ਮੋਦੀ ਦੇ ਨਾਂਅ ਦੀ ਟੀ-ਸ਼ਰਟ ਪਾ ਕੇ ਰਾਹੁਲ ਗਾਂਧੀ ਦੇ ਪੋਸਟਰ ਲਗਾ ਰਿਹਾ ਸੀ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਵਿਅਕਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ਦੀ ਟੀ-ਸ਼ਰਟ ਪਾ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪੋਸਟਰ ਲਗਾ ਰਿਹਾ ਸੀ।

Worker putting Rahul Gandhi’s posters

ਲੋਕ ਸਭਾ ਚੋਣਾਂ 2019: ਕਾਂਗਰਸ ਦੇ ਚੋਣ ਦਫ਼ਤਰ ਵਿਚ ਸ਼ੁੱਕਰਵਾਰ ਨੂੰ ਇਕ ਅਲੱਗ ਹੀ ਨਜ਼ਾਰਾ ਦੇਖਣ ਲਈ ਮਿਲਿਆ। ਦਰਅਸਲ ਜੈਪੁਰ ਸਥਿਤ ਕਾਂਗਰਸ ਪ੍ਰਦੇਸ਼ ਦਫ਼ਤਰ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਦੇ ਇਕ ਪ੍ਰੋਗਰਾਮ ਤੋਂ ਪਹਿਲਾਂ ਪੋਸਟਰ ਲਗਾਏ ਜਾ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ਦੀ ਟੀ-ਸ਼ਰਟ ਪਾ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪੋਸਟਰ ਲਗਾਉਂਦਾ ਨਜ਼ਰ ਆਇਆ। ਜਦੋਂ ਕਾਂਗਰਸ ਕਰਮਚਾਰੀਆਂ ਦੀ ਨਜ਼ਰ ਉਸ ‘ਤੇ ਪਈ ਤਾਂ ਉਹਨਾਂ ਨੇ ਉਸ ਨੂੰ ਉਥੋਂ ਭਜਾ ਦਿੱਤਾ।

ਪੋਸਟਰ ਲਗਾ ਰਹੇ ਵਿਅਕਤੀ ਨੇ ਮੋਦੀ ਦੇ ਨਾਂਅ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਇਸੇ ਦੌਰਾਨ ਜਦੋਂ ਉਥੇ ਮੌਜੂਦ ਪਾਰਟੀ ਕਰਮਚਾਰੀਆਂ ਦੀ ਨਜ਼ਰ ਉਸਦੀ ਟੀ-ਸ਼ਰਟ ‘ਤੇ ਪਈ ਤਾਂ ਉਹਨਾਂ ਉਸ ਵਿਅਕਤੀ ਨੂੰ ਉਥੋਂ ਕੱਢ ਦਿੱਤਾ। ਪ੍ਰੋਗਰਾਮ ਤੋਂ ਪਹਿਲਾਂ ਉਥੇ ਮੀਡੀਆ ਦੇ ਲੋਕ ਮੌਜੂਦ ਸਨ ਅਤੇ ਉਹਨਾਂ ਨੇ ਇਸ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ।

ਦੱਸ ਦਈਏ ਕਿ ਉਸ ਵਿਅਕਤੀ ਨੇ 16 ਜਨਵਰੀ 2018 ਨੂੰ ਬਾਡਮੇਰ ਵਿਚ ਅਯੋਜਿਤ ਕੀਤੇ ਗਏ ਰਿਫਾਇਨਰੀ ਐਂਡ ਪ੍ਰੋਟੋਕੈਮੀਕਲ ਪ੍ਰੋਜੈਕਟ ਦੀ ਸ਼ੁਰੂਆਤ ਦੌਰਾਨ ਤਿਆਰ ਕਰਵਾਈ ਗਈ ਟੀ-ਸ਼ਰਟ ਪਹਿਨੀ ਹੋਈ ਸੀ। ਦੱਸ ਦਈਏ ਕਿ ਰਾਜਸਥਾਨ ਵਿਚ ਲੋਕ ਸਭਾ ਚੋਣਾਂ ਲਈ ਦੋ ਪੜਾਵਾਂ ਵਿਚ ਵੋਟਿੰਗ 29 ਅਪ੍ਰੈਲ ਅਤੇ 6 ਮਈ ਨੂੰ ਹੋਵੇਗੀ। 29 ਅਪ੍ਰੈਲ ਨੂੰ ਚੌਥੇ ਪੜਾਅ ਤਹਿਤ 13 ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ 6 ਮਈ ਨੂੰ ਬਾਕੀ ਸੀਟਾਂ ‘ਤੇ ਵੋਟਿੰਗ ਹੋਵੇਗੀ।