''ਜਨਤਕ ਪਖਾਨੇ' ਨਾਲੋਂ ਮੋਬਾਇਲ ਫੋਨ ਵਿਚ ਹੁੰਦੇ ਹਨ ਜ਼ਿਆਦਾ ਬੈਕਟੀਰੀਆ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੋਨ ਦੀ ਵਰਤੋਂ ਕਰਨ ਲਈ ਇਸ ਨੂੰ ਸਾਫ ਕਰਨ ਦੀ ਦਿੱਤੀ ਸਲਾਹ

photo

 

 ਨਵੀਂ ਦਿੱਲੀ: ਚਮੜੀ ਦੇ ਮਾਹਿਰ ਡਾ. ਮਮੀਨਾ ਤੁਰੇਗਾਨੋ ਨੇ ਖੁਲਾਸਾ ਕੀਤਾ ਹੈ ਕਿ ਜਿਸ ਤਰ੍ਹਾਂ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇੱਕ ਵੀਡੀਓ ਕਲਿਪ ਵਿੱਚ, ਮਮੀਨਾ ਨੇ ਆਪਣੇ ਅਕਾਉਂਟ ਦੁਆਰਾ ਸਮਝਾਇਆ ਕਿ ਮੋਬਾਈਲ ਫੋਨ ਹਰ ਸਮੇਂ ਬੈਕਟੀਰੀਆ ਨਾਲ ਢੱਕੇ ਰਹਿੰਦੇ ਹਨ। ਇਹ ਕਈ ਵਾਰ ਜਨਤਕ ਬਾਥਰੂਮਾਂ ਨਾਲੋਂ ਵੀ ਜ਼ਿਆਦਾ ਦੂਸ਼ਿਤ ਹੁੰਦੇ ਹਨ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ

ਉਹਨਾਂ ਦੱਸਿਆ ਕਿ ਫੋਨ ਦੀ ਰੋਜ਼ਾਨਾ ਵਰਤੋਂ ਅਤੇ ਗੱਲ ਕਰਦੇ ਸਮੇਂ ਇਸ ਨੂੰ ਚਿਹਰੇ 'ਤੇ ਰੱਖਣ ਨਾਲ ਬੈਕਟੀਰੀਆ ਚਮੜੀ ਵਿੱਚ ਤਬਦੀਲ ਹੋ ਸਕਦੇ ਹਨ ਅਤੇ ਚਮੜੀ ਦੀਆਂ ਕੁਝ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਹੋ ਸਕਦੇ ਹਨ। ਡਾਕਟਰ ਮਮੀਨਾ ਇਸ ਵਿੱਚ ਫਸੇ ਬੈਕਟੀਰੀਆ ਨੂੰ ਖ਼ਤਮ ਕਰਨ ਲਈ ਫ਼ੋਨ ਨੂੰ ਵਾਰ-ਵਾਰ ਸਾਫ਼ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ: ਇਸ ਵਿਅਕਤੀ ਨੇ 37 ਘੰਟੇ ਇੰਟਰਵਿਊ ਲੈ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ