ਅਰਵਿੰਦ ਕੇਜਰੀਵਾਲ ਤੋਂ ਸ਼ੁਰੂ ਹੋ ਕੇ ਕੁਮਾਰ ਵਿਸ਼ਵਾਸ ਤਕ ਪੁੱਜੀ 'ਜੇਤਲੀ ਤੋਂ ਮਾਫ਼ੀ ਮੰਗੋ' ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਆਗੂ ਕੁਮਾਰ ਵਿਸ਼ਵਾਸ ਦੁਆਰਾ ਕੇਂਦਰੀ ਮੰਤਰੀ ਅਰੁਣ ਜੇਤਲੀ ਵਿਰੁਧ ਲਾਏ ਗਏ ਦੋਸ਼ਾਂ ਲਈ ਉਨ੍ਹਾਂ ਕੋਲੋਂ ਮੰਗੀ ਗਈ ...

Kumar Vishwas

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਆਗੂ ਕੁਮਾਰ ਵਿਸ਼ਵਾਸ ਦੁਆਰਾ ਕੇਂਦਰੀ ਮੰਤਰੀ ਅਰੁਣ ਜੇਤਲੀ ਵਿਰੁਧ ਲਾਏ ਗਏ ਦੋਸ਼ਾਂ ਲਈ ਉਨ੍ਹਾਂ ਕੋਲੋਂ ਮੰਗੀ ਗਈ ਮਾਫ਼ੀ ਨੂੰ ਅੱਜ ਪ੍ਰਵਾਨ ਕਰ ਲਿਆ। ਜੱਜ ਰਾਜੀਵ ਸਹਾਹੇ ਐਂਡਲਾ ਨੇ ਗ਼ੌਰ ਕੀਤਾ ਕਿ ਅਦਾਲਤ ਨੂੰ ਅੱਜ ਸੌਂਪੇ ਗਏ ਪੱਤਰ ਵਿਚ ਵਿਸ਼ਵਾਸ ਨੇ ਭਾਜਪਾ ਨੇਤਾ ਵਿਰੁਧ ਲਾਏ ਗਏ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਵਾਪਸ ਲੈ ਲਿਆ ਹੈ।  ਅਦਾਲਤ ਨੇ ਮੁਕੱਦਮੇ ਦਾ ਨਿਪਟਾਰਾ  ਕਰ ਦਿਤਾ।

ਅਰਵਿੰਦ ਕੇਜਰੀਵਾਲ ਅਤੇ 'ਆਪ' ਦੇ ਚਾਰ ਹੋਰ ਆਗੂਆਂ-ਰਾਘਵ ਚੱਢਾ, ਸੰਜੇ ਸਿੰਘ, ਆਸ਼ੂਤੋਸ਼ ਅਤੇ ਦੀਪਕ ਵਾਜਪਾਈ ਦੇ 10 ਕਰੋੜ ਰੁਪਏ ਦੇ ਮਾਣਹਾਨੀ ਮਾਮਲੇ ਵਿਚ ਮਾਫ਼ੀ ਮੰਗਣ ਮਗਰੋਂ ਇਸ ਮਾਮਲੇ ਵਿਚ ਵਿਸ਼ਵਾਸ ਇਕਮਾਤਰ ਵਿਅਕਤੀ ਬਚੇ ਸਨ ਜਿਨ੍ਹਾਂ ਵਿਰੁਧ ਮਾਣਹਾਨੀ ਦਾ ਮੁਕੱਦਮਾ ਜਾਰੀ ਸੀ। ਇਹ ਮੁਕੱਦਮਾ ਜੇਤਲੀ ਨੇ ਦਾਇਰ ਕੀਤਾ ਸੀ। 
(ਏਜੰਸੀ)