪਰਦੇ ਉੱਤੇ ਉਨ੍ਹਾਂ ਦੀ ਹਾਜ਼ਰੀ ਬੇਹੱਦ ਘੱਟ ਹੋਣ ਲੱਗੀ। ਆਪਣੇ ਫਿਲਮੀ ਕਰੀਅਰ ਵਿਚ ਕਈ ਮੀਲ ਪੱਥਰ ਸਥਾਪਤ ਕਰਨ ਤੋਂ ਬਾਅਦ ਉਰਮਿਲਾ ਹੁਣ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ।