ਉੱਤਰ ਪ੍ਰਦੇਸ਼ 'ਚ ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਖੜੀ ਬੱਸ ਨੂੰ ਮਾਰੀ ਟੱਕਰ, 18 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਮੰਗਲਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਲਖਨਊ ਅਯੁੱਧਿਆ ਹਾਈਵੇਅ ’ਤੇ ਸੜਕ ਕਿਨਾਰੇ ਖੜੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ।

Major road accident in Uttar Pradesh's Barabanki

ਲਖਨਊ:  ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਮੰਗਲਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਇੱਥੇ ਲਖਨਊ ਅਯੁੱਧਿਆ ਹਾਈਵੇਅ ’ਤੇ ਸੜਕ ਕਿਨਾਰੇ ਖੜੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ। ਬੱਸ ਵਿਚ ਸਵਾਰ ਅਤੇ ਉਸ ਦੇ ਹੇਠਾਂ ਸੌਂ ਰਹੇ ਯਾਤਰੀ ਹਾਦਸੇ ਦੀ ਚਪੇਟ ਵਿਚ ਆ ਗਏ। ਇਸ ਭਿਆਨਕ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ:  ਸੰਪਾਦਕੀ: ਕਿਸਾਨਾਂ ਲਈ ਕਾਂਗਰਸ ਕੋਈ ਵੱਡਾ ਕਦਮ ਚੁੱਕੇ, ਨਿਰਾ ਵਿਖਾਵਾ ਵਾਲਾ ਨਹੀਂ

ਮ੍ਰਿਤਕਾਂ ਵਿਚ ਇਕ ਮਹਿਲਾ ਅਤੇ ਬਾਕੀ ਪੁਰਸ਼ ਹਨ। ਹਾਦਸੇ ਵਿਚ 23 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਟਰੌਮਾ ਸੈਂਟਰ ਲਖਨਊ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਡਬਲ ਡੈਕਰ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ।

ਹੋਰ ਪੜ੍ਹੋ: ਪੇਗਾਸਸ ਮੁੱਦੇ ’ਤੇ ਲੋਕ ਸਭਾ ’ਚ ਅੱਜ ਕੰਮ-ਰੋਕੂ ਮਤੇ ਲਈ ਨੋਟਿਸ ਦੇਣਗੇ ਰਾਹੁਲ ਗਾਂਧੀ ਤੇ ਕਈ ਹੋਰ ਆਗੂ

ਹਾਦਸਾ ਬਾਰਾਬੰਕੀ ਦੇ ਰਾਮਸਨੇਹੀਘਾਟ ਥਾਣਾ ਖੇਤਰ ਵਿਚ ਵਾਪਰਿਆ। ਦਰਅਸਲ ਰਾਸਤੇ ਵਿਚ ਇਕ ਬੱਸ ਖ਼ਰਾਬ ਮਿਲੀ ਸੀ, ਉਸ ਦੇ ਯਾਤਰੀ ਵੀ ਇਸ ਬੱਸ ਵਿਚ ਆ ਗਏ। ਇਸ ਬੱਸ ਵਿਚ 150 ਯਾਤਰੀ ਸਵਾਰ ਸਨ। ਰਾਸਤੇ ਵਿਚ ਇਹ ਬੱਸ ਵੀ ਖਰਾਬ ਹੋ ਗਈ ਤੇ ਡਰਾਇਵਰ ਨੇ ਇਸ ਨੂੰ ਲਖਨਊ ਅਯੁੱਧਿਆ ਹਾਈਵੇਅ ’ਤੇ ਕਲਿਆਣੀ ਨਦੀ ਦੇ ਪੁਲ ਉੱਤੇ ਖੜਾ ਕੀਤਾ।

ਇਸ ਦੌਰਾਨ ਯਾਤਰੀ ਬੱਸ ਦੇ ਹੇਠਾਂ ਜਾਂ ਆਸਪਾਸ ਆਰਾਮ ਕਰਨ ਲੱਗੇ। ਇਸੇ ਦੌਰਾਨ ਰਾਤ 11.30 ਵਜੇ ਲਖਨਊ ਵੱਲ ਜਾ ਰਹੇ ਤੇਜ਼ ਰਫ਼ਤਾਰ ਟਰੇਲਰ ਨੇ ਬੱਸ ਨੂੰ ਟੱਕਰ ਮਾਰੀ। ਸੂਚਨਾ ਮਿਲਣ ’ਤੇ ਸਥਾਨਕ ਪੁਲਿਸ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਹਾਦਸੇ ਤੋਂ ਬਾਅਦ ਟਰੇਲਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।