ਕਈ ਦਿਨਾਂ ਤੋਂ ਬਾਥਰੂਮ ‘ਚ ਲੁਕਿਆ ਸੀ ਜ਼ਹਿਰੀਲਾ ਸੱਪ, ਦਿੱਤਾ 35 ਬੱਚਿਆਂ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਮਿਲਨਾਡ ਦੇ ਕੋਇੰਬਟੂਰ ਜ਼ਿਲੇ ਦੇ ਇਕ ਪਿੰਡ ਵਿਚ ਰਹਿਣ ਵਾਲੇ ਮਨੋਹਰ ਨੇ ਦੱਸਿਆ ਕਿ ਉਸ ਦੇ ਬਾਥਰੂਮ ਵਿਚ ਇਕ ਸੱਪ ਲੁਕਿਆ ਹੋਇਆ ਹੈ।

Photo

ਤਾਮਿਲਨਾਡ ਦੇ ਕੋਇੰਬਟੂਰ ਜ਼ਿਲੇ ਦੇ ਇਕ ਪਿੰਡ ਵਿਚ ਰਹਿਣ ਵਾਲੇ ਮਨੋਹਰ ਨੇ ਦੱਸਿਆ ਕਿ ਉਸ ਦੇ ਬਾਥਰੂਮ ਵਿਚ ਇਕ ਸੱਪ ਲੁਕਿਆ ਹੋਇਆ ਹੈ। ਇਹ ਖ਼ਬਰ ਇਸ ਲਈ ਵੀ ਡਰਾਉਂਣੀ ਸੀ ਕਿਉਂਕਿ ਇਹ ਕੋਈ ਮਾਮੂਲੀ ਸੱਪ ਨਹੀਂ, ਬਲਕਿ ਰਸੇਲਸ ਵਾਏਪਰ ਪਰਜਾਤੀ ਦਾ ਸੱਪ ਸੀ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਪਰਜਾਤੀ ਦੇ ਸੱਪਾਂ ਦੀ ਗਿਣਤੀ ਸਭ ਤੋਂ ਜ਼ਹਿਰੀਲੇ ਸੱਪਾਂ ਵਿਚ ਕੀਤੀ ਜਾਂਦੀ ਹੈ।

ਜਦੋਂ ਲੋਕਾਂ ਨੂੰ ਬਾਥਰੂਮ ਵਿਚ ਸੱਪ ਹੋਣ ਦੀ ਖ਼ਬਰ ਪਤਾ ਲੱਗੀ ਤਾਂ ਪੂਰੇ ਪਿੰਡ ਵਿਚ ਹੜਕੰਪ ਮੱਚ ਗਿਆ ਅਤੇ ਇਸ ਤੋਂ ਬਾਅਦ ਮੁਰਲੀ ਨਾਮ ਦੇ ਸਪੇਰੇ ਨੂੰ ਬੁਲਾਇਆ ਗਿਆ। ਮੁਰਲੀ ਦੇ ਵੱਲੋਂ ਕਾਫੀ ਸਮੇਂ ਦੀ ਜੱਦੋਦਹਿਦ ਤੋਂ ਬਾਅਦ ਉਸ ਸੱਪ ਨੂੰ ਕਾਬੂ ਕਰ ਲਿਆ ਗਿਆ। ਸਪੇਰੇ ਨੇ ਸੱਪ ਨੂੰ ਇਕ ਬੋਰੀ ਚ ਪਾ ਉਸ ਨੂੰ ਜੰਗਲ ਵਿਚ ਛੱਡਣ ਲਈ ਤੁਰ ਪਿਆ,

ਪਰ ਰਸਤੇ ਵਿਚ ਜਾਂਦਿਆਂ ਸਪੇਰੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮਾਦਾ ਸੱਪਣੀ ਬੱਚਿਆਂ ਨੂੰ ਜਨਮ ਦੇ ਰਹੀ ਹੈ। ਉਸ ਤੋਂ ਬਾਅਦ ਮੁਰਲੀ ਵੱਲੋਂ ਬੋਰੀ ਨੂੰ ਇਕ ਦਰੱਖ਼ਤ ਨੀਚੇ ਰੱਖ ਦਿੱਤਾ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਉਸ ਸੱਪਣੀ ਨੇ 35 ਬੱਚਿਆਂ ਨੂੰ ਜਨਮ ਦਿੱਤਾ। ਉਧਰ ਜਦੋਂ ਇਸ ਮਾਮਲੇ ਬਾਰੇ ਸਪੇਰੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਨ੍ਹਾਂ ਸਾਰੇ ਸੱਪਾਂ ਨੂੰ ਈਰੋਡ ਜ਼ਿਲੇ ਦੇ ਜੰਗਲ ਵਿਚ ਛੱਡਿਆ ਜਾਵੇਗਾ।

ਰਸੇਲਸ ਸੱਪ ਦੇ ਬਾਰੇ ਤੁਹਾਨੂੰ ਇਕ ਰੋਚਕ ਗੱਲ ਦੱਸਦੇ ਹਾਂ ਕਿ ਇਹ ਆਪਣੇ ਅੰਡਿਆਂ ਨੂੰ ਅੰਦਰ ਹੀ ਸੇਤੀ ਕਰਦੀ ਹੈ ਅਤੇ ਫਿਰ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ। ਜਦੋਂ ਕਿ ਦੂਜੇ ਸੱਪਾਂ ਵੱਲ਼ੋਂ ਆਪਣੇ ਅੰਡਿਆਂ ਨੂੰ ਬਾਹਰ ਕੱਡ ਕੇ ਸੇਤੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰਸੇਲਸ ਸੱਪ ਦੇ ਬੱਚੇ ਬਚਪਨ ਤੋਂ ਹੀ ਜ਼ਹਿਰੀਲੇ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।