ਅਨਪੜ੍ਹ ਮਾਪਿਆਂ ਦੇ ਪੁੱਤ ਨੇ ਕੀਤਾ ਨਾਮ ਰੌਸ਼ਨ, 10ਵੀਂ ਕਲਾਸ ਦਾ ਬਣਿਆ ਟਾਪਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਭਿਮਨਿਊ ਵਰਮਾ ਯੂਪੀ ਬੋਰਡ ਦੇ 10 ਵੀਂ ਕਲਾਸ ਦੀ ਪ੍ਰੀਖਿਆ ਦਾ ਦੂਸਰਾ ਟਾਪਰ ਹੈ।

topper

ਨਵੀਂ ਦਿੱਲੀ: ਅਭਿਮਨਿਊ ਵਰਮਾ ਯੂਪੀ ਬੋਰਡ ਦੇ 10 ਵੀਂ ਕਲਾਸ ਦੀ ਪ੍ਰੀਖਿਆ ਦਾ ਦੂਸਰਾ ਟਾਪਰ ਹੈ। ਉਹ ਯੂ ਪੀ ਦੇ ਛੋਟੇ ਕਸਬੇ ਬਾਰਾਬੰਕੀ ਦਾ ਰਹਿਣ ਵਾਲਾ ਹੈ। ਉਸਨੇ ਇਹ ਪ੍ਰੀਖਿਆ ਸ੍ਰੀ ਸਾਈ ਇੰਟਰ ਕਾਲਜ, ਬਾਰਾਬੰਕੀ ਤੋਂ 95.83% ਨੰਬਰ ਨਾਲ ਪਾਸ ਕੀਤੀ ਹੈ।

ਗੱਲਬਾਤ ਵਿਚ ਅਭਿਮਨਿਊ ਨੇ ਦੱਸਿਆ ਕਿ ਉਸ ਦਾ ਪਿਤਾ ਕਿਸਾਨ ਹੈ। ਉਸਦੇ ਪਿਤਾ ਨੇ ਬੜੀ ਮਿਹਨਤ ਨਾਲ ਉਸਨੂੰ ਪੜਾਇਆ ਹੈ। ਦੱਸ ਦੇਈਏ ਕਿ ਅਭਿਮਨਿਊ ਦੇ ਮਾਪਿਆਂ ਨੇ ਸਕੂਲ ਦਾ ਚਿਹਰਾ ਕਦੇ ਨਹੀਂ ਵੇਖਿਆ, ਪਰ ਉਨ੍ਹਾਂ ਦੇ ਬੇਟੇ ਨੇ ਯੂ ਪੀ ਦੀ 10 ਵੀਂ ਬੋਰਡ ਦੀ ਪ੍ਰੀਖਿਆ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਅਭਿਮਨਿਊ ਦੀ ਸਫਲਤਾ  ਨੂੰ ਲੈ ਕੇ ਉਹਨਾਂ ਦੇ  ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਵਿਦਿਆਰਥੀ ਦਾ ਪਿਤਾ ਸਤਰੀਖ ਥਾਣਾ ਖੇਤਰ ਦੇ ਪਿੰਡ ਛੇਦਾ ਨਗਰ ਦਾ ਵਸਨੀਕ ਹੈ। ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਹ ਖ਼ੁਦ ਕਦੇ ਸਕੂਲ ਨਹੀਂ ਗਿਆ ਪਰ ਆਪਣੇ ਬੇਟੇ ਨੂੰ ਬਹੁਤ  ਬਹੁਤ ਪੜਾਉਣਾ ਚਾਹੁੰਦਾ ਹੈ।

ਰਮਹੇਤ ਵਰਮਾ, ਜੋ ਕਿ ਪੇਸ਼ੇ ਨਾਲ ਇੱਕ ਕਿਸਾਨ ਹੈ, ਨੇ ਆਪਣੇ ਪੁੱਤਰ ਦੀ ਪੜ੍ਹਾਈ ਵਿੱਚ ਕਦੇ ਕੋਈ  ਕਮੀ ਨਹੀਂ ਆਉਣ ਦਿੱਤੀ ਉਸਨੇ ਦੱਸਿਆ ਕਿ ਉਸਦਾ ਇੱਕ ਬੇਟਾ ਅਤੇ ਦੋ ਬੇਟੀਆਂ ਹਨ।

ਇਸ ਦੇ ਨਾਲ ਹੀ ਵਿਦਿਆਰਥੀ ਦੀ ਮਾਂ ਸ਼ਕੁੰਤਲਾ ਨੇ ਕਿਹਾ ਕਿ ਉਸਨੇ ਵੀ ਪੜ੍ਹਾਈ ਨਹੀਂ ਕੀਤੀ ਹੈ, ਪਰ ਆਪਣੇ ਇਕਲੌਤੇ ਪੁੱਤਰ ਨੂੰ ਪੜ੍ਹਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਚਾਹੁੰਦੀ ਹੈ ਕਿ ਉਸਦਾ ਪੁੱਤਰ ਪੜ੍ਹੇ ਅਤੇ ਇੱਕ ਵੱਡਾ ਆਦਮੀ ਬਣੇ ਅਤੇ ਸਮਾਜ ਦੀ ਸੇਵਾ ਕਰੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ