CBSE Students ਲਈ ਸਰਕਾਰ ਦਾ ਵੱਡਾ ਐਲਾਨ! ਜੋ ਵਿਦਿਆਰਥੀ ਜਿੱਥੇ ਹੈ, ਉੱਥੇ ਹੀ ਦੇਵੇਗਾ Exam

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਰਮਣ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਭਰ ਵਿਚ ਤਾਲਾਬੰਦੀ  ਲਾਗੂ ਕੀਤੀ ਗਈ ਸੀ।

Photo

ਨਵੀਂ ਦਿੱਲੀ: ਕੋਰੋਨਾ ਸੰਕਰਮਣ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਭਰ ਵਿਚ ਤਾਲਾਬੰਦੀ  ਲਾਗੂ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਸੀਬੀਐਸਈ ਬੋਰਡ ਨੇ ਬੋਰਡ ਪ੍ਰੀਖਿਆਵਾਂ ਵੀ ਰੋਕ ਦਿੱਤੀਆਂ ਸਨ। ਹੁਣ ਸੀਬੀਐਸਈ ਬੋਰਡ ਦੇਸ਼ ਭਰ ਵਿਚ 1 ਤੋਂ 15 ਜੁਲਾਈ ਤੱਕ 10 ਵੀਂ (ਉੱਤਰ ਪੂਰਬੀ ਦਿੱਲੀ) ਅਤੇ 12 ਵੀਂ ਦੀਆਂ ਬਾਕੀ ਪ੍ਰੀਖਿਆਵਾਂ ਅਯੋਜਿਤ ਕਰੇਗਾ।

ਪਰ ਸੀਬੀਐਸਈ ਦੇ ਕੁਝ ਵਿਦਿਆਰਥੀਆਂ ਨੂੰ ਮੁਸ਼ਕਿਲ ਆ ਰਹੀ ਹੈ ਕਿਉਂਕਿ ਲੌਕਡਾਊਨ ਕਾਰਨ ਕੁਝ ਵਿਦਿਆਰਥੀ ਹੁਣ ਉਸ ਸਟੇਸ਼ਨ ’ਤੇ ਮੌਜੂਦ ਨਹੀਂ ਹਨ ਜਿੱਥੋਂ ਉਹ ਪ੍ਰੀਖਿਆਵਾਂ ਵਿਚ ਸ਼ਾਮਲ ਹੋਏ ਸਨ। ਅਜਿਹੀ ਸਥਿਤੀ ਵਿਚ ਉਹਨਾਂ ਲਈ ਵਾਪਸ ਉਸ ਥਾਂ 'ਤੇ ਪਹੁੰਚਣਾ ਮੁਸ਼ਕਲ ਹੈ।

ਵਿਦਿਆਰਥੀਆਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਤੈਅ ਕੀਤਾ ਹੈ ਕਿ ਜੋ ਵਿਦਿਆਰਥੀ ਅਪਣੇ ਪ੍ਰੀਖਿਆ ਕੇਂਦਰ ਦੇ ਜ਼ਿਲ੍ਹੇ ਤੋਂ ਦੂਰ ਹਨ, ਸੀਬੀਐਸਈ ਉਹਨਾਂ ਦੇ ਪ੍ਰੀਖਿਆ ਕੇਂਦਰ ਨੂੰ ਉਹਨਾਂ ਦੇ ਵਰਤਮਾਨ ਜ਼ਿਲ੍ਹੇ ਵਿਚ ਟ੍ਰਾਂਸਫਰ ਕਰੇਗਾ।

ਫਿਲਹਾਲ ਇਸ ਸਬੰਧੀ ਸੀਬੀਐਸਈ ਵੱਲੋਂ ਜੂਨ 2020 ਦੇ ਪਹਿਲੇ ਹਫ਼ਤੇ ਵਿਚ ਐਡਵਾਇਜ਼ਰੀ ਜਾਰੀ ਕੀਤੀ ਜਾਵੇਗੀ।ਸੀਬੀਐਸਈ ਨੇ ਕਿਹਾ ਹੈ ਕਿ ਅਜਿਹੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਪਣੇ ਸਕੂਲਾਂ ਦੇ ਸੰਪਰਕ ਵਿਚ ਰਹਿਣ ਅਤੇ ਜਿਵੇਂ ਹੀ ਸੀਬੀਐਸਈ ਵੱਲੋਂ ਸੂਚਨਾ ਜਾਰੀ ਕੀਤੀ ਜਾਂਦੀ ਹੈ, ਉਹਨਾਂ ਨੂੰ ਕਾਰਵਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਦੱਸ ਦਈਏ ਕਿ ਸੀਬੀਐਸਈ ਬੋਰਡ ਵੱਲੋਂ 1 ਜੁਲਾਈ 2020 ਤੋਂ 15 ਜੁਲਾਈ 2020 ਤੱਕ ਬਾਕੀ ਵਿਸ਼ਿਆਂ ਦੇ ਰਹਿੰਦੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।