ਹੈਰੋਇਨ ਸਮੇਤ ਨਕਲੀ ਡਾਕਟਰ ਤੇ ਉਸਦਾ ਸਾਥੀ ਕਾਬੂ
ਐਸਟੀਐਫ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨਕਲੀ ਡਾਕਟਰ...
Punjab Police
ਲੁਧਿਆਣਾ: ਐਸਟੀਐਫ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨਕਲੀ ਡਾਕਟਰ ਅਤੇ ਉਸਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਨਕਲੀ ਡਾਕਟਰ ਅਜੇ ਕੁਮਾਰ ਅਤੇ ਉਸ ਦਾ ਸਾਥੀ ਦਵਿੰਦਰ ਸਿੰਘ ਸ਼ਾਮਲ ਹੈ ।
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਡੇਢ ਕਿਲੋ ਹੈਰੋਇਨ,10 ਕਿੱਲੋ ਕੈਮੀਕਲ ਪਾਊਡਰ, ਇਕ ਮੋਟਰਸਾਈਕਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ ।
ਕਥਿਤ ਦੋਸ਼ੀ ਅਜੇ ਕੁਮਾਰ ਨਕਲੀ ਡਾਕਟਰ ਹੈ ਅਤੇ ਉਸ ਨੇ ਪਿੰਡ ਜਸਪਾਲ ਬਾਂਗਰ ਵਿਚ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਹੈ । ਕਥਿਤ ਦੋਸ਼ੀ ਨਕਲੀ ਹੈਰੋਇਨ ਵੀ ਤਿਆਰ ਕਰਦੇ ਸਨ । ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।