
ਹਰਿਆਣਾ ਦੇ ਕਰਨਾਲ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਬੈਠਕ ਦਾ ਵਿਰੋਧ ਕਰਨ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕੀਤਾ।
ਕਰਨਾਲ: ਹਰਿਆਣਾ ਦੇ ਕਰਨਾਲ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਬੈਠਕ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕੀਤਾ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਭਿਆਨਕ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿਚ ਕਈ ਕਿਸਾਨ ਜ਼ਖਮੀ ਹੋ ਗਏ। ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸਿਰਾਂ ਵਿਚੋਂ ਖੂਨ ਵਹਿ ਰਿਹਾ ਹੈ।
Lathicharge on Farmers
ਹੋਰ ਪੜ੍ਹੋ: ਵਿਰਾਟ ਕੋਹਲੀ ਸਮੇਤ ਇਹ ਕ੍ਰਿਕਟਰ ਹਨ ਸਿਰਫ 12ਵੀਂ ਪਾਸ, ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਭਾਰਤੀ ਕ੍ਰਿਕਟਰ
ਰੇਲਵੇ ਰੋਡ ’ਤੇ ਸਥਿਤ ਹੋਟਲ ਪ੍ਰੇਮ ਪਲਾਜ਼ਾ ਵਿਚ ਪੰਚਾਇਤ ਅਤੇ ਲੋਕਲ ਬਾਡੀ ਚੋਣਾਂ ਸਬੰਧੀ ਸੂਬਾ ਸਰਕਾਰ ਦੀ ਇਕ ਅਹਿਮ ਮੀਟਿੰਗ ਚੱਲ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਇਸ ਵਿਚ ਮੁੱਖ ਤੌਰ ’ਤੇ ਮੌਜੂਦ ਹਨ। ਕਿਸਾਨ ਇਸ ਮੀਟਿੰਗ ਦਾ ਵਿਰੋਧ ਕਰਨ ਲਈ ਪਹੁੰਚੇ ਸਨ।
Lathicharge on Farmers
ਹੋਰ ਪੜ੍ਹੋ: Bigg Boss ਦੇ ਘਰ ਵਿਚ ਹੋਈ ਸ਼ਿਲਪਾ ਸ਼ੈਟੀ ਦੀ ਤਾਰੀਫ, ਜਾਣੋ ਕਿਸ ਨੇ ਕੀ ਕਿਹਾ
ਪੁਲਿਸ ਦੀ ਇਸ ਕਾਰਵਾਈ ਦੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕਰਨਾਲ ਵਿਚ ਪ੍ਰਸ਼ਾਸਨ ਵੱਲੋਂ ਭਿਆਨਕ ਲਾਠੀਚਾਰਜ ਕੀਤਾ ਗਿਆ ਹੈ। ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸੜਕਾਂ ’ਤੇ ਆ ਜਾਣ ਅਤੇ ਨੇੜੇ ਲੱਗਦੇ ਟੋਲ ਪਲਾਜ਼ਾ ਅਤੇ ਸਾਰੀਆਂ ਸੜਕਾਂ ਜਾਮ ਕਰ ਦਿਓ।
Gurnam Charuni
ਹੋਰ ਪੜ੍ਹੋ: ਖੇਤੀ ਕਾਨੂੰਨਾਂ ਵਿਰੁੱਧ ਤਮਿਲਨਾਡੂ ਵਿਧਾਨ ਸਭਾ 'ਚ ਮਤਾ ਪਾਸ, BJP ਤੇ AIADMK ਨੇ ਕੀਤਾ ਵਿਰੋਧ
ਇਸ ਤੋਂ ਇਲਾਵਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਇਸ ਨੂੰ ਮੰਦਭਾਗਾ ਦੱਸਿਆ ਹੈ। ਉਹਨਾਂ ਕਿਹਾ, ‘ਹਰਿਆਣਾ ਵਿਚ ਕਰਨਾਲ ਦੇ ਬਸਤਰ ਟੋਲ 'ਤੇ ਅੰਦੋਲਨਕਾਰੀ ਕਿਸਾਨਾਂ' ਤੇ ਲਾਠੀਚਾਰਜ ਮੰਦਭਾਗਾ ਹੈ, ਸਰਕਾਰ 5 ਸਤੰਬਰ ਨੂੰ ਮੁਜ਼ੱਫਰਨਗਰ ਵਿਚ ਹੋਣ ਵਾਲੀ ਮਹਾਪੰਚਾਇਤ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਦੇਸ਼ ਭਰ ਦੇ ਕਿਸਾਨ ਪੂਰੀ ਤਰ੍ਹਾਂ ਤਿਆਰ ਰਹਿਣ। ਐਸਕੇਐਸ ਦੇ ਫੈਸਲੇ ਦੀ ਪਾਲਣਾ ਕਰੋ’।