ਪੱਛਮੀ ਬੰਗਾਲ 'ਚ ਆਈਫੋਨ ਖਰੀਦਣ ਲਈ ਜੋੜੇ ਨੇ ਵੇਚਿਆ 8 ਮਹੀਨੇ ਦਾ ਬੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੀਲਾਂ ਬਣਾਉਣ ਦਾ ਸੀ ਸ਼ੌਕ, ਦੋਸ਼ੀ ਗ੍ਰਿਫ਼ਤਾਰ

photo

 

ਪੱਛਮੀ ਬੰਗਾਲ ਦੇ ਇਕ ਜੋੜੇ ਨੇ ਆਪਣਾ ਬੱਚਾ ਵੇਚ ਦਿਤਾ। ਬੱਚੇ ਨੂੰ ਵੇਚਣ ਦਾ ਕਾਰਨ ਹੈਰਾਨ ਕਰਨ ਵਾਲਾ ਹੈ। ਜੋੜੇ ਨੇ ਆਪਣੇ 8 ਮਹੀਨੇ ਦੇ ਬੱਚੇ ਨੂੰ ਇਸ ਲਈ ਵੇਚਿਆ ਤਾਂ ਜੋ ਉਹ ਰੀਲ ਬਣਾਉਣ ਲਈ ਮਹਿੰਗਾ ਆਈਫੋਨ ਖਰੀਦ ਸਕਣ। ਇਹ ਹੈਰਾਨ ਕਰਨ ਵਾਲੀ ਘਟਨਾ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਬੱਚੇ ਦੀ ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਅਦ ਵਿਚ ਬੱਚੇ ਦੇ ਪਿਤਾ ਜੈਦੇਵ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਪਹਿਲਾਂ ਫਰਾਰ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਜੋੜੇ ਦੇ ਗੁਆਂਢੀਆਂ ਨੇ ਬੱਚੇ ਨੂੰ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਬੱਚਾ ਕਿੱਥੇ ਹੈ। ਇਸ ਦੌਰਾਨ ਪਤੀ-ਪਤਨੀ ਦੇ ਵਿਵਹਾਰ 'ਚ ਅਚਾਨਕ ਆਈ ਤਬਦੀਲੀ ਨੂੰ ਦੇਖ ਕੇ ਉਨ੍ਹਾਂ ਨੂੰ ਵੀ ਸ਼ੱਕ ਹੋਇਆ। ਜਦੋਂ ਗੁਆਂਢੀਆਂ ਵਲੋਂ ਬੱਚੇ ਦਾ ਪਤਾ ਪੁੱਛਣ 'ਤੇ ਪਤੀ-ਪਤਨੀ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪੈਸਿਆਂ ਦੇ ਬਦਲੇ ਵੇਚ ਦਿਤਾ।

ਇਹ ਵੀ ਪੜ੍ਹੋ: ਕੇਰਲਾ: ਕੂੜਾ ਚੁੱਕਣ ਵਾਲੀਆਂ ਔਰਤਾਂ ਦੀ ਰਾਤੋ-ਰਾਤ ਬਦਲੀ ਕਿਸਮਤ, ਲੱਗੀ 10 ਕਰੋੜ ਦੀ ਲਾਟਰੀ 

ਇਹ ਜੋੜਾ ਕੁਝ ਦਿਨ ਪਹਿਲਾਂ ਆਪਣਾ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਿਹਾ ਸੀ ਅਤੇ ਅਚਾਨਕ ਉਨ੍ਹਾਂ ਨੇ ਇਕ ਆਈਫੋਨ ਖਰੀਦਿਆ ਅਤੇ ਰੀਲਾਂ ਬਣਾਉਣ ਲਈ ਰਾਜ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਖਰੜਾ ਇਲਾਕੇ ਦੀ ਇਕ ਔਰਤ ਕੋਲੋਂ ਬੱਚੇ ਨੂੰ ਛੁਡਵਾਇਆ। ਸਪੱਸ਼ਟ ਤੌਰ 'ਤੇ, ਜੋੜੇ ਨੇ ਮੋਬਾਈਲ ਫੋਨ ਖਰੀਦਣ ਲਈ ਆਪਣੇ ਪੁੱਤਰ ਨੂੰ ਇਸ ਔਰਤ ਨੂੰ ਵੇਚ ਦਿਤਾ ਸੀ। ਪੁਲਿਸ ਨੇ ਪ੍ਰਿਅੰਕਾ ਘੋਸ਼ ਨਾਮ ਦੀ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਗੁਆਂਢੀਆਂ ਦਾ ਦੋਸ਼ ਹੈ ਕਿ ਜੋੜੇ ਦੀ ਇਕ ਸੱਤ ਸਾਲ ਦੀ ਬੇਟੀ ਹੈ ਅਤੇ ਉਹ ਵੀ ਨਸ਼ੇ ਦਾ ਧੰਦਾ ਕਰਦੀ ਹੈ। ਜੋੜਾ ਆਪਣੀ ਬੇਟੀ ਨੂੰ ਵੀ ਵੇਚਣਾ ਚਾਹੁੰਦਾ ਸੀ।
ਸਥਾਨਕ ਕੌਂਸਲਰ ਦੇ ਬਿਆਨ ਮੁਤਾਬਕ ਜੋੜਾ ਆਪਣੀ ਧੀ ਨੂੰ ਵੀ ਵੇਚਣ ਵਾਲਾ ਸੀ। ਸਥਾਨਕ ਕੌਂਸਲਰ ਤਾਰਕ ਗੁਹਾ ਨੇ ਕਿਹਾ, ''ਲੜਕੇ ਨੂੰ ਵੇਚਣ ਤੋਂ ਬਾਅਦ ਜੈਦੇਵ ਨੇ ਸ਼ਨੀਵਾਰ ਅੱਧੀ ਰਾਤ ਨੂੰ ਲੜਕੀ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ। ਸਮਝਦਿਆਂ ਹੀ ਅਸੀਂ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਜੈਦੇਵ ਨੂੰ ਗ੍ਰਿਫਤਾਰ ਕਰ ਲਿਆ ਹੈ।