ਕੌਣ ਹੈ IPS ਆਨੰਦ, ਕੋਰੋਨਾ ਨਾ ਫੈਲੇ, ਇਸ ਲਈ ਸਹਿੰਦੇ ਰਹੇ ਕੈਂਸਰ ਦਾ ਦਰਦ ਤੇ ਕਰਦੇ ਰਹੇ ਡਿਊਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ ਵਿਚ ਭਾਰਤ ਦੇ ਲੌਕਡਾਊਨ ਦੇ ਯਤਨਾਂ ਦੀ ਸ਼ਲਾਘਾ ਹੋ ਰਹੀ ਹੈ।

Photo

ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਭਾਰਤ ਦੇ ਲੌਕਡਾਊਨ ਦੇ ਯਤਨਾਂ ਦੀ ਸ਼ਲਾਘਾ ਹੋ ਰਹੀ ਹੈ। ਕੋਰੋਨਾ ਵਾਇਰਸ ਦੌਰਾਨ ਲੌਕਡਾਊਨ ਦਾ ਪਾਲਣ ਕਰਵਾਉਣ ਵਿਚ ਸਭ ਤੋਂ ਜ਼ਿਆਦਾ ਕ੍ਰੇਡਿਟ ਆਈਪੀਐਸ ਆਨੰਦ ਮਿਸ਼ਰਾ ਵਰਗੇ ਅਫਸਰਾਂ ਨੂੰ ਹੀ ਮਿਲਣਾ ਚਾਹੀਦਾ ਹੈ।

ਇਹ ਉਹ ਅਫਸਰ ਹਨ ਜੋ ਅਪਣੇ ਕੈਂਸਰ ਦਾ ਦਰਦ ਭੁੱਲ਼ ਕੇ ਕੋਰੋਨਾ ਸੰਕਰਮਣ ਦੌਰਾਨ ਡਿਊਟੀ ਕਰ ਕੇ ਦੇਸ਼ ਲਈ ਅਪਣਾ ਫਰਜ਼ ਨਿਭਾਉਂਦੇ ਰਹੇ। ਨੌਜਵਾਨਾਂ ਲਈ ਆਈਪੀਐਸ ਆਨੰਦ ਮਿਸ਼ਰਾ ਇਕ ਮਿਸਾਲ ਬਣ ਗਏ ਹਨ। 

ਇਸ ਸਮੇਂ ਦਿੱਲੀ ਪੁਲਿਸ ਸੜਕਾਂ 'ਤੇ ਲੋਕਾਂ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ, ਅਜਿਹੇ ਵਿਚ ਕਈ ਪੁਲਿਸ ਕਰਮਚਾਰੀ ਖ਼ਰਾਬ ਸਿਹਤ ਦੇ ਬਾਵਜੂਦ ਵੀ ਪੂਰੀ ਲਗਨ ਨਾਲ ਡਿਊਟੀ ਵਿਚ ਲੱਗੇ ਹੋਏ ਹਨ ਤਾਂ ਜੋ ਉਹ ਇਸ ਜੰਗ ਵਿਚ ਅਪਣਾ ਯੋਗਦਾਨ ਪਾ ਸਕਣ। ਬਾਹਰੀ ਦਿੱਲੀ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਤੌਰ 'ਤੇ ਤੈਨਾਤ ਆਈਪੀਐਸ ਆਨੰਦ ਮਿਸ਼ਰਾ ਵਿਚ ਇਹਨਾਂ ਵਿਚੋਂ ਇਕ ਹਨ।

ਦੱਸ ਦਈਏ ਕਿ ਪਿਛਲੇ ਦਿਨੀਂ ਆਨੰਦ ਮਿਸ਼ਰਾ ਨੂੰ ਗਲੇ ਵਿਚ ਸਮੱਸਿਆ ਸ਼ੁਰੂ ਹੋਈ, ਉਹ ਡਿਊਟੀ 'ਤੇ ਲੱਗੇ ਰਹੇ, ਬਾਅਦ ਵਿਚ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਥਾਈਰਾਈਡ ਕੈਂਸਰ ਹੈ ਪਰ ਉਹਨਾਂ ਨੇ ਅਪਣੇ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਆਨੰਦ ਮਿਸ਼ਰਾ 2009 ਬੈਚ ਦੇ ਆਈਪੀਐਸ ਅਫਸਰ ਹਨ। ਲੌਕਡਾਊਨ ਦਾ ਪਾਲਣ ਕਰਵਾਉਣ ਲਈ ਉਹ ਸਖਤੀ ਨਾਲ ਡਿਊਟੀ ਨਿਭਾਅ ਰਹੇ ਹਨ।

ਹਾਲ ਹੀ ਵਿਚ ਆਨੰਦ ਮਿਸ਼ਰਾ ਦਾ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਵਿਚ ਆਪਰੇਸ਼ਨ ਹੋਇਆ ਹੈ। ਬਿਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਉਹ ਅਪਣੀ ਡਿਊਟੀ 'ਤੇ ਆਉਂਦੇ ਰਹੇ। ਦੱਸ ਦਈਏ ਕਿ ਆਨੰਦ ਮਿਸ਼ਰਾ ਦੀ ਪਤਨੀ ਮਥੁਰਾ ਵਿਚ ਪੁਲਿਸ ਅਫਸਰ ਹੈ। 

ਆਨੰਦ ਮਿਸ਼ਰਾ ਨੇ ਅਪਣੀ ਡਿਊਟੀ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਦੇਖਭਾਲ ਕੀਤੀ ਅਤੇ ਉਹਨਾਂ ਦੇ ਖਾਣ-ਪੀਣ ਦਾ ਇੰਤਜ਼ਾਮ ਵੀ ਕੀਤਾ। ਫਿਲਹਾਲ ਉਹਨਾਂ ਦੀ ਸਿਹਤ ਠੀਕ ਹੈ ਅਤੇ ਹਾਲੇ ਵੀ ਉਹ ਹਸਪਤਾਲ ਵਿਚ ਭਰਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਜਲਦ ਹੀ ਅਪਣੀ ਡਿਊਟੀ 'ਤੇ ਵਾਪਸ ਜਾਣਗੇ।