ਜਲਦ ਨਬੇੜ ਲਓ ਬੈਂਕਾਂ ਦੇ ਜ਼ਰੂਰੀ ਕੰਮ, ਸਤੰਬਰ 'ਚ ਅੱਧਾ ਮਹੀਨਾ ਬੰਦ ਰਹਿਣਗੀਆਂ ਬੈਂਕਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਲੇ ਮਹੀਨੇ ਕੁੱਲ 12 ਛੁੱਟੀਆਂ ਹਨ

Banks will remain closed for 12 days next month - Check full list here

ਨਵੀਂ ਦਿੱਲੀ - ਅਗਲੇ ਮਹੀਨੇ ਸਤੰਬਰ ਵਿਚ ਬਹੁਤ ਛੁੱਟੀਆਂ ਆ ਰਹੀਆਂ ਹਨ ਅਤੇ ਇਸ ਦਿਨ ਬੈਂਕਾਂ ਵਿਚ ਵੀ ਛੁੱਟੀ ਹੋਵੇਗੀ। ਅੱਧਾ ਮਹੀਨਾ ਤਾਂ ਛੁੱਟੀਆਂ ਵਿਚ ਹੀ ਨਿਕਲਣ ਵਾਲਾ ਹੈ। ਆਰਬੀਆਈ ਦੁਆਰਾ ਜਾਰੀ ਕੀਤੀਆਂ ਬੈਂਕ ਛੁੱਟੀਆਂ ਦੇ ਅਧਾਰ 'ਤੇ ਸੱਤ ਛੁੱਟੀਆਂ ਬਣ ਰਹੀਆਂ ਹਨ। ਇਹ ਸੱਤ ਦਿਨਾਂ ਦੀਆਂ ਛੁੱਟੀਆਂ ਰਾਜਾਂ ਦੇ ਤਿਉਹਾਰਾਂ ਦੇ ਅਧਾਰ 'ਤੇ ਹਨ।

ਇਹ ਵੀ ਪੜ੍ਹੋ -  CM ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਕਿਸਾਨ ਹੋਏ ਲਹੂ-ਲੁਹਾਣ

ਜਿਸ ਦਿਨ ਬੈਂਕਾਂ ਨੂੰ ਛੁੱਟੀ ਹੁੰਦੀ ਹੈ ਉਹ ਪਹਿਲਾਂ ਹੀ ਲੋਕਾਂ ਨੂੰ ਦੱਸ ਦਿੰਦਾ ਹੈ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। ਬਹੁਤ ਸਾਰੇ ਰਾਜਾਂ ਵਿੱਚ ਤਿਉਹਾਰ ਵੇਲੇ ਛੁੱਟੀ ਨਹੀਂ ਹੁੰਦੀ ਪਰ ਕੁਝ ਰਾਜਾਂ ਵਿਚ ਛੁੱਟੀ ਮਨਾਈ ਜਾਂਦੀ ਹੈ। ਆਰਬੀਆਈ ਦੀ ਸੂਚੀ ਦੇ ਅਧਾਰ 'ਤੇ ਇਨ੍ਹਾਂ ਤਿਉਹਾਰਾਂ ਦੀਆਂ ਛੁੱਟੀਆਂ ਤੋਂ ਇਲਾਵਾ ਹਫਤਾਵਾਰੀ ਛੁੱਟੀਆਂ ਵੀ ਵੱਖਰੇ ਤੌਰ 'ਤੇ ਘਟ ਰਹੀਆਂ ਹਨ।

ਇਹ ਕੁੱਝ ਛੇ ਛੁੱਟੀਆਂ ਹਨ। ਇਹਨਾਂ ਨੂੰ ਮਿਲਾ ਕੇ ਕੁੱਲ 12 ਛੁੱਟੀਆਂ ਬਣਦੀਆਂ ਹਨ। ਦੂਜੇ ਸ਼ਨੀਵਾਰ ਅਤੇ ਆਰਬੀਆਈ ਵੱਲੋਂ ਦਿੱਤੀ ਗਈ ਛੁੱਟੀ 1 ਹੀ ਦਿਨ 11 ਸਤੰਬਰ 2021 ਨੂੰ ਆ ਰਹੀ ਹੈ। ਕਈ ਤਿਉਹਾਰ ਅਜਿਹੇ ਹਨ ਜੋ ਜ਼ਿਆਦਾਤਰ ਰਾਜਾਂ ਵਿਚ ਮਨਾਏ ਜਾਂਦੇ ਹਨ। 10 ਸਤੰਬਰ ਨੂੰ ਮਨਾਈ ਜਾਣ ਵਾਲੀ ਗਣੇਸ਼ ਚਤੁਰਥੀ ਜ਼ਿਆਦਾਤਰ ਹਿਰਾਂ ਵਿਚ ਮਨਾਈ ਜਾਂਦੀ ਹੈ। ਸਤੰਬਰ ਸਹੀਨੇ ਵਿਚ ਛੁੱਟੀਆਂ ਦੀ ਸ਼ੁਰੂਆਤ 5 ਸਤੰਬਰ ਤੋਂ ਹੋ ਰਹੀ ਹੈ। ਇਸ ਦਿਨ ਐਤਵਾਰ ਹੈ ਜਿਸ ਕਰ ਕੇ ਛੁੱਟੀ ਹੈ। 21 ਸਤੰਬਰ ਨੂੰ ਆਰਬੀਆਈ ਦੀ ਛੁੱਟੀਆਂ ਦੀ ਸੂਚੀ ਖ਼ਤਮ ਹੋ ਜਾਂਦੀ ਹੈ। 25 ਸਤੰਬਰ ਨੂੰ ਚੌਥੇ ਹਫ਼ਤੇ ਦਾ ਸ਼ਨੀਵਾਰ ਹੈ ਤੇ 26 ਤਾਰੀਖ ਬਣਦੀ ਹੈ ਤੇ ਉਸ ਦਿਨ ਐਤਵਾਰ ਹੈ। 

ਇਹ ਵੀ ਪੜ੍ਹੋ -  ਕਿਸਾਨਾਂ 'ਤੇ ਹੋਏ ਲਾਠੀਚਾਰਜ ਨੂੰ ਰਾਕੇਸ਼ ਟਿਕੈਤ ਨੇ ਦੱਸਿਆ ਮੰਦਭਾਗਾ, ਕਿਹਾ ਸਾਜ਼ਿਸ਼ ਰਚ ਰਹੀ ਸਰਕਾਰ

ਛੁੱਟੀਆਂ ਦੀ ਲਿਸਟ 
5 ਸਤੰਬਰ 2021: ਐਤਵਾਰ
8 ਸਤੰਬਰ 2021: ਸ਼੍ਰੀਮੰਤ ਸ਼ੰਕਰਦੇਵ ਦੀ ਤਾਰੀਖ
9 ਸਤੰਬਰ 2021: ਤੀਜ 
10 ਸਤੰਬਰ 2021: ਗਣੇਸ਼ ਚਤੁਰਥੀ/ਸੰਵਤਸਰੀ (ਚਤੁਰਥੀ ਪੱਖ)
11 ਸਤੰਬਰ 2021: ਗਣੇਸ਼ ਚਤੁਰਥੀ (ਦੂਜਾ ਦਿਨ) / ਦੂਜਾ ਸ਼ਨੀਵਾਰ

12 ਸਤੰਬਰ 2021: ਐਤਵਾਰ
17 ਸਤੰਬਰ 2021: ਕਰਮ ਪੂਜਾ
19 ਸਤੰਬਰ 2021: ਐਤਵਾਰ
20 ਸਤੰਬਰ 2021: ਇੰਦਰਜਾਤਰਾ
21 ਸਤੰਬਰ 2021: ਸ਼੍ਰੀ ਨਾਰਾਇਣ ਗੁਰੂ ਸਮਾਧੀ ਦਿਵਸ
25 ਸਤੰਬਰ 2021: ਚੌਥਾ ਸ਼ਨੀਵਾਰ
26 ਸਤੰਬਰ 2021: ਐਤਵਾਰ