ਹੁਣ ਭਾਰਤੀ ਰੇਲਵੇ ਸਟੇਸ਼ਨਾਂ ਦੀ ਵਧੇਗੀ ਚਮਕ, ਫਰਾਂਸ ਦੇਵੇਗਾ ਗ੍ਰਾਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਰੇਲਵੇ ਸਟੇਸ਼ਨਾਂ ਦੇ ਵਿਕਾਸ ਕਾਰਜਾਂ ਅਤੇ ਨਿਰਮਾਣ ਲਈ ਫਰਾਂਸ ਵੱਲੋਂ 7 ਲੱਖ ਯੂਰੋ ਦੀ ਗ੍ਰਾਂਟ ਦਿੱਤੀ ਜਾਵੇਗੀ।

Narendra Modi meets French President Emmanuel Macron

ਨਵੀਂ ਦਿੱਲੀ: ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਨੇ ਸੋਮਵਾਰ ਨੂੰ ਫਰਾਂਸੀਸੀ ਰਾਸ਼ਟਰੀ ਰੇਲਵੇ ਅਤੇ ਫਰਾਂਸੀਸੀ ਵਿਕਾਸ ਏਜੰਸੀ ਨਾਲ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਭਾਰਤ ਵਿਚ ਰੇਲਵੇ ਸਟੇਸ਼ਨਾਂ ਦੇ ਵਿਕਾਸ ਕਾਰਜਾਂ ਅਤੇ ਨਿਰਮਾਣ ਲਈ 7 ਲੱਖ ਯੂਰੋ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਸਮਝੌਤੇ ‘ਤੇ ਰੇਲ ਮੰਤਰੀ ਸੁਰੇਸ਼ ਅੰਗਾੜੀ, ਯੁਰਪ ਅਤੇ ਵਿਦੇਸ਼ ਮਾਮਲਿਆਂ ਦੇ ਫਰਾਂਸ ਦੇ ਰਾਜ ਮੰਤਰੀ ਜੀਨ ਬੈਪਟਿਸਟ ਵੇਮਿਆਨੇ, ਭਾਰਕ ਵਿਚ ਫਰਾਂਸ ਦੇ ਰਾਜਦੂਤ ਐਲਕਜ਼ੇਂਡਰ ਜੀਗਲਰ ਅਤੇ ਫਰਾਂਸ ਦੁਤਾਵਾਸ ਅਤੇ ਭਾਰਤੀ ਰੇਲਵੇ ਦੇ ਅੱਠ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਦਸਤਖ਼ਤ ਕੀਤੇ ਗਏ।

ਭਾਰਤੀ ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਮਝੋਤੇ ਤਹਿਤ ਏਐਫਡੀ, ਭਾਰਤ ਵਿਚ ਰੇਲਵੇ ਸਟੇਸ਼ਨ ਵਿਕਾਸ ਪ੍ਰੋਗਰਾਮ ਲਈ ਸਮਰੱਥਾ ਨਿਰਮਾਣ  ਵਿਚ ਸਹਿਯੋਗ ਕਰਨ ਦੇ ਲਿਹਾਜ਼ ਨਾਲ ਆਈਆਰਐਸਡੀਸੀ ਦੇ ਤਕਨੀਕੀ ਹਿੱਸੇਦਾਰ ਦੇ ਰੂਪ ਵਿਚ ਐਸਆਨਐਫ-ਹਬਜ਼ ਆਦਿ ਦੇ ਮਾਧਿਅਮ ਰਾਹੀਂ 7 ਲੱਖ ਯੂਰੋ ਤੱਕ ਦੀ ਗ੍ਰਾਂਟ ਦੀ ਸਹਿਮਤੀ ਹੋ ਗਈ ਹੈ। ਇਸ ਨਾਲ ਆਈਆਰਐਸਡੀਸੀ ਜਾਂ ਭਾਰਤੀ ਰੇਲਵੇ ‘ਤੇ ਕੋਈ ਵਿੱਤੀ ਵਿੱਤੀ ਜ਼ਿੰਮੇਵਾਰੀ ਨਹੀਂ ਪਵੇਗੀ।