ਠੰਢ ਲੱਗ ਰਹੀ ਹੈ ਤਾਂ ਹੋ ਸਕਦਾ ਹੈ ਕੋਰੋਨਾ, ਅਮਰੀਕੀ ਸਿਹਤ ਏਜੰਸੀ ਨੇ ਦੱਸੇ ਨਵੇਂ ਲੱਛਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਖੋਜ ਜਾਰੀ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਖੋਜ ਜਾਰੀ ਹੈ। ਇਸ ਨੂੰ ਲੈ ਕੇ ਹਰ ਰੋਜ਼ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਹਾਲੇ ਤੱਕ ਕੋਰੋਨਾ ਵਾਇਰਸ ਦੇ ਲੱਛਣਾ ਵਿਚ ਬੁਖਾਰ, ਖਾਂਸੀ, ਸਾਹ ਲੈਣ ਵਿਚ ਮੁਸ਼ਕਿਲ ਹੋਣਾ ਆਦਿ ਲੱਛਣ ਸ਼ਾਮਿਲ ਸਨ ਪਰ ਹੁਣ ਇਸ ਨੇ ਨਵੇਂ ਲੱਛਣ ਸਾਹਮਣੇ ਆਏ ਹਨ।

ਇਹਨਾਂ ਛੇ ਲੱਛਣਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਲ਼ 9 ਲੱਛਣ ਹੋ ਗਏ ਹਨ। ਕੋਰੋਨਾ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਹਲਕੇ ਬੁਖਾਰ ਤੋਂ ਲੈ ਕੇ ਸਾਹ ਲੈਣ ਵਿਚ ਮੁਸ਼ਕਿਲ ਆਉਣਾ ਸ਼ਾਮਿਲ ਹੈ। ਆਮ ਤੌਰ 'ਤੇ ਕੋਰੋਨਾ ਵਾਇਰਸ ਦੇ ਲੱਛਣ 2-14 ਦਿਨਾਂ ਬਾਅਦ ਦਿਖਾਈ ਦਿੰਦੇ ਹਨ। 

ਕੋਰੋਨਾ ਵਾਇਰਸ ਦੇ ਨੌ ਲੱਛਣ

ਬੁਖਾਰ
ਖਾਂਸੀ
ਸਾਹ ਲੈਣ ਵਿਚ ਤਕਲੀਫ ਹੋਣਾ

ਠੰਢ ਲੱਗਣਾ
ਠੱਢ ਦੇ ਨਾਲ ਕੰਬਣਾ
ਮਾਸਪੇਸ਼ੀਆਂ ਵਿਚ ਦਰਦ

ਸਿਰ ਦਰਦ
ਗਲੇ ਵਿਚ ਖਾਰਸ਼
ਸਵਾਦ ਜਾਂ ਸੁੰਘਣ ਸ਼ਕਤੀ ਦਾ ਅਹਿਸਾਸ ਨਾ ਹੋਣਾ

ਜਦੋਂ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਅਜਿਹਾ ਬਹੁਤ ਘਟ ਹੁੰਦਾ ਹੈ ਕਿ ਨੱਕ ਚੋਂ ਵੀ ਪਾਣੀ ਆਵੇ ਤੇ ਛਿੱਕ ਆਉਣਾ ਵੀ ਵਾਇਰਸ ਦਾ ਲੱਛਣ ਨਹੀਂ ਹੈ। ਸੀਡੀਸੀ ਅਨੁਸਾਰ ਜਿਹਨਾਂ ਨੂੰ ਕੋਰੋਨਾ ਵਾਇਰਸ ਹੋਇਆ ਹੈ ਇਹ ਸੂਚੀ ਉਹਨਾਂ ਦੇ ਲੱਛਣਾਂ ਬਾਰੇ ਦਸਦੀ ਹੈ। ਜੇ ਤੁਸੀਂ ਉਪਰੋਕਤ ਨੌਂ ਲੱਛਣਾਂ ਵਿਚੋਂ ਕਿਸੇ ਨੂੰ ਵੀ ਅਨੁਭਵ ਕਰਦੇ ਹੋ ਤਾਂ ਤੁਸੀਂ ਇਲਾਜ ਲਈ ਅਗਲੇ ਕਦਮਾਂ ਨੂੰ ਵਧੀਆ ਨਿਰਧਾਰਤ ਕਰਨ ਲਈ ਸੀਡੀਸੀ ਦੇ ਕੋਰੋਨਾ ਵਾਇਰਸ ਸਵੈ-ਚੈਕਰ ਦੀ ਵਰਤੋਂ ਕਰ ਸਕਦੇ ਹੋ।