ਵੱਡੀ ਖ਼ਬਰ: Punjab government ਨੇ Lockdown ਬਾਰੇ ਜਾਰੀ ਕੀਤੇ ਨਵੇਂ ਆਦੇਸ਼
ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਨੀਵਾਰ ਨੂੰ ਫੇਸਬੁਕ ਲਾਈਵ...
ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਇਸ ਸਮੇਂ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲਿਆ ਹੋਇਆ ਹੈ। ਪੰਜਾਬ ’ਚ ਵਧ ਰਹੀ ਕੋਰੋਨਾ ਵਾਇਰਸ ਮਹਾਮਾਰੀ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ’ਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ ਧਾਰਾ 144 ਦੇ ਤਹਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਲਾਗੂ ਕੀਤੇ ਜਾਣਗੇ।
ਪੰਜਾਬ ਦੇ ਗ੍ਰਹਿ ਵਿਭਾਗ ਨੇ ਇਸ ਸਬੰਧ ’ਚ ਸਾਰੇ ਪ੍ਰਸ਼ਾਸਨਕ ਸਕੱਤਰਾਂ, ਡਵੀਜ਼ਨ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਪੰਜਾਬ ਪੁਲਸ ਦੇ ਆਈ. ਜੀ. ਜੋਨਲ, ਕਮਿਸ਼ਨਰ ਆਫ ਪੁਲਸ, ਡੀ. ਆਈ. ਜੀ. ਅਤੇ ਐੱਸ. ਐੱਸ. ਪੀਜ਼ ਨੂੰ ਪੱਤਰ ਨੰਬਰ ਐੱਸ. ਐੱਸ./ਏ. ਸੀ. ਐੱਸ. ਐੱਚ./2020/479 ਮਿਤੀ 15 ਜੂਨ 2020 ਜਾਰੀ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਨੀਵਾਰ ਨੂੰ ਫੇਸਬੁਕ ਲਾਈਵ ਪ੍ਰੋਗਰਾਮ ’ਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ’ਤੇ ਚਿੰਤਾ ਪ੍ਰਗਟਾਈ ਸੀ ਅਤੇ ਸੰਕੇਤ ਦਿੱਤੇ ਸਨ ਕਿ ਸਰਕਾਰ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਸਖਤੀ ਨਾਲ ਪੇਸ਼ ਆਵੇਗੀ। ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਰਾਤ ਸਮੇਂ ਕਰਫਿਊ/ਲਾਕਡਾਊਨ ਦਾ ਟੀਚਾ ਲੋਕਾਂ ਦੀ ਭੀੜ ਨੂੰ ਰੋਕਣਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣਾ ਕਰਵਾਉਣ ਹੈ।
ਭਾਰਤ ਸਰਕਾਰ ਨੇ ਵੀ ਦੇਸ਼ ’ਚ 1 ਜੂਨ ਤੋਂ ਲੈ ਕੇ 30 ਜੂਨ 2020 ਤੱਕ ਲਾਕਡਾਊਨ 5.0/ਅਨਲਾਕ 1.0 ਨੂੰ ਲਾਗੂ ਕੀਤਾ ਹੋਇਆ ਹੈ। ਇਸ ’ਚ ਇਹ ਵਿਵਸਥਾ ਕੀਤੀ ਗਈ ਹੈ ਕਿ ਲੋਕ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਆਪਣੇ ਘਰਾਂ ’ਚ ਹੀ ਰਹਿਣ ਅਤੇ ਧਾਰਾ 144 ਸੀ. ਆਰ. ਪੀ. ਸੀ. ਤਹਿਤ ਜ਼ਿਲਾ ਅਧਿਕਾਰੀਆਂ ਵਲੋਂ ਹੁਕਮ ਜਾਰੀ ਕੀਤੇ ਜਾਣਗੇ।
ਚੰਡੀਗੜ੍ਹ ਸ਼ਹਿਰ ਦੀਆਂ ਕਾਲੋਨੀਆਂ ਤੋਂ ਇਲਾਵਾ ਹੁਣ ਇਹ ਵਾਇਰਸ ਵੱਖ-ਵੱਖ ਸੈਕਟਰਾਂ 'ਚ ਫੈਲ ਰਿਹਾ ਹੈ, ਜੋ ਕਿ ਆਮ ਜਨਤਾ ਲਈ ਖਤਰੇ ਦੀ ਘੰਟੀ ਹੈ। ਨਵਾਂ ਮਾਮਲਾ ਸੈਕਟਰ-25 ਦਾ ਸਾਹਮਣੇ ਆਇਆ ਹੈ, ਜਿੱਥੋਂ ਇਕ 35 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਕੋਰੋਨਾ ਦੇ ਕੇਸਾ ਆਉਣ ਕਾਰਨ ਸਿਹਤ ਮਹਿਕਮਾ ਵੀ ਕਾਫੀ ਚਿੰਤਤ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 358 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 51 ਸਰਗਰਮ ਮਾਮਲੇ ਸ਼ਾਮਲ ਹਨ।
ਨਵੇਂ ਆਦੇਸ਼ ਇਸ ਪ੍ਰਕਾਰ ਹਨ।
-ਸਟੇਟ ਤੇ ਨੈਸ਼ਨਲ ਹਾਈਵੇ ‘ਤੇ ਸਾਜ਼ੋ ਸਮਾਨ ਵਾਲੇ ਚੱਲਦੇ ਟਰੱਕਾਂ ਉੱਪਰ ਕੋਈ ਰੋਕ ਨਹੀਂ
-ਸਵਾਰੀਆਂ ਵਾਲ਼ੀਆਂ ਬੱਸਾਂ ਚੱਲਣ ‘ਤੇ ਵੀ ਕੋਈ ਰੋਕ ਨਹੀਂ
-ਬੱਸਾਂ, ਰੇਲ ਗੱਡੀਆਂ ਤੇ ਫਲਾਈਟਾਂ ਰਾਹੀਂ ਆ ਰਹੇ ਵਿਅਕਤੀਆਂ ਵੱਲੋਂ ਆਪਣੇ ਟਿਕਾਣਿਆਂ ਉੱਪਰ ਜਾਣ ‘ਤੇ ਕੋਈ ਰੋਕ ਨਹੀਂ
-ਮੁਲਾਜ਼ਮਾਂ ਨੂੰ ਆਪਣੇ ਕੰਮ ਵਾਲ਼ੀਆਂ ਥਾਵਾਂ ‘ਤੇ ਜਾਣ ਉੱਪਰ ਵੀ ਕੋਈ ਨਹੀਂ ਹੋਵੇਗੀ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।