ਰੇਲਵੇ 'ਚ 50 ਫ਼ੀ ਸਦੀ ਅਹੁਦਿਆਂ 'ਤੇ ਹੋਵੇਗੀ ਮਹਿਲਾਵਾਂ ਦੀ ਭਰਤੀ, ਰੇਲਵੇ ਮੰਤਰੀ ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੀਆਂ ਮਹਿਲਾਵਾਂ ਲਈ ਖੁਸ਼ਖਬਰੀ ਹੈ। ਦਰਅਸਲ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਰੇਲਵੇ ਵਿਚ

Railways Minister Piyush Goyal

ਨਵੀਂ ਦਿੱਲੀ : ਭਾਰਤੀ ਰੇਲਵੇ 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੀਆਂ ਮਹਿਲਾਵਾਂ ਲਈ ਖੁਸ਼ਖਬਰੀ ਹੈ। ਦਰਅਸਲ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਰੇਲਵੇ ਵਿਚ ਹੋਣ ਵਾਲੀ 9000 ਤੋਂ ਜਿਆਦਾ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ ਦੀ ਭਰਤੀ ਵਿਚ ਔਰਤਾਂ ਨੂੰ 50 ਫ਼ੀ ਸਦੀ ਅਹੁਦੇ ਦਿੱਤੇ ਜਾਣਗੇ। ਯਾਨੀ 50 ਫ਼ੀ ਸਦੀ ਅਹੁਦਿਆਂ 'ਤੇ ਸਿਰਫ ਔਰਤਾਂ ਦੀ ਭਰਤੀ ਕੀਤੀ ਜਾਵੇਗੀ, ਇਹ ਔਰਤਾਂ ਲਈ ਸੁਨਹਿਰੀ ਮੌਕੇ ਸਾਬਤ ਹੋਵੇਗਾ।

ਦੱਸ ਦਈਏ ਕਿ ਜਨਵਰੀ 2019 ਵਿਚ ਭਾਰਤੀ ਰੇਲਵੇ ਨੇ 2021 ਤੱਕ 10 ਫ਼ੀ ਸਦੀ ਰਿਜ਼ਰਵਰੇਸ਼ਨ ਦੇ ਤਹਿਤ 4 ਲੱਖ ਤੋਂ ਜਿਆਦਾ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਫ਼ੈਸਲਾ ਦੀ ਘੋਸ਼ਣਾ ਕੀਤੀ ਸੀ। ਜਿਸ ਵਿਚ ਦੱਸਿਆ ਗਿਆ ਸੀ ਕਿ ਭਰਤੀ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਪੀਊਸ਼ ਗੋਇਲ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਭਾਰਤੀ ਰੇਲਵੇ ਵਿਚ 15.06 ਲੱਖ ਕਰਮਚਾਰੀਆਂ ਦੀ ਮਨਜ਼ੂਰ ਗਿਣਤੀ ਹੈ।

ਜਿਨ੍ਹਾਂ ਵਿਚੋਂ 12.23 ਲੱਖ ਕਰਮਚਾਰੀ ਕੰਮ ਕਰਦੇ ਹਨ ਜਦੋਂ ਕਿ ਬਾਕੀ ਬਚੇ 2.82 ਲੱਖ ਅਹੁਦੇ ਖਾਲੀ ਹਨ। ਪੀਊਸ਼ ਗੋਇਲ ਨੇ ਕਿਹਾ ਪਿਛਲੇ ਸਾਲ ਅਸੀਂ 1.51 ਲੱਖ ਤੋਂ ਜਿਆਦਾ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਿਸ ਵਿਚ 1.31 ਲੱਖ ਅਹੁਦੇ ਖਾਲੀ ਰਹਿ ਗਏ ਸਨ। ਇਸ ਦੇ ਨਾਲ ਆਉਣ ਵਾਲੇ ਦੋ ਸਾਲਾਂ ਵਿਚ ਲੱਗਭੱਗ 99000 ਅਹੁਦੇ ਖਾਲੀ ਹੋ ਜਾਣਗੇ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੰਮ ਕਰ ਰਹੇ ਰੇਲਵੇ ਕਰਮਚਾਰੀ ਰਿਟਾਇਰ ਹੋ ਜਾਣਗੇ।

ਰੇਲ ਮੰਤਰੀ  ਨੇ ਜਨਵਰੀ ਵਿਚ ਘੋਸ਼ਣਾ ਕੀਤੀ ਸੀ ਕਿ 2.3 ਲੱਖ ਅਹੁਦਿਆਂ ਲਈ ਭਰਤੀ ਅਗਲੇ ਦੋ ਸਾਲਾਂ ਵਿਚ ਪੂਰੀ ਹੋ ਜਾਵੇਗੀ। 1.31 ਲੱਖ ਪਦਾਂ ਦੀ ਨਵੀਂ ਭਰਤੀ ਦਾ ਪਹਿਲਾ ਪੜਾਅ ਫਰਵਰੀ - ਮਾਰਚ 2019 ਵਿਚ ਸਰਕਾਰ ਦੀ ਰਿਜ਼ਰਵਰੇਸ਼ਨ ਪਾਲਿਸੀ ਦੇ ਅਨੁਸਾਰ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜੇ ਵਰਗਾਂ ਦੇ ਉਮੀਦਵਾਰ ਰਾਖਵੇਂ ਹਨ।