DGCA ਨੇ ਇੰਡੀਗੋ ਏਅਰਲਾਈਨ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ
ਛੇ ਮਹੀਨਿਆਂ ਅੰਦਰ ਚਾਰ ‘ਟੇਲ ਸਟ੍ਰਾਈਕ’ ਘਟਨਾਵਾਂ ਦੇ ਚਲਦਿਆਂ ਹੋਈ ਕਾਰਵਾਈ
ਮੁੰਬਈ: ਹਵਾਬਾਜ਼ੀ ਰੈਗੂਲੇਟਰੀ ਡੀ.ਜੀ.ਸੀ.ਏ. ਨੇ ਸੰਚਾਲਨ, ਸਿਖਲਾਈ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਕੁੱਝ ਪ੍ਰਣਾਲੀਗਤ ਕਮੀਆਂ ਲਈ ਏਅਰਲਾਈਨ ਇੰਡੀਗੋ ' ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇੰਡੀਗੋ ਦੇ ਏ321 ਸ਼੍ਰੇਣੀ ਦੇ ਜਹਾਜ਼ਾਂ 'ਤੇ ਇਸ ਸਾਲ ਛੇ ਮਹੀਨਿਆਂ ਦੇ ਅੰਦਰ 'ਟੇਲ ਸਟ੍ਰਾਈਕ' ਦੀਆਂ ਚਾਰ ਘਟਨਾਵਾਂ ਹੋਈਆਂ, ਜਿਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰਲਾਈਨ ਦਾ ਵਿਸ਼ੇਸ਼ ਆਡਿਟ ਕਰਵਾਇਆ।
ਇਹ ਵੀ ਪੜ੍ਹੋ: ਜ਼ਖ਼ਮੀ ਹੋਣ ਦੇ ਬਾਵਜੂਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਕਾਂਸਟੇਬਲ ਗੁਰਜੀਤ ਸਿੰਘ ਨੂੰ ASI ਵਜੋਂ ਮਿਲੀ ਤਰੱਕੀ
ਟੇਕ ਆਫ ਜਾਂ ਲੈਂਡਿੰਗ ਦੇ ਸਮੇਂ ਜਦੋਂ ਜਹਾਜ਼ ਦੀ ‘ਟੇਲ’ ਰਨਵੇ ਨੂੰ ਛੂਹਣ ਲੱਗਦੀ ਹੈ, ਤਾਂ ਇਸ ਨੂੰ 'ਟੇਲ ਸਟ੍ਰਾਈਕ' ਕਿਹਾ ਜਾਂਦਾ ਹੈ। ਸ਼ੁਕਰਵਾਰ ਨੂੰ ਇਕ ਪ੍ਰੈਸ ਰਿਲੀਜ਼ ਵਿਚ, ਡੀ.ਜੀ.ਸੀ.ਏ. ਨੇ ਕਿਹਾ ਕਿ ਆਡਿਟ ਦੌਰਾਨ, ਉਸ ਨੇ ਇੰਡੀਗੋ ਦੇ ਸੰਚਾਲਨ, ਸਿਖਲਾਈ, ਇੰਜੀਨੀਅਰਿੰਗ ਅਤੇ ਐਫ.ਡੀ.ਐਮ. (ਫਲਾਈਟ ਡੇਟਾ ਮਾਨੀਟਰਿੰਗ) ਪ੍ਰੋਗਰਾਮ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਪਾਲ ਨੂੰ ਚੰਡੀਗੜ੍ਹ ਵਿਚ ਪਾਰਕਿੰਗ ਫੀਸ ਵਿਚ ਵਾਧੇ ਨੂੰ ਰੱਦ ਕਰਨ ਦੀ ਕੀਤੀ ਅਪੀਲ
ਬਿਆਨ ਦੇ ਅਨੁਸਾਰ ਵਿਸ਼ੇਸ਼ ਆਡਿਟ ਵਿਚ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਸੰਚਾਲਨ/ਸਿਖਲਾਈ ਪ੍ਰਕਿਰਿਆਵਾਂ ਅਤੇ ਦਸਤਾਵੇਜ਼ਾਂ ਵਿਚ ਕੁੱਝ ਪ੍ਰਣਾਲੀਗਤ ਕਮੀਆਂ ਮਿਲੀਆਂ। ਇਸ ਸੰਦਰਭ ਵਿਚ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪਟਿਆਲਾ 'ਚ ਔਰਤ ਨਾਲ ਬਲਾਤਕਾਰ, ਆਟੋ ਚਾਲਕ ਨੇ ਸਿਰ ਦਰਦ ਦੀ ਦਵਾਈ ਦੇ ਬਹਾਨੇ ਦਿੱਤੀ ਨਸ਼ੀਲੀ ਗੋਲੀ
ਡੀ.ਜੀ.ਸੀ.ਏ. ਨੇ ਕਿਹਾ ਕਿ ਏਅਰਲਾਈਨ ਦੇ ਜਵਾਬ ਦਾ "ਕਈ ਪੱਧਰਾਂ 'ਤੇ ਮੁਲਾਂਕਣ ਕੀਤਾ ਗਿਆ ਸੀ ਅਤੇ ਉਹ ਤਸੱਲੀਬਖਸ਼ ਨਹੀਂ ਸੀ।" ਪ੍ਰੈਸ ਰਿਲੀਜ਼ ਅਨੁਸਾਰ, "ਡੀ.ਜੀ.ਸੀ.ਏ. ਨੇ ਇੰਡੀਗੋ ਏਅਰਲਾਈਨ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਇਸ ਨੂੰ ਡੀ.ਜੀ.ਸੀ.ਏ ਨਿਯਮਾਂ ਅਤੇ ਓ.ਏ.ਐਮ. ਨਿਯਮਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿਤਾ ਹੈ।"