ਵਿਸ਼ਵ ਕ੍ਰਿਕਟ ਕੱਪ 2019: ਬਾਰਿਸ਼ ਕਾਰਨ ਰੱਦ ਹੋਇਆ ਦੱਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਦਾ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕ੍ਰਿਕਟ ਕੱਪ 215ਵਾਂ ਮੈਚ ਦੱਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਵਿਚਕਾਰ ਖੇਡਿਆ ਗਿਆ। ਪਰ ਇਹ ਮੈਚ ਬਾਰਿਸ਼ ਦੇ ਚਲਦਿਆਂ ਰੱਦ ਹੋ ਗਿਆ।

Cricket World Cup

ਸਾਉਥੈਂਪਟਨ: ਵਿਸ਼ਵ ਕ੍ਰਿਕਟ ਕੱਪ 2019 ਦਾ 15ਵਾਂ ਮੈਚ ਦੱਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਵਿਚਕਾਰ ਖੇਡਿਆ ਗਿਆ। ਪਰ ਇਹ ਮੈਚ ਬਾਰਿਸ਼ ਦੇ ਚਲਦਿਆਂ ਰੱਦ ਹੋ ਗਿਆ। ਕ੍ਰਿਕਟ ਵਿਸ਼ਵ ਕੱਪ ਵਿਚ ਇਹ ਦੂਜਾ ਮੌਕਾ ਸੀ ਜਦੋਂ ਬਾਰਿਸ਼ ਕਾਰਨ ਕਿਸੇ ਮੈਚ ਨੂੰ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਪਾਕਿਸਤਾਨ ਵਿਚ ਮੁਕਾਬਲਾ ਵੀ ਇਸੇ ਕਾਰਨ ਰੱਦ ਕਰ ਦਿੱਤਾ ਗਿਆ ਸੀ।

ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਦੱਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਨੂੰ ਇਕ-ਇਕ ਅੰਕ ਦਿੱਤਾ ਗਿਆ। ਹੁਣ ਵੈਸਟ ਇੰਡੀਜ਼ ਦੀ ਟੀਮ ਮਾਰਕ ਸ਼ੀਟ ਵਿਚ ਤਿੰਨ ਅੰਕਾਂ ਨਾਲ ਪੰਜਵੇਂ ਨੰਬਰ ‘ਤੇ ਆ ਗਈ ਹੈ ਜਦਕਿ ਦੱਖਣੀ ਅਫ਼ਰੀਕਾ ਦੀ ਟੀਮ ਇਕ ਅੰਕ ਨਾਲ ਨੌਵੇਂ ਨੰਬਰ ‘ਤੇ ਹੈ। ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਵਿਸ਼ਵ ਕੱਪ ਵਿਚ ਦੱਖਣੀ ਅਫ਼ਰੀਕਾ ਦਾ ਅੱਗੇ ਦਾ ਸਫ਼ਰ ਕਾਫੀ ਮੁਸ਼ਕਿਲ ਹੋ ਗਿਆ ਹੈ।

ਇਸ ਮੁਕਾਬਲੇ ਵਿਚ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨੇ ਦਾ ਫ਼ੈਸਲਾ ਲਿਆ ਅਤੇ ਦੱਖਣੀ ਅਫ਼ਰੀਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ‘ਤੇ ਉਤਰੀ। ਪਹਿਲਾਂ ਖੇਡਦੇ ਹੋਏ ਪ੍ਰੋਟਿਆਜ ਨੇ 7.3 ਓਵਰ ਖੇਡੇ ਅਤੇ ਦੋ ਵਿਕਟਾਂ ‘ਤੇ 29 ਦੌੜਾਂ ਬਣਾਈਆ। ਕਵਿੰਟਨ ਡੀ ਕਾਕ 17 ਦੌੜਾਂ ਅਤੇ ਹਾਸ਼ਿਮ ਅਮਲਾ ਛੇ ਦੌੜਾਂ ਬਣਾ ਕੇ ਆਊਟ ਹੋ ਗਏ। ਉਥੇ ਹੀ ਮਾਰਕਰਮ 5 ਦੌੜਾਂ ਬਣਾ ਕੇ ਨਾਬਾਦ ਰਹੇ।

ਪਹਿਲੀ ਪਾਰੀ ਵਿਚ 7.3 ਓਵਰ ਦਾ ਮੈਚ ਖ਼ਤਮ ਹੁੰਦੇ ਹੀ ਬਾਰਿਸ਼ ਹੋਣ ਲੱਗੀ ਅਤੇ ਫਿਰ ਲਗਾਤਾਰ ਬਾਰਿਸ਼ ਹੁੰਦੀ ਰਹੀ। ਇਸ ਤੋਂ ਬਾਅਦ ਅੰਪਾਇਰ ਅਤੇ ਰੈਫ਼ਰੀ ਨੇ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਇਸ ਵਿਸ਼ਵ ਕੱਪ ਵਿਚ ਹੁਣ ਤੱਕ ਦੱਖਣੀ ਅਫ਼ਰੀਕਾ ਨੂੰ ਚਾਰ ਮੈਚਾਂ ਵਿਚੋਂ ਤਿੰਨ ‘ਤੇ ਹਾਰ ਮਿਲੀ ਅਤੇ ਇਕ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੇ ਨਾਲ ਹੀ ਵੈਸਟ ਇੰਡੀਜ਼ ਨੇ ਤਿੰਨ ਮੈਚਾਂ ਵਿਚੋਂ ਇਕ ਜਿੱਤਿਆ, ਇਕ ਮੈਚ ਹਾਰਿਆ ਅਤੇ ਇਕ ਦਾ ਕੋਈ ਨਤੀਜਾ ਨਹੀਂ ਨਿਕਲਿਆ।