ਦੇਸ਼ 'ਚ ਲੌਕਡਾਊਨ 5.0 ਦੀ ਤਿਆਰੀ! , ਇਨ੍ਹਾਂ ਚੀਜਾਂ 'ਚ ਮਿਲ ਸਕਦੀ ਹੈ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੇ ਅਗਲੇ ਪੜਾਅ ਵਿਚ ਵੀ ਅਜਿਹੇ ਸਥਾਨਾਂ ਤੇ ਪਾਬੰਦੀ ਰਹਿ ਸਕਦੀ ਹੈ ਜਿੱਥੇ ਭੀੜ ਦੀ ਸੰਭਵਨਾ ਹੋਵੇ ਜਿਵੇਂ ਮਾਲ, ਸਿਨੇਮਾ, ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ।

Photo

ਨਵੀਂ ਦਿੱਲੀ : ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਚੱਲ ਰਿਹਾ ਹੈ। ਜੋ ਕਿ 31 ਮਈ ਨੂੰ ਖਤਮ ਹੋ ਜਾਵੇਗਾ। ਇਸ ਵਿਚ ਹੁਣ ਕੇਂਦਰ ਸਰਕਾਰ ਵੱਲੋਂ 5.0 ਲੌਕਡਾਊਨ ਨੂੰ ਲਾਗੂ ਕਰਨ ਦੀ ਸੰਭਾਵਨਾ ਜਾਪ ਰਹੀ ਹੈ। ਜਿਸ ਵਿਚ ਕਿ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਢਿੱਲਾਂ ਦਿੱਤੀਆਂ ਜਾ ਸਕਦੀਆਂ ਹਨ। ਇਕ ਸਰਕਾਰੀ ਸ੍ਰੋਤ ਤੋਂ ਪਤਾ ਲੱਗਾ ਹੈ ਕਿ ਲੌਕਡਾਉਨ ਦੇ ਅਗਲੇ ਪੜਾਅ ਵਿਚ ਜ਼ਿਆਦਾਤਰ ਫੋਕਸ 11 ਸ਼ਹਿਰਾਂ ਰਹੇਗਾ ਜਿਨ੍ਹਾਂ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਜ਼ਿਆਦਾ ਹੈ। ਇਨ੍ਹਾਂ ਸ਼ਹਿਰਾਂ ਵਿਚ ਦੇਸ਼ ਦੇ ਲਗਭਗ 70 ਫੀਸਦੀ ਮਾਮਾਲੇ ਹਨ। ਇਹ ਸ਼ਹਿਰ ਦਿੱਲੀ, ਮੁੰਬਈ, ਬੰਗਲੁਰੂ, ਚੇਨਈ, ਅਹਿਮਦਾਬਾਦ ਅਤੇ ਕੋਲਕੱਤਾ, ਜੈਪੁਰ, ਪੂਨੇ, ਥਾਣੇ ਵੀ ਸ਼ਾਮਿਲ ਹਨ।

ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸ 1.5 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ ਅਤੇ 4337 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਕੇਂਦਰ ਨੇ ਤਾਲਾਬੰਦੀ ਦੇ ਚੌਥੇ ਪੜਾਅ ਵਿਚ ਕੰਟੇਨਮੈਂਟ ਜ਼ੋਨਾਂ 'ਤੇ ਜ਼ਿਆਦਾਤਰ ਪਾਬੰਦੀਆਂ ਕੇਂਦਰਤ ਕੀਤੀਆਂ ਸਨ ਅਤੇ ਸਾਰੇ ਬਾਜ਼ਾਰਾਂ, ਦਫਤਰਾਂ, ਉਦਯੋਗਾਂ ਅਤੇ ਕਾਰੋਬਾਰਾਂ ਨੂੰ ਚਲਾਉਣ ਦੇ ਨਾਲ ਨਾਲ ਹੋਰਨਾਂ ਖੇਤਰਾਂ ਵਿਚ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ, ਤਾਂ ਜੋ ਆਰਥਿਕਤਾ ਨੂੰ ਪੂਰੀ ਤਰ੍ਹਾਂ ਖੋਲ੍ਹਿਆ ਜਾ ਸਕੇ। ਪਿਛਲੇ ਹਫ਼ਤੇ, ਸਰਕਾਰ ਨੇ ਵੀ ਸੀਮਤ ਸਮਰੱਥਾ ਵਿੱਚ ਘਰੇਲੂ ਉਡਾਣਾਂ ਦੇ ਸੰਚਾਲਨ ਦੀ ਆਗਿਆ ਦਿੱਤੀ ਸੀ। ਲੌਕਡਾਉਨ ਦੇ ਪੰਜਵੇਂ ਪੜਾਅ ਵਿਚ ਜੋ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ।

ਉਸ ਵਿਚ ਪੂਜਾ ਸਥਾਨ ਅਤੇ ਜ਼ਿਮਨੇਜ਼ੀਅਮ ਵੀ ਮੁੜ ਖੁੱਲ੍ਹ ਸਕਦੇ ਹਨ। ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਨਵੇਂ ਪੜਾਅ ਵਿਚ ਪੂਜਾ ਸਥਾਨਾ ਨੂੰ ਖੋਲ੍ਹਣ ਦੀ ਆਗਿਆ ਮਿਲ ਸਕਦੀ ਹੈ ਪਰ ਇਸ ਵਿਚ ਸਮਾਜਿਕ ਦੂਰੀ ਦੇ ਨਾਲ-ਨਾਲ ਮਾਸਕ ਪਾਉਂਣਾ ਲਾਜ਼ਮੀ ਹੋਵੇਗਾ। ਪਰ ਇਸ ਵਿਚ ਕਿਸੇ ਵੀ ਧਾਰਮਿਕ ਸਭਾ ਅਤੇ ਤਿਉਹਾਰ ਦੀ ਆਗਿਆ ਨਹੀਂ ਹੋਵੇਗੀ। ਉਧਰ ਕਰਨਾਟਕ ਸਰਕਾਰ ਵੱਲੋਂ ਤਾਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਕਿ 1ਜੂਨ ਤੋਂ ਦੁਬਾਰਾ ਮੰਦਿਰ ਅਤੇ ਚਰਚ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ।

ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਮੀਡੀਆ ਨੂੰ ਕਿਹਾ ਕਿ ਇਕ ਵਾਰ ਜਦੋਂ ਕੇਂਦਰ ਸਰਕਾਰ ਮਾਲ ਅਤੇ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਦੇ ਦੇ ਦਿੰਦੀ ਹੈ ਤਾਂ ਰਾਜ ਸਰਕਾਰ ਇਸ ਦੀ ਆਗਿਆ ਦੇਵੇਗੀ। ਦੱਸ ਦੱਈਏ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਅਗਲੇ ਪੜਾਅ ਵਿਚ ਵੀ ਅਜਿਹੇ ਸਥਾਨਾਂ ਤੇ ਪਾਬੰਦੀ ਰਹਿ ਸਕਦੀ ਹੈ ਜਿੱਥੇ ਭੀੜ ਦੀ ਸੰਭਵਨਾ ਹੋਵੇ ਜਿਵੇਂ ਮਾਲ, ਸਿਨੇਮਾ, ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ।