ਐਜੁਕੇਸ਼ਨਲ ਟੂਰ 'ਤੇ NASA ਗਿਆ ਵਿਦਿਆਰਥੀ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੀਲੋਖੇੜੀ ਖੰਡ ਦੇ ਪਿੰਡ ਬੜਸਾਲੂ ਦੇ ਜਮਾਤ 11ਵੀ ਦਾ ਵਿਦਿਆਰਥੀ ਕਰਨ ਕੰਵਲ (18) ਅਮਰੀਕਾ ਵਿਚ ਲਾਪਤਾ ਹੋ ਗਿਆ ਹੈ। ਉਹ ਨੈਸ਼ਨਲ ਏਅਰੋਨਾਟੀਕਸ ਐਂਡ ਸਪੇਸ ਐਡਮਿਨਿ...

Missing

ਕਰਨਾਲ : ਨੀਲੋਖੇੜੀ ਖੰਡ ਦੇ ਪਿੰਡ ਬੜਸਾਲੂ ਦੇ ਜਮਾਤ 11ਵੀ ਦਾ ਵਿਦਿਆਰਥੀ ਕਰਨ ਕੰਵਲ (18) ਅਮਰੀਕਾ ਵਿਚ ਲਾਪਤਾ ਹੋ ਗਿਆ ਹੈ। ਉਹ ਨੈਸ਼ਨਲ ਏਅਰੋਨਾਟੀਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਇਕ ਸਿੱਖਿਅਕ ਦੌਰੇ ਉਤੇ ਅਮਰੀਕਾ ਗਿਆ ਸੀ। ਉਹ ਦਿੱਲੀ ਪਬਲਿਕ ਸਕੂਲ ਦੇ ਉਸ 39 ਵਿਦਿਆਰਥੀਆਂ ਵਿਚ ਸ਼ਾਮਿਲ ਸੀ, ਜੋ ਕਿ 19 ਜੁਲਾਈ ਨੂੰ ਅਮਰੀਕਾ ਗਏ ਸਨ।

ਦੋ ਦਿਨ ਬਾਅਦ ਹੀ ਉਹ ਲਾਪਤਾ ਹੋ ਗਿਆ ਸੀ। ਡੀਪੀਐਸ ਦੀ ਪ੍ਰਿੰਸੀਪਲ ਮੀਨੂ ਅਰੋੜਾ  ਨੇ ਦੱਸਿਆ ਕਿ ਸਕੂਲ ਕਰਮਚਾਰੀਆਂ ਅਤੇ ਟੂਰ ਸੰਚਾਲਕ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਸਫ਼ਲ ਨਹੀਂ ਹੋਏ। ਵਿਦਿਆਰਥੀਆਂ ਨੇ 30 ਜੁਲਾਈ ਨੂੰ ਭਾਰਤ ਵਾਪਸ ਆਉਣਾ ਸੀ। ਧਿਆਨ ਯੋਗ ਹੈ ਕਿ ਸਕੂਲ ਪਰਬੰਧਨ ਵੀ ਉਸ ਨੂੰ ਲੱਭਣ ਵਿਚ ਮਦਦ ਕਰਨ ਲਈ ਅਮਰੀਕਾ ਵਿਚ ਭਾਰਤੀ ਦੂਤ ਘਰ ਪਹੁੰਚ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਪੁਲਿਸ ਅਤੇ ਕਰਨ ਦੇ ਪਰਵਾਰ ਨੂੰ ਇਸ ਘਟਨਾ ਬਾਰੇ ਸੂਚਤ ਕਰ ਦਿਤਾ ਹੈ। 

ਇਸ ਦੇ ਨਾਲ ਸਕੂਲ ਪਰਬੰਧਨ ਦਾ ਇਹ ਵੀ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਵਿਦਿਆਰਥੀ ਅਪਣੇ ਆਪ ਲਾਪਤਾ ਹੋਇਆ ਹੈ ਕਿਉਂਕਿ ਉਸ ਦੀ ਭੈਣ ਅਮਰੀਕਾ ਵਿਚ ਹੀ ਰਹਿੰਦੀ ਹੈ। ਸਕੂਲ ਨੇ ਪਰਵਾਰ ਅਤੇ ਵਿਦਿਆਰਥੀ ਵਲੋਂ ਪਹਿਲਾਂ ਤੋਂ ਹੀ ਬਣਾਈ ਗਈ ਯੋਜਨਾ ਹੋਣ ਦੇ ਵੱਲ ਵੀ ਸੰਕੇਤ ਕੀਤਾ ਹੈ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥੀ ਦੇ ਪਰਵਾਰ ਵਾਲੇ ਉਨ੍ਹਾਂ ਨੂੰ ਸਹਿਯੋਗ ਨਹੀਂ ਕਰ ਰਹੇ ਹਨ।

ਇਥੇ ਤੱਕ ਕਿ ਉਨ੍ਹਾਂ ਨੇ ਅਮਰੀਕਾ ਵਿਚ ਰਹਿ ਰਹੀ ਅਪਣੀ ਕੁੜੀ ਦਾ ਪਤਾ ਦੇਣ ਤੋਂ ਵੀ ਇਨਕਾਰ ਕਰ ਦਿਤਾ ਹੈ। ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਕਰਨ ਦੇ ਪਿਤਾ ਰਾਜਬੀਰ ਕੰਵਰ ਨਾਲ ਸੰਪਰਕ ਨਹੀਂ ਹੋ ਪਾਇਆ ਹੈ।ਪ੍ਰਿੰਸੀਪਲ ਨੇ ਦੱਸਿਆ ਕਿ ਐਫ਼ਆਈਆਰ ਦਰਜ ਕਰਵਾ ਦਿਤੀ ਗਈ ਹੈ। ਉਥੇ ਹੀ ਪ੍ਰਿੰਸੀਪਲ ਨੇ ਇਹ ਵੀ ਸਾਫ਼ ਕਰ ਦਿਤਾ ਹੈ ਕਿ ਬੱਚਾ 18 ਸਾਲ ਤੋਂ ਵੱਡਾ ਹੈ ਅਤੇ ਨਿਊ ਜਰਸੀ ਦੇ ਕਾਨੂੰਨ ਦੇ ਮੁਤਾਬਕ ਬੱਚਾ ਅਡਲਟ ਹੈ, ਜੋ ਵੀ ਹੁਣ ਕਾਰਵਾਈ ਹੋਵੇਗੀ ਉਹ ਬੱਚੇ 'ਤੇ ਹੀ ਹੋਵੇਗੀ।