ਕੇਰਲਾ: ਕੂੜਾ ਚੁੱਕਣ ਵਾਲੀਆਂ ਔਰਤਾਂ ਦੀ ਰਾਤੋ-ਰਾਤ ਬਦਲੀ ਕਿਸਮਤ, ਲੱਗੀ 10 ਕਰੋੜ ਦੀ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

11 ਔਰਤਾਂ ਨੇ ਰੁਪਏ ਇਕੱਠੇ ਕਰਕੇ ਖਰੀਦੀ ਸੀ 250 ਰੁਪਏ ਦੀ ਲਾਟਰੀ ਦੀ ਟਿਕਟ

photo

 

ਮੱਲਪੁਰਮ: ਇਕ ਕਹਾਵਤ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ, ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਕੇਰਲ ਦੀਆਂ 11 ਔਰਤਾਂ 'ਤੇ ਫਿੱਟ ਬੈਠਦੀ ਹੈ। ਦਰਅਸਲ, ਕੇਰਲ ਦੀਆਂ 11 ਔਰਤਾਂ ਨੇ ਰੁਪਏ ਇਕੱਠੇ ਕਰਕੇ 250 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ। ਹੁਣ ਉਨ੍ਹਾਂ ਦੀ 10 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਖਾਸ ਗੱਲ ਇਹ ਹੈ ਕਿ ਜਦੋਂ ਉਹ ਲਾਟਰੀ ਦੀ ਟਿਕਟ ਖਰੀਦ ਰਹੀਆਂ ਸਨ ਤਾਂ ਉਨ੍ਹਾਂ ਦੇ ਪਰਸ 'ਚ 25 ਰੁਪਏ ਵੀ ਨਹੀਂ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਖੋਲ੍ਹੇ ਜਾਣਗੇ ICU ਅਤੇ ਟਰੌਮਾ ਯੂਨਿਟ : ਸਿਹਤ ਮੰਤਰੀ 

ਜਦੋਂ ਕਿ ਉਨ੍ਹਾਂ ਵਿਚੋਂ ਇਕ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਆਪਣੇ ਇਕ ਦੋਸਤ ਤੋਂ ਕੁਝ ਪੈਸੇ ਉਧਾਰ ਲਏ ਸਨ। ਇਹ 11 ਔਰਤਾਂ ਨੇ ਆਪਣੇ ਸੁਪਨੇ ਵਿਚ ਵੀ ਕਦੇ ਲਾਟਰੀ ਜਿੱਤਣ ਬਾਰੇ ਨਹੀਂ ਸੋਚਿਆ ਸੀ। ਇਹ ਔਰਤਾਂ ਕੂੜਾ ਚੁੱਕਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਔਰਤਾਂ ਨੂੰ ਆਪਣਾ ਗੁਜ਼ਾਰਾ ਚਲਾਉਣਾ ਔਖਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਮਾਮੂਲੀ ਤਨਖ਼ਾਹ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਆਮਦਨ ਹੈ।

ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਕ ਔਰਤ ਰਾਧਾ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਪੈਸੇ ਜਮ੍ਹਾਂ ਕਰਵਾ ਕੇ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਅਸੀਂ ਕੋਈ ਵੱਡਾ ਪੁਰਸਕਾਰ ਜਿੱਤਿਆ ਹੈ। ਇਕ ਹੋਰ ਮੈਂਬਰ ਨੇ ਕਿਹਾ, ਅਸੀਂ ਡਰਾਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਫਿਰ ਕਿਸੇ ਨੇ ਦਸਿਆ ਕਿ ਗੁਆਂਢੀ ਪਲੱਕੜ ਤੋਂ ਟਿਕਟ ਨੰਬਰ ਨੂੰ ਜੇਤੂ ਐਲਾਨਿਆ ਗਿਆ ਹੈ। ਅਸੀਂ ਸਾਰੇ ਨਿਰਾਸ਼ ਹੋ ਗਏ ਪਰ ਜਦੋਂ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਸਾਡੀ ਟਿਕਟ ਦਾ ਪਹਿਲਾ ਨੰਬਰ ਅਲਾਟ ਹੋ ਗਿਆ ਹੈ ਤਾਂ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਲਾਟਰੀ ਵਿਚ ਜਿੱਤਿਆ ਪੈਸਾ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਕਰੇਗਾ।।