ਮਾਲ-ਗੱਡੀ ਦਾ ਡੱਬਾ ਹੋਇਆ ਗਾਇਬ, 4 ਸਾਲ ਬਾਅਦ ਪਹੁੰਚਾਇਆ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਬਸਤੀ ਰੇਲਵੇ ਸਟੇਸ਼ਨ 'ਤੇ ਜਦੋਂ ਮਾਲ-ਗੱਡੀ ਦਾ ਖਾਦ ਲਦਿਆ ਹੋਇਆ ਇਕ ਡੱਬਾ ਪਹੁੰਚਿਆ ਤਾਂ ਉਸ ਦੇ ਕਾਗਜ਼ਾਤ ਦੇਖ ਮਾਲ ਗੋਦਾਮ ਦੇ ਅਧਿਕਾਰੀ ਹੈਰਾਨ ਰਹਿ ਗਏ...

Railway had taken 4 years for transporting a wagon

ਗੋਰਖਪੁਰ : ਉਤਰ ਪ੍ਰਦੇਸ਼ ਬਸਤੀ ਰੇਲਵੇ ਸਟੇਸ਼ਨ 'ਤੇ ਜਦੋਂ ਮਾਲ-ਗੱਡੀ ਦਾ ਖਾਦ ਲਦਿਆ ਹੋਇਆ ਇਕ ਡੱਬਾ ਪਹੁੰਚਿਆ ਤਾਂ ਉਸ ਦੇ ਕਾਗਜ਼ਾਤ ਦੇਖ ਮਾਲ ਗੋਦਾਮ ਦੇ ਅਧਿਕਾਰੀ ਹੈਰਾਨ ਰਹਿ ਗਏ।

ਪਤਾ ਚਲਿਆ ਕਿ ਇਸ ਖਾਦ ਭਰੇ ਡੱਬੇ ਨੂੰ ਵਿਸ਼ਾਖਾਪੱਟਨਮ ਤੋਂ ਬਸਤੀ ਦੀ 1,326 ਕਿਲੋਮੀਟਰ ਦੂਰੀ ਤੈਅ ਕਰਨ ਵਿਚ ਲੱਗਭੱਗ ਚਾਰ ਸਾਲ ਲੱਗ ਗਏ। ਇਸ ਡੱਬੇ ਵਿਚ 1,316 ਡਾਈ ਅਮੋਨਿਅਮ ਫਾਸਫੇਟ (ਡੀਏਪੀ) ਖਾਦ ਦੇ ਬੋਰੇ ਸਨ ਜੋ 10 ਨਵੰਬਰ 2014 ਨੂੰ ਵਿਸ਼ਾਖਾਪੱਟਨਮ ਤੋਂ ਬੁੱਕ ਕੀਤੇ ਗਏ ਸਨ।

ਇਹ ਡੱਬਾ ਸ਼ੁਕਰਵਾਰ ਦੁਪਹਿਰ ਬਸਤੀ ਪਹੁੰਚਿਆ। ਇਸ ਬਾਰੇ ਵਿਚ ਉਤਰ ਪੂਰਬੀ ਰੇਲਵੇ ਦੇ ਸੰਜੇ ਯਾਦਵ ਨੇ ਗੋਰਖਪੁਰ ਤੋਂ ਦੱਸਿਆ ਕਿ ਇਹ ਖਾਦ ਭਰੀ ਮਾਲ-ਗੱਡੀ 2014 ਵਿਚ ਵਿਸ਼ਾਖਪੱਟਨਮ ਤੋਂ ਬਸਤੀ ਲਈ ਭੇਜੀ ਗਈ ਸੀ ਪਰ ਇਸ ਦਾ ਇਕ ਡੱਬਾ ਉਥੇ ਤੋਂ ਰਵਾਨਾ ਹੁੰਦੇ ਹੀ ਖ਼ਰਾਬ ਹੋ ਗਿਆ ਅਤੇ ਯਾਰਡ ਵਿਚ ਹੀ ਖਡ਼ਾ ਰਿਹਾ। ਸੰਜੇ ਯਾਦਵ ਨੇ ਕਿਹਾ ਕਿ ਇਹ ਕਿਵੇਂ ਹੋਇਆ, ਇਸ ਦੇ ਜਾਂਚ ਦੇ ਆਦੇਸ਼ ਦੇ ਦਿਤੇ ਗਏ ਹਨ।

ਡੱਬੇ ਵਿਚ ਲਦੀ ਖਾਦ ਯੂਪੀ ਦੇ ਇਕ ਕਾਰੋਬਾਰੀ ਮਨੋਜ ਗੁਪਤਾ ਦੀ ਸੀ। ਮਨੋਜ ਗੁਪਤਾ ਨੇ 10 ਲੱਖ ਰੁਪਏ ਦੀ ਖਾਦ ਵਾਪਸ ਮਿਲਣ ਦੀ ਸਾਰੀ ਉਮੀਦਾਂ ਖੋਹ ਦਿਤੀਆਂ ਸੀ। ਗੁਪਤਾ ਨੇ ਕਿਹਾ ਕਿ ਮੈਂ ਖਾਦ ਦੇ 21 ਡੱਬੇ ਬੁੱਕ ਕੀਤੇ ਸਨ ਸਿਰਫ਼ 20 ਮੇਰੇ ਤੱਕ ਪਹੁੰਚੇ। ਇਕ ਖੋਹ ਗਿਆ। ਮੈਂ ਰੇਲਵੇ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ। ਗੁਪਤਾ ਨੇ ਕਿਹਾ ਅਪਣੇ ਲਾਪਤਾ ਹੋਏ ਮਾਲ ਨੂੰ ਵਾਪਸ ਪਾਉਣ ਲਈ ਮੈਂ ਦਰ - ਦਰ ਦੀ ਠੋਕਰਾਂ ਖਾਈਆਂ ਸੀ। ਉਸ ਤੋਂ ਬਾਅਦ ਮੈਂ ਉਮੀਦ ਛੱਡ ਦਿਤੀ ਅਤੇ ਵਾਪਸ ਅਪਣੇ ਬਿਜ਼ਨਸ ਵਿਚ ਧਿਆਨ ਕੇਂਦਰਿਤ ਕਰ ਲਿਆ।