Haryana News : ਚੱਲਦੀ ਕਾਰ 'ਚ ਲੱਗੀ ਅੱਗ ’ਚ ਝੁਲਸੇ ਡਰਾਈਵਰ ਨੇ ਸੀਵਰ 'ਚ ਛਾਲ ਮਾਰ ਬਚਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Haryana News : ਸੀਵਰ 'ਚ ਮਦਦ ਲਈ ਆਵਾਜ਼ ਆਉਣ ’ਤੇ ਟੀਮ ਨੇ ਰੈਸਕਿਊ ਕਰ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਿਆ 

ਕਾਰ ਨੂੰ ਲੱਗੀ ਹੋਈ ਅੱਗ

Haryana News : ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-31 ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਾਰ ਵਿਚ ਅੱਗ ਲੱਗਣ ਕਾਰਨ ਡਰਾਈਵਰ ਝੁਲਸ ਗਿਆ। ਅੱਗ ਲੱਗਦੇ ਹੀ ਡਰਾਈਵਰ ਨੇ ਖ਼ੁਦ ਨੂੰ ਬਚਾਉਣ ਲਈ ਸੀਵਰ ਵਿਚ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-40 ਥਾਣਾ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੀਵਰ 'ਚ ਡਿੱਗੇ ਵਿਅਕਤੀ ਨੇ ਮਦਦ ਲਈ ਆਵਾਜ਼ ਲਾਈ, ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਰੈਸਕਿਊ ਕਰ ਕੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਦਿੱਲੀ ਦੇ ਸਦਫ਼ਰਜੰਗ ਹਸਪਤਾਲ ਭੇਜ ਦਿੱਤਾ।

ਇਹ ਵੀ ਪੜੋ:Himachal Pradesh News : ਹਿਮਾਚਲ 'ਚ ਚੱਲਦੀ ਗੱਡੀ 'ਤੇ ਢਿੱਗਾਂ ਡਿੱਗਣ ਨਾਲ ਦੋ ਲੋਕਾਂ ਦੀ ਮੌਤ

ਅਧਿਕਾਰੀਆਂ ਮੁਤਾਬਕ ਜ਼ਖ਼ਮੀ ਦੀ ਪਛਾਣ ਮੂਲ ਰੂਪ ਤੋਂ ਹਿਸਾਰ ਦੇ ਰਹਿਣ ਵਾਲੇ ਰਣਧੀਰ ਦੇ ਰੂਪ ਵਿਚ ਹੋਈ ਹੈ। ਰਣਧੀਰ ਸੈਕਟਰ-40 ਵਿਚ ਆਪਣੇ ਪਰਿਵਾਰ ਨਾਲ ਕਿਰਾਇਆ 'ਤੇ ਰਹਿੰਦੇ ਹਨ। ਉਹ ਆਪਣੀ ਆਲਟੋ ਗੱਡੀ ਲੈ ਕੇ ਜਾ ਰਹੇ ਸਨ। ਜਦੋਂ ਉਹ ਸੈਕਟਰ-31 'ਚ ਸਟਾਰ ਮਾਲ ਕੋਲ ਪਹੁੰਚੇ ਤਾਂ ਅਚਾਨਕ ਗੱਡੀ ਵਿਚ ਸ਼ਾਰਟ ਸਰਕਿਟ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਅਜੇ ਰਣਧੀਰ ਕੁਝ ਸਮਝ ਪਾਉਂਦੇ ਤਾਂ ਗੱਡੀ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਅਤੇ ਰਣਧੀਰ ਝੁਲਸਣ ਲੱਗੇ। ਕਿਸੇ ਤਰ੍ਹਾਂ ਨਾਲ ਉਨ੍ਹਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਉਹ ਬਾਹਰ ਨਿਕਲ ਗਏ ਅਤੇ ਨੇੜੇ ਹੀ ਖੁੱਲ੍ਹੇ ਹੋਏ ਸੀਵਰ 'ਚ ਡਿੱਗ ਗਏ।

ਇਹ ਵੀ ਪੜੋ:Hoshiarpur News : ਖੇਤਾਂ 'ਚ ਟਰੈਕਟਰ ਪਲਟਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ  

ਇਸ ਕਾਰਨ ਉਨ੍ਹਾਂ ਦੇ ਸਰੀਰ 'ਤੇ ਲੱਗੀ ਅੱਗ ਤਾਂ ਬੁੱਝ ਗਈ ਪਰ ਉਹ ਕਾਫ਼ੀ ਝੁਲਸ ਗਿਆ। ਇਸ ਦੀ ਸੂਚਨਾ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਸੈਕਟਰ-40 ਥਾਣਾ ਪੁਲਿਸ ਸਮੇਤ ਫ਼ਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੀਵਰ ਤੋਂ ਆਵਾਜ਼ ਆਉਣ 'ਤੇ ਟੀਮ ਨੂੰ ਪਤਾ ਲੱਗਾ ਕਿ ਇਕ ਵਿਅਕਤੀ ਇਸ ਘਟਨਾ ਵਿਚ ਝੁਲਸ ਗਿਆ ਹੈ ਤਾਂ ਜਿਸ ਨੂੰ ਤੁਰੰਤ ਹੀ ਸੀਵਰ ਤੋਂ ਰੈਸਕਿਊ ਕਰ ਕੇ ਪੁਲਿਸ ਦੀ ਮਦਦ ਨਾਲ ਹਸਪਤਾਲ ਭੇਜ ਦਿੱਤਾ।

(For more news apart from moving car caught fire burnt driver jumped into sewer in Haryana News in Punjabi, stay tuned to Rozana Spokesman)