ਬੇਟੀ ਨੂੰ ਭੋਪਾਲ ਤੋਂ ਦਿੱਲੀ ਬੁਲਾਉਂਣ ਲਈ, ਸ਼ਰਾਬ ਕਾਰੋਬਾਰੀ ਨੇ 180 ਸੀਟਰ ਪਲੇਨ ਕੀਤਾ ਬੁੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਵਾਸੀ ਮਜ਼ਦੂਰਾਂ ਦੀਆਂ ਆਪਣੇ ਗ੍ਰਹਿ ਰਾਜਾਂ ਵਿਚ ਵਾਪਿਸ ਪਰਤਣ ਲਈ ਜੂਝਦਿਆਂ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆ ਹਨ।

Photo

ਨਵੀਂ ਦਿੱਲੀ : ਪਿਛਲੇ ਦਿਨੀਂ ਪ੍ਰਵਾਸੀ ਮਜ਼ਦੂਰਾਂ ਦੀਆਂ ਆਪਣੇ ਗ੍ਰਹਿ ਰਾਜਾਂ ਵਿਚ ਵਾਪਿਸ ਪਰਤਣ ਲਈ ਜੂਝਦਿਆਂ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆ ਹਨ। ਕੋਈ ਸਾਧਨ ਨਾ ਮਿਲਣ ਕਾਰਨ ਵੱਡੀ ਗਿਣਤੀ ਵਿਚ ਇਹ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਪੈਦਲ ਹੀ ਰਵਾਨਾ ਹੋਏ ਦਿਖਾਈ ਦਿੱਤੇ। ਅਜਿਹੇ ਵਿਚ ਮੱਧ ਪ੍ਰਦੇਸ਼ ਦੇ ਇਕ ਸ਼ਰਾਬ ਦੇ ਕਾਰਾਬਾਰੀ ਵੱਲੋਂ ਚਾਰ ਲੋਕਾਂ ਨੂੰ ਭੋਪਾਲ ਤੋਂ ਦਿੱਲੀ ਲਿਆਉਂਣ ਲਈ ਬੁੱਧਵਾਰ ਨੂੰ 180 ਸੀਟਰ ਜਹਾਜ਼ ਹਾਇਰ ਕੀਤਾ। ਇਨ੍ਹਾਂ ਚਾਰ ਯਾਤਰੀਆਂ ਵਿਚ ਸ਼ਰਾਬ ਕਾਰੋਬਾਰੀ ਦੀ ਬੇਟੀ ਉਸ ਦੇ ਦੋ ਬੱਚੇ ਅਤੇ ਉਨ੍ਹਾਂ ਦੀ ਦੇਖ-ਰੇਖ ਕਰ ਵਾਲੀ ਔਰਤ ਸ਼ਾਮਿਲ ਸੀ।

ਦੱਸ ਦੱਈਏ ਕਿ ਸ਼ਰਾਬ ਕਾਰੋਬਾਰੀ ਜਗਦੀਸ਼ ਅਰੌੜਾ ਮੱਧ ਪ੍ਰਦੇਸ਼ ਵਿਚ ਸੋਮ ਡਿਸਟਿਲਰੀਜ਼ ਦੇ ਮਾਲਿਕ ਹਨ। ਜਦੋਂ ਉਸ ਨਾਲ ਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਉਸ ਵੱਲੋਂ ਅਜਿਹੇ ਕਿਸੇ ਜਹਾਜ਼ ਨੂੰ ਹਾਇਰ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਨੇ ਲਾਈਨ ਕੱਟ ਕਰਨ ਤੋਂ ਪਹਿਲਾਂ ਕਿਹਾ ਕਿ ਤੁਸੀਂ ਨਿੱਜੀ ਮਾਮਲੇ ਵਿਚ ਦਖਲ-ਅੰਦਾਜ਼ੀ ਕਿਉਂ ਕਰਦੇ ਹੋ। ਇਸ ਜਹਾਜ਼ ਨੂੰ ਦਿੱਲੀ ਤੋਂ ਹਾਇਰ ਕੀਤਾ ਗਿਆ ਸੀ। ਇਸ ਜਹਾਜ਼ ਨੇ ਦਿੱਲੀ ਤੋਂ ਸਵੇਰੇ 9:30 ਤੇ ਉਡਾਣ ਭਰੀ ਅਤੇ 10:30 ਭੋਪਾਲ ਪਹੁੰਚਾ।

ਇਸ ਤੋਂ ਬਾਅਦ ਕਰੀਬ 11:30 ਵਜੇ ਭੋਪਾਲ ਤੋਂ ਚਾਰ ਯਾਤਰੀਆਂ ਨਾਲ ਦਿੱਲੀ ਲਈ ਉਡਾਣ ਭਰੀ। ਉਧਰ ਸੂਰਤਾਂ ਦਾ ਕਹਿਣਾ ਹੈ ਕਿ 6 ਅਤੇ 8 ਸੀਟਰ ਵਿਮਾਨ ਵਰਗੇ ਕਈ ਵਿਕਲਪ ਉਪਲੱਬਧ ਸਨ। ਪਰ ਸ਼ਰਾਬ ਕਾਰੋਬਾਰੀ ਵੱਲੋਂ ਏਅਰ ਬੱਸ ਨੂੰ ਹੀ ਚੁਣਿਆ। ਸੂਤਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਕੋਲ ਪੈਸਾ ਹੈ ਉਹ ਹੋਰ ਯਾਤਰੀਆਂ ਨਾਲ ਸਫਰ ਕਰਨਾ ਨਹੀਂ ਚਹਾਉਂਦੇ।

ਕਿਉਂਕਿ ਇਸ ਵਿਚ ਖਤਰਾ ਹੈ। ਸੂਤਰਾਂ ਦੇ ਮੁਤਾਬਿਕ ਇਸ ਤੇ 5 ਤੋਂ 6 ਲੱਖ ਰੁਪਏ ਪ੍ਰਤੀ ਘੰਟੇ ਦਾ ਖਰਚ ਆ ਸਕਦਾ ਹੈ। ਇਸ ਸਮੇਂ ਅੰਤਰਰਾਸ਼ਟਰੀ ਪ੍ਰਸਿਥੀਆਂ ਦੇ ਕਾਰਨ ਈਂਥਨ ਦੀ ਕੀਮਤ ਵਿਚ ਕਮੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਕਾਰੋਬਾਰੀ ਦੇ ਵੱਲੋਂ ਇਨ੍ਹਾਂ ਚਾਰ ਲੋਕਾਂ ਨੂੰ ਭੋਪਾਲ ਤੋਂ ਦਿੱਲੀ ਲਿਆਉਂਣ ਲਈ 20 ਤੋਂ 30 ਲੱਖ ਦੇ ਵਿਚ ਪੈਸੇ ਖਰਚ ਕਰਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ।