ਜ਼ਹਿਰੀਲੀ ਸ਼ਰਾਬ ਦਾ ਕਹਿਰ, 10 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ

Poisonous alcohol intensity, 10 deaths

ਨਵੀਂ ਦਿੱਲੀ- ਬਾਰਾਬੰਕੀ ਜਿਲ੍ਹੇ ਦੇ ਰਾਮਨਗਰ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਰਾਮਨਗਰ ਦੇ ਪੁਲਿਸ ਅਧਿਕਾਰੀ ਪਵਨ ਗੌਤਮ ਦੇ ਮੁਤਾਬਕ ਰਾਣੀਗੰਜ ਪਿੰਡ ਅਤੇ ਉਸਦੇ ਨਾਲ ਲੱਗਦੇ ਛੋਟੇ ਪਿੰਡਾਂ ਦੇ ਕਈ ਲੋਕਾਂ ਨੇ ਰਾਤ ਸੋਮਵਾਰ ਰਾਤ ਨੂੰ ਸ਼ਰਾਬ ਪੀਤੀ ਸੀ। ਸ਼ਰਾਬ ਪੀਣ ਨਾਲ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਹੌਲੀ-ਹੌਲੀ ਇਕ ਇਕ ਕਰ ਕੇ ਉਹਨਾਂ ਦੀ ਮੌਤ ਹੋਣ ਲੱਗੀ। ਯੂਪੀ ਦੇ ਸਾਬਕਾ ਮੰਤਰੀ ਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਅਧਿਕਾਰੀ ਅਤੇ 8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਸ਼ਰਾਬ ਪੀਣ ਨਾਲ ਜਿਹਨਾਂ ਦੀ ਮੌਤ ਹੋਈ ਹੈ 4 ਇੱਕੋ ਪਰਵਾਰ ਦੇ ਸਨ। ਗੌਤਮ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੁੱਖ ਪ੍ਰਗਟਾਇਆ ਹੈ, ਨਾਲ ਹੀ ਉਹਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਦੇਣ ਦੇ ਆਦੇਸ਼ ਵੀ ਦਿੱਤੇ। ਇਹਨਾਂ ਲੋਕਾਂ ਨੇ ਕੱਲ ਦੇਸੀ ਸ਼ਰਾਬ ਪੀਤੀ ਸੀ ਪਰ ਠੇਕੇ ਦੇ ਕਰਮਚਾਰੀ ਨੇ ਉਹਨਾਂ ਨੂੰ ਮਿਲਾਵਟ ਵਾਲੀ ਸ਼ਰਾਬ ਦੇ ਦਿੱਤੀ।

ਸ਼ਰਾਬ ਪੀਣ ਨਾਲ ਅਚਾਨਕ ਇਹਨਾਂ ਨੂੰ ਦਿਖਣਾ ਬੰਦ ਹੋ ਗਿਆ ਅਤੇ ਅਗਲੀ ਸਵੇਰ ਇਹਨਾਂ ਵਿਚੋਂ 10 ਦੀ ਮੌਤ ਹੋ ਗਈ। ਇਸ ਘਟਨਾ ਨਾਲ ਕਈ ਘਰਾਂ ਵਿਚ ਲਾਸ਼ ਨੂੰ ਕੰਧਾ ਦੇਣ ਵਾਲਾ ਵੀ ਕੋਈ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿਚ ਇਕ ਦਾਨਵੀਰ ਸਿੰਘ ਦੀ ਸ਼ਰਾਬ ਦੀ ਦੁਕਾਨ ਹੈ ਜਿਥੋਂ ਇਹਨਾਂ ਲੋਕਾਂ ਨੇ ਸ਼ਰਾਬ ਲੈ ਕੇ ਪੀਤੀ ਸੀ ਜਿਸ ਨਾਲ ਕੁੱਜ ਲੋਕਾਂ ਦੀ ਘਰ ਵਿਚ ਹੀ ਮੌਤ ਹੋ ਗਈ ਅਤੇ ਕੁੱਝ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਹਾਲਤ ਗੰਭੀਰ ਹੈ।

ਇਸ ਇਲਾਕੇ ਵਿਚ ਤਿੰਨ ਭਰਾਵਾਂ ਰਮੇਸ਼, ਮੁਕੇਸ਼, ਸੋਨੂੰ ਅਤੇ ਉਹਨਾਂ ਦੇ ਪਿਤਾ ਦੀ ਮੌਤ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ। ਲੋਕਾਂ ਦਾ ਕਹਿਣਾ ਹੈ ਕਿ ਦਾਨਵੀਰ ਸਿੰਘ ਦੇ ਠੇਕੇ ਤੇ ਨਕਲੀ ਸ਼ਰਾਬ ਵੇਚੀ ਜਾਂਦੀ ਹੈ ਸਾਰੇ ਲੋਕਾਂ ਨੇ ਇੱਥੋਂ ਹੀ ਸ਼ਰਾਬ ਖਰੀਦੀ ਸੀ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਖ਼ਤਮ ਹੀ ਨਹੀਂ ਹੋ ਰਿਹਾ।

ਇਸ ਇਲਾਕੇ ਵਿਚ ਸਰਕਾਰਾਂ ਬਦਲਦੀਆਂ ਰਹੀਆਂ ਪਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਸਾਲ ਫਰਵਰੀ ਮਹੀਨੇ ਵਿਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਨਾਲ 72 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਦੀ ਸਰਕਾਰ ਸੀ ਤਾਂ ਉਸ ਸਮੇਂ 30 ਲੋਕਾਂ ਦੀ ਮੌਤ ਹੋਈ ਸੀ। ਦਰਅਸਲ ਜ਼ਹਿਰੀਲੀ ਸ਼ਰਾਬ ਦਾ ਨੈਟਵਰਕ ਜਾਂ ਉਤਪਾਦ ਬਿਨਾਂ ਕਿਸੇ ਪ੍ਰਸ਼ਾਸ਼ਨ ਦੀ ਮਿਲੀਭਗਤ ਨਾਲ ਨਹੀਂ ਹੋ ਸਕਦਾ ਪਰ ਸਰਕਾਰਾਂ ਦੇ ਵੱਲੋਂ ਸਖ਼ਤ ਆਦੇਸ਼ ਦੇਣ ਤੋਂ ਬਾਅਦ ਵੀ ਅਜਿਹੀਆਂ ਘਟਨਾਵਾ ਵਾਪਰਦੀਆਂ ਹਨ।