ਖੇਤੀ ਕਰਦੇ ਕਿਸਾਨ ਦੀ ਚਮਕੀ ਕਿਸਮਤ, ਮਿਲਿਆ 30 ਲੱਖ ਦਾ ਹੀਰਾ
ਪਹਿਲਾਂ ਵੀ ਖੁਦਾਈ ਦੌਰਾਨ ਮਿਲ ਚੁੱਕੇ ਹਨ ਹੀਰੇ
ਪੰਨਾ: ਕਦੋਂ ਕਿਸ ਦੀ ਕਿਸਮਤ ਬਦਲ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਕਿਸਾਨ ਨਾਲ ਹੋਇਆ (Farmer's shining fortune, found 30 million diamonds) ਜਿਸਦੀ ਕਿਸਮਤ ਰਾਤੋ ਰਾਤ ਬਦਲ ਗਈ। ਕਿਸਾਨ ਨੂੰ ਖੁਦਾਈ ਦੌਰਾਨ 6.47 ਕੈਰਟ ਗੁਣਵੱਤਾ ਦਾ ਹੀਰਾ ਮਿਲਿਆ ਹੈ।
ਹੋਰ ਵੀ ਪੜ੍ਹੋ: ਰਾਸ਼ਟਰਪਤੀ ਕੋਵਿੰਦ ਨੇ Ayush University ਦੀ ਰੱਖੀ ਨੀਂਹ, 300 ਕਰੋੜ ਨਾਲ ਬਣੇਗੀ ਇਮਾਰਤ
ਕਿਸਾਨ ਨੇ ਇਹ ਜ਼ਮੀਨ ਸਰਕਾਰ ਤੋਂ ਠੇਕੇ 'ਤੇ ਲਈ ਸੀ। ਇਸ ਤੋਂ ਪਹਿਲਾਂ ਵੀ ਕਿਸਾਨ ਨੂੰ ਦੋ ਸਾਲਾਂ ਦੇ ਅੰਦਰ ਪੰਜ ਵਾਰ ਹੀਰਾ ਮਿਲ ਚੁੱਕਾ ਹੈ। ਇਸ ਦੀ ਪੁਸ਼ਟੀ ਕਰਦਿਆਂ ਹੀਰਾ ਅਧਿਕਾਰੀ (Farmer's shining fortune, found 30 million diamonds) ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਪ੍ਰਕਾਸ਼ ਮਜੂਮਦਾਰ ਨੂੰ ਸ਼ੁੱਕਰਵਾਰ ਨੂੰ ਖੇਤ ਵਿਚੋ ਹੀਰਾ ਮਿਲਿਆ ਹੈ।
ਅਧਿਕਾਰੀ ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਹੀਰੇ ਦੀ ਜਲਦੀ ਹੀ ਨਿਲਾਮੀ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੈਅ ਕੀਤੀ ਜਾਵੇਗੀ। ਮਾਹਿਰਾਂ ਅਨੁਸਾਰ (Farmer's shining fortune, found 30 million diamonds) 6.47 ਗੁਣਾਂ ਦੇ ਹੀਰੇ ਦੀ ਕੀਮਤ ਲਗਭਗ 30 ਲੱਖ ਹੋਵੇਗੀ। ਹੀਰਾ ਮਿਲਣ ਵਾਲੇ ਕਿਸਾਨ ਪ੍ਰਕਾਸ਼ ਮਜੂਮਦਾਰ ਨੇ ਦੱਸਿਆ ਕਿ ਨਿਲਾਮੀ ਤੋਂ ਬਾਅਦ ਉਹ ਇਸ ਦੀ ਰਕਮ ਆਪਣੇ ਚਾਰ ਸਾਥੀਆਂ ਨਾਲ ਸਾਂਝੇ ਕਰੇਗਾ।
ਮਜੂਮਦਾਰ ਨੇ ਦੱਸਿਆ ਕਿ ਖੁਦਾਈ ਦੌਰਾਨ ਸਾਡੇ ਸਾਰਿਆਂ ਨੂੰ 6.47 ਕੈਰੇਟ ਦਾ ਹੀਰਾ ਮਿਲਿਆ ਸੀ, ਜੋ ਅਸੀਂ ਸਰਕਾਰੀ ਹੀਰਾ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਉਸਨੂੰ ਖੁਦਾਈ ਵਿੱਚ ਸਿਰਫ 7.44 ਕੈਰੇਟ ਦਾ ਹੀਰਾ (Farmer's shining fortune, found 30 million diamonds) ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਉਸਨੂੰ ਦੋ ਤੋਂ 2.5 ਕੈਰੇਟ ਗੁਣਵੱਤਾ ਦੇ ਚਾਰ ਹੀਰੇ ਮਿਲ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਲਾਮੀ ਤੋਂ ਬਾਅਦ ਜੋ ਵੀ ਰਕਮ ਪ੍ਰਾਪਤ ਹੋਵੇਗੀ, ਟੈਕਸ ਕੱਟਣ ਤੋਂ ਬਾਅਦ, ਬਾਕੀ ਰਕਮ ਕਿਸਾਨ ਨੂੰ ਦਿੱਤੀ ਜਾਵੇਗੀ।
ਹੋਰ ਵੀ ਪੜ੍ਹੋ: ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਨੂੰ ਈਡੀ ਦਾ ਸੰਮਨ, ਪੁੱਛਗਿੱਛ ਲਈ ਪਤਨੀ ਨੂੰ ਵੀ ਬੁਲਾਇਆ