ਨੀਰਵ ਮੋਦੀ ਨੇ ਹਾਂਗਕਾਂਗ ਅਤੇ ਦੁਬਈ 'ਚ ਵੀ ਲਿਆ ਸੀ ਕਰਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ 'ਚ 13000 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਘੋਟਾਲਾ ਕਰਨ ਵਾਲੇ ਦੇਸ਼ ਤੋਂ ਫਰਾਰ ਹੀਰਾ.........

Nirav Modi

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ 'ਚ 13000 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਘੋਟਾਲਾ ਕਰਨ ਵਾਲੇ ਦੇਸ਼ ਤੋਂ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬਾਰੇ 'ਚ ਨਵੇਂ-ਨਵੇਂ ਪ੍ਰਗਟਾਵੇ ਹੋ ਰਹੇ ਹਨ। ਪੀ.ਐਨ.ਬੀ. ਵਲੋਂ ਜਾਂਚ ਏਜੰਸੀਆ ਨੂੰ ਸੌਂਪੀ ਗਈ ਰੀਪੋਰਟ 'ਚ ਕਿਹਾ ਗਿਆ ਹੈ ਕਿ ਮੋਦੀ ਨੇ ਬੈਂਕ ਦੀ ਹਾਂਗਕਾਂਗ ਅਤੇ ਦੁਬਈ ਸਥਿਤ ਬ੍ਰਾਂਚ ਤੋਂ ਵੀ ਲੋਨ ਲਈ ਅਪਲਾਈ ਕੀਤਾ ਸੀ ਜੋ ਮਨਜ਼ੂਰ ਹੋ ਗਿਆ ਸੀ।

ਰੀਪੋਰਟ ਮੁਤਾਬਕ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡ ਲਿਮਟਿਡ ਹਾਂਗਕਾਂਗ ਅਤੇ ਫਾਇਰਸਟਾਰ ਡਾਇਮੰਡ ਐਫ਼.ਜ਼ੈਡ.ਈ ਦੁਬਈ ਨੂੰ ਪੀ.ਐੱਨ.ਬੀ. ਦੀ ਹਾਂਗਕਾਂਗ ਅਤੇ ਦੁਬਈ ਦੀਆਂ ਬ੍ਰਾਂਚਾਂ ਤੋਂ ਲੋਨ ਸੁਵਿਧਾ ਮਿਲੀ ਸੀ ਪਰ ਜਾਂਚ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਇਨ੍ਹਾਂ ਬ੍ਰਾਂਚਾਂ ਤੋਂ ਉਧਾਰ ਲੈਣ ਦੀ ਸੁਵਿਧਾ ਵਾਪਸ ਲੈ ਲਈ ਗਈ। ਅੰਤਰਿਕ ਜਾਂਚ 'ਚ ਨੀਰਵ ਮੋਦੀ ਗਰੁੱਪ ਦੇ ਦੁਬਈ ਅਤੇ ਹਾਂਗਕਾਂਗ ਦੇ ਖਾਤਿਆਂ ਤੋਂ ਲੈਣ-ਦੇਣ 'ਚ ਧੋਖਾਧੜੀ ਦੇ ਨਿਸ਼ਾਨ ਨਹੀਂ ਮਿਲੇ ਹਨ।

162 ਪੰਨਿਆਂ ਦੀ ਰੀਪੋਰਟ 'ਚ ਕਿਹਾ ਗਿਆ ਹੈ ਕਿ ਬ੍ਰੈਡੀ ਹਾਊਸ ਬ੍ਰਾਂਚ ਦੇ ਕੁੱਝ ਕਰਮਚਾਰੀਆਂ ਨੇ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੁਹੇਲ ਚੌਕਸੀ ਦੀਆਂ ਕੰਪਨੀਆਂ ਨੂੰ ਕਈ ਸਾਲ ਤਕ ਵਿਦੇਸ਼ ਤੋਂ ਮਾਲ ਦਰਾਮਦ ਲਈ ਫ਼ਰਜ਼ੀ ਗਾਰੰਟੀ ਪੱਤਰ ਜਾਰੀ ਕੀਤੇ। ਇਸ ਮਾਮਲੇ ਦੀ ਸੀ.ਬੀ.ਆਈ. ਲਗਾਤਾਰ ਜਾਂਚ ਕਰ ਰਹੀ ਹੈ। ਇਸ ਲਈ ਉਸ ਨੇ ਇੰਟਰਪੋਲ ਨਾਲ ਵੀ ਸੰਪਰਕ ਕੀਤਾ ਹੈ।           (ਏਜੰਸੀ)