ਚੰਡੀਗੜ੍ਹ 'ਚ 6 ਨਵੇਂ ਕਰੋਨਾ ਕੇਸ ਦਰਜ਼, ਹੁਣ ਤੱਕ ਕੁੱਲ 288 ਕੇਸ ਆਏ ਸਾਹਮਣੇ
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਦਰਜ਼ ਹੋ ਰਹੇ ਹਨ। ਇਸ ਤਰ੍ਹਾਂ ਵੀਰਵਾਰ ਨੂੰ ਵੀ ਇੱਥੇ 6 ਨਵੇਂ ਕੇਸ ਸਾਹਮਣੇ ਆਏ
ਚੰਡੀਗੜ੍ਹ : ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਦਰਜ਼ ਹੋ ਰਹੇ ਹਨ। ਇਸ ਤਰ੍ਹਾਂ ਵੀਰਵਾਰ ਨੂੰ ਵੀ ਇੱਥੇ 6 ਨਵੇਂ ਕੇਸ ਸਾਹਮਣੇ ਆਏ ਜਿਸ ਤੋਂ ਬਾਅਦ ਸ਼ਹਿਰ ਵਿਚ ਕਰੋਨਾ ਪੌਜਟਿਵਾਂ ਦੀ ਕੁੱਲ ਗਿਣਤੀ 288 ਹੋ ਗਈ ਹੈ। ਇਹ ਨਵੇਂ ਕੇਸ ਵੀ ਬਾਪੂ ਧਾਮ ਕਲੋਨੀ ਵਿਚੋਂ ਸਾਹਮਣੇ ਆਏ ਹਨ। ਦੱਸ ਦੱਈਏ ਕਿ ਚੰਡੀਗੜ੍ਹ ਦੇ ਕੁੱਲ 288 ਕੇਸਾਂ ਵਿਚੋਂ 216 ਕੇਸ ਇਕੱਲੀ ਬਾਪੂ ਧਾਮ ਕਲੋਨੀ ਵਿਚੋਂ ਹੀ ਦਰਜ਼ ਹੋਏ ਹਨ।
ਤਾਜਾ ਛੇ ਮਾਮਲਿਆਂ ਵਿਚ 12 ਤੇ 15 ਸਾਲ ਦੀਆਂ ਦੋ ਲੜਕੀਆਂ ਤੇ 8, 16 ਅਤੇ 17 ਸਾਲ ਦੇ ਲੜਕੇ ਵੀ ਕਰੋਨਾ ਵਾਇਰਸ ਦੀ ਲਪੇਟ ਵਿਚ ਆਏ ਹਨ। ਚੰਡੀਗੜ੍ਹ ਵਿਚ 288 ਕੇਸਾਂ ਵਿਚੋਂ ਇਸ ਸਮੇਂ 97 ਐਕਟਿਵ ਕੇਸ ਚੱਲ ਰਹੇ ਹਨ। ਉਧਰ ਬਾਪੂਧਾਮ ਕਲੋਨੀ ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਹੌਟਸਪੋਟ ਵਜੋਂ ਉਭਰ ਕੇ ਸਾਹਮਣੇ ਆਈ ਹੈ।
ਹੁਣ ਤੱਕ ਸਭ ਤੋਂ ਜਿਆਦਾ ਕੇਸ ਬਾਪੂਧਾਮ ਕਲੋਨੀ ਚੋਂ ਹੀ ਦਰਜ਼ ਹੋਏ ਹਨ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਨਹੀ ਲੈ ਰਹੇ ਲੌਕਡਾਊਨ ਦੇ ਬਾਵਜੂਦ ਵੀ 22 ਮਈ ਤੋਂ ਹਰ ਰੋਜ਼ 6 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ਼ ਹੋ ਰਹੇ ਹਨ।
ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1.5 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 67,692 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਠੀਕ ਹੋ ਚੁੱਕੇ ਹਨ।