ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਹਰਾਉਣ ਲਈ ਮੰਗੀ ਸੀ ਮੰਨਤ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

14 ਕਿਲੋਮੀਟਰ ਪੈਦਲ ਚੱਲ ਕੇ ਸਿੱਧੀਵਿਨਾਇਕ ਮੰਦਰ ਪੁੱਜੀ

Smriti Irani Walks Barefoot To Siddhivinayak

ਮੁੰਬਈ : ਲੋਕ ਸਭਾ ਚੋਣਾਂ 'ਚ ਅਮੇਠੀ ਤੋਂ ਇਤਿਹਾਸਕ ਜਿੱਤ ਦਰਜ ਕਰਨ ਮਗਰੋਂ ਸਮ੍ਰਿਤੀ ਇਰਾਨੀ ਕਾਫ਼ੀ ਖ਼ੁਸ਼ ਹਨ। ਇਸ ਜਿੱਤ ਤੋਂ ਬਾਅਦ ਸਮ੍ਰਿਤੀ ਇਰਾਨੀ 14 ਕਿਲੋਮੀਟਰ ਨੰਗੇ ਪੈਰ ਚੱਲ ਕੇ ਸਿੱਧੀਵਿਨਾਇਕ ਮੰਦਰੀ ਪੁੱਜੀ। ਇਹ ਜਾਣਕਾਰੀ ਸਮ੍ਰਿਤੀ ਦੀ ਦੋਸਤ ਅਤੇ ਟੀਵੀ ਪ੍ਰੋਡੀਊਸਰ ਏਕਤਾ ਕਪੂਰ ਨੇ ਦਿੱਤੀ ਹੈ। ਏਕਤਾ ਨੇ ਇੰਸਟਾਗ੍ਰਾਮ 'ਤੇ ਸਮ੍ਰਿਤੀ ਇਰਾਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।

ਸਮ੍ਰਿਤੀ ਇਰਾਨੀ ਨਾਲ ਖਿੱਚੀ ਤਸਵੀਰ ਬਾਰੇ ਏਕਤਾ ਕਪੂਰ ਨੇ ਲਿਖਿਆ, "ਸਿੱਧੀਵਿਨਾਇਕ ਤਕ 14 ਕਿਲੋਮੀਟਰ ਚੱਲਣ ਤੋਂ ਬਾਅਦ ਵਾਲਾ ਗਲੋ।" ਏਕਤਾ ਨੇ ਸਮ੍ਰਿਤੀ ਨਾਲ ਕਈ ਵੀਡੀਓਜ਼ ਵੀ ਸ਼ੇਅਰ ਕੀਤੀ ਹੈ। ਏਕਤਾ ਨੇ ਵੀਡੀਓ 'ਚ ਦੱਸਿਆ ਕਿ ਸਮ੍ਰਿਤੀ 14 ਕਿਲੋਮੀਟਰ ਨੰਗੇ ਪੈਰ ਚੱਲ ਕੇ ਸਿੱਧੀਵਿਨਾਇਕ ਮੰਦਰ ਪੁੱਜੀ ਅਤੇ ਦਰਸ਼ਨ ਕੀਤੇ।

ਇਸ ਬਾਰੇ ਜਦੋਂ ਸਮ੍ਰਿਤੀ ਤੋਂ ਏਕਤਾ ਨੇ ਕੁਝ ਕਹਿਣ ਲਈ ਕਿਹਾ ਤਾਂ ਸਮ੍ਰਿਤੀ ਨੇ ਕਿਹਾ - "ਪਰਮਾਤਮਾ ਨੇ ਮੰਨਤ ਪੂਰੀ ਕੀਤੀ ਹੈ।" ਜ਼ਿਕਰਯੋਗ ਹੈ ਕਿ ਟੀਵੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਨਾਲ ਘਰ-ਘਰ 'ਚ ਪਛਾਣ ਬਣਾਉਣ ਵਾਲੀ ਸਮ੍ਰਿਤੀ ਇਰਾਨੀ ਦੇ ਸ਼ੋਅ ਦੀ ਪ੍ਰੋਡਿਊਸਰ ਏਕਤਾ ਕਪੂਰ ਹੀ ਸੀ।

ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਅਮੇਠੀ 'ਚ ਸਖ਼ਤ ਮੁਕਾਬਲੇ ਵਿਚ 55,120 ਵੋਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਗਾਂਧੀ ਪਰਿਵਾਰ ਦੇ ਗੜ੍ਹ ਅਮੇਠੀ 'ਚ 39 ਸਾਲ ਬਾਅਦ ਪਰਿਵਾਰ ਦੇ ਕਿਸੇ ਮੈਂਬਰ ਦੀ ਹਾਰ ਹੋਈ ਹੈ। ਇਸ ਤੋਂ ਪਹਿਲਾਂ ਸਾਲ 1977 'ਚ ਸੰਜੇ ਗਾਂਧੀ ਇਸ ਸੀਟ ਤੋਂ ਹਾਰੇ ਸਨ।