ਭਾਰਤ ਪਾਕਿਸਤਾਨ ਸਰਹੱਦ ‘ਤੇ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਇਸ ਦੇ ਨਾਲ ਹੀ ਇਕ 30 ਬੋਰ ਪਾਕਿਸਤਾਨ ਪਿਸਟਲ, 97 ਰੋਂਦ (7.63 ਐਮ.ਐਮ.), ਦੋ ਪਿਸਟਲ ਮੈਗਜ਼ੀਨ ਨੂੰ ਬਰਾਮਦ ਕੀਤਾ ਹੈ।
Security forces
ਫ਼ਾਜ਼ਿਲਕਾ: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਸੁਰੱਖਿਆ ਬਲ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਰਵਾਈ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਭਾਰਤ ਪਾਕਿਸਤਾਨ ਸਰਹੱਦ ਤੇ ਭਾਰਤੀ ਜਵਾਨਾਂ ਵੱਲੋਂ ਗਸਤ ਦੌਰਾਨ ਅਕਸਰ ਹੀ ਅਜਿਹੀ ਕਰਵਾਈ ਕੀਤੀ ਜਾਂਦੀ ਹੈ।