ਮੋਦੀ ਦੇ ਜਾਤੀਵਾਦ ਦੇ ਬਿਆਨ ’ਤੇ ਪ. ਚਿਦੰਬਰਮ ਨੇ ਦਿੱਤਾ ਪਲਟ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਨੂੰ ਜਾਤੀਵਾਦ ਵਿਚ ਸ਼ਾਮਲ ਨਾ ਕਰੋ: ਮੋਦੀ

P Chidambaram says does PM take us for bunch of idiots with large memory losses

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪ. ਚਿਦੰਬਰਮ ਨੇ ਜਾਤੀ ’ਤੇ ਪ੍ਰਧਾਨ ਮੰਤਰੀ ਦੀ ਟਿੱਪਣੀ ਅਤੇ ਖੁਦ ਨੂੰ ਚਾਹ ਵਾਲਾ ਦਸਣ ’ਤੇ ਉਹਨਾਂ ਦੀ ਤਿੱਖੀ ਅਲੋਚਨਾ ਕੀਤੀ ਅਤੇ ਪੁਛਿਆ ਕਿ ਕੀ ਪ੍ਰਧਾਨ ਮੰਤਰੀ ਲੋਕਾਂ ਨੂੰ ਬੇਫਕੂਫ ਸਮਝਦੇ ਹਨ ਕਿ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਸਾਬਕਾ ਵਿਤ ਮੰਤਰੀ ਦਾ ਇਹ ਤਿੱਖਾ ਹਮਲਾ ਮੋਦੀ ਦੇ ਇਕ ਦਿਨ ਪਹਿਲਾਂ ਦਿੱਤੇ ਗਏ ਬਿਆਨ ’ਤੇ ਹੋਇਆ ਹੈ ਜਿਸ ਵਿਚ ਪ੍ਰਧਾਨ ਮੰਤਰੀ ਨੇ ਕਨੌਜ ਵਿਚ ਕਿਹਾ ਸੀ ਕਿ ਉਹ ਜਾਤੀ ਦੀ ਰਾਜਨੀਤੀ ਵਿਚ ਯਕੀਨ ਨਹੀਂ ਕਰਦੇ।

ਪ. ਚਿਦੰਬਰਮ ਨੇ ਟਵੀਟ ਕੀਤਾ ਕਿ ਸ਼੍ਰੀਮਾਨ ਨਰਿੰਦਰ ਮੋਦੀ ਪਹਿਲੇ ਵਿਅਕਤੀ ਹਨ ਜਿਹਨਾਂ ਨੇ ਅਪਣੀ ਜਾਤ ਦਸ ਕੇ ਪ੍ਰਚਾਰ ਕੀਤਾ ਸੀ। ਮੈਂ ਓਬੀਸੀ ਹਾਂ। ਹੁਣ ਉਹ ਕਹਿੰਦੇ ਹਨ ਕਿ ਉਹਨਾਂ ਦੀ ਕੋਈ ਜਾਤ ਨਹੀਂ ਹੈ। ਉਹਨਾਂ ਨੇ ਕਿਹਾ ਕਿ 2014 ਵਿਚ ਅਤੇ ਉਸ ਤੋਂ ਬਾਅਦ ਉਹਨਾਂ ਨੇ ਵਾਰ ਵਾਰ ਕਿਹਾ ਕਿ ਉਹਨਾਂ ਨੂੰ ਇਸ ਗਲ ’ਤੇ ਮਾਨ ਹੈ ਕਿ ਲੋਕਾਂ ਨੇ ਇਕ ਚਾਹ ਵਾਲੇ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ।

ਹੁਣ ਉਹ ਕਹਿੰਦੇ ਹਨ ਕਿ ਉਹਨਾਂ ਨੇ ਕਦੇ ਅਪਣੇ ਆਪ ਨੂੰ ਚਾਹ ਵਾਲਾ ਨਹੀਂ ਕਿਹਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਕੀ ਸਮਝ ਰੱਖਿਆ  ਹੈ? ਬੈਫਕੂਫ ਜਿਹਨਾਂ ਨੂੰ ਕੁੱਝ ਵੀ ਯਾਦ ਨਹੀਂ ਰਹਿੰਦਾ? ਦਸ ਦਈਏ ਕਿ ਮੋਦੀ ਨੇ ਸ਼ਨੀਵਾਰ ਨੂੰ ਕਨੌਜ ਦੀ ਚੋਣ ਰੈਲੀ ਵਿਚ ਕਿਹਾ ਸੀ ਕਿ ਮਾਇਆਵਤੀ ਜੀ ਮੈਂ ਪਛੜਿਆ ਹੋਇਆ ਹਾਂ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਜਾਤੀਵਾਦ ਰਾਜਨੀਤੀ ਵਿਚ ਨਾ ਸ਼ਾਮਲ ਕਰੋ. 130 ਕਰੋੜ ਮੇਰਾ ਪਰਿਵਾਰ ਹੈ।

ਉਹਨਾਂ ਨੇ ਦਾਅਵਾ ਕੀਤਾ ਕਿ ਇਹ ਦੇਸ਼ ਮੇਰੀ ਜਾਤ ਬਾਰੇ ਉਸ ਸਮੇਂ ਤਕ ਨਹੀਂ ਜਾਣਦੇ ਸਨ ਜਦੋਂ ਤਕ ਮੇਰੇ ਅਲੋਚਕਾਂ ਨੇ ਮੈਨੂੰ ਗ਼ਲਤ ਨਹੀਂ ਸੀ ਕਿਹਾ। ਮੈਂ ਮਾਇਆਵਤੀ ਜੀ, ਅਖਿਲੇਸ਼ ਜੀ, ਕਾਂਗਰਸ ਦੇ ਲੋਕਾਂ ਅਤੇ ਹੋਰਨਾਂ ਪਾਰਟੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਮੇਰੀ ਜਾਤ ’ਤੇ ਚਰਚਾ ਕਰ ਰਹੇ ਹਨ ਮੇਰਾ ਮੰਨਣਾ ਹੈ ਕਿ ਪਛੜੀ ਜਾਤ ਵਿਚ ਜਨਮ ਲੈਣਾ ਦੇਸ਼ ਦੀ ਸੇਵਾ ਕਰਨ ਦਾ ਇਕ ਬਹੁਤ ਵਧੀਆ ਮੌਕਾ ਹੈ।