ਭਾਰਤ ਨੇ ਇਸਲਾਮਿਕ ਦੇਸ਼ਾਂ ਨਾਲ ਕਸ਼ਮੀਰ ਮੁੱਦਾ ਉਠਾਉਣ 'ਤੇ ਪਾਕਿਸਤਾਨ ਨੂੰ ਪਾਈ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓਆਈਸੀ) ਦੀ ਬੈਠਕ ਵਿਚ ਕਸ਼ਮੀਰ ਮੁੱਦਾ ਉਠਾਉਣ 'ਤੇ ਪਾਕਿਸਤਾਨ ਨੂੰ ਝਾੜ ਪਾਈ ਗਈ ਹੈ

Kashmir Issue

ਭਾਰਤ ਨੇ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓਆਈਸੀ) ਦੀ ਬੈਠਕ ਵਿਚ ਕਸ਼ਮੀਰ ਮੁੱਦਾ ਉਠਾਉਣ 'ਤੇ ਪਾਕਿਸਤਾਨ ਨੂੰ ਝਾੜ ਪਾਈ ਗਈ ਹੈ। ਭਾਰਤ ਨੇ ਕਸ਼ਮੀਰ ਮੁੱਦਾ ਉਠਾਉਣ ਉਤੇ  ਇਤਰਾਜ਼ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਮੂਹ ਤੇ ਇਸ ਦੇ ਮੈਂਬਰ ਦੇਸ਼ਾਂ ਲਈ ਪੂਰੀ ਤਰ੍ਹਾਂ ਅਣਉਚਿਤ ਹੈ ਕਿ ਕਿਸੀ ਵੀ ਬਹੁ ਸੰਗਠਨ ਵਿਵਸਥਾ ਵਿਚ ਭਾਰਤ ਦੇ ਅੰਦਰੂਨੀ ਮਸਲਿਆਂ ਉਤੇ ਚਰਚਾ ਕੀਤੀ ਜਾਵੇ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 73ਵੇਂ  ਸ਼ੈਸ਼ਨ ਬੁਧਵਾਰ ਨੂੰ ਹੋਈ ਓਆਈਸੀ ਸੰਪਰਕ ਸਮੂਹ ਦੀ ਬੈਠਕ ਵਿਚ ਕਸ਼ਮੀਰ ਮੁੱਦੇ ਉਤੇ ਗੁਸਾ ਕੀਤਾ ਗਿਆ ਹੈ।

ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ਼  ਨੇ ਬੁਧਵਾਰ ਕੋਜਰਮਾਨੀ,ਵੋਲਵੀਆ,ਅਮਰੇਨੀਆ, ਪਨਾਮਾ, ਆਸਟ੍ਰੀਆ,ਐਂਟੀਗੁਆ, ਅਤੇ ਬਾਰਬੁਡਾ, ਚਿਲੀ ਅਤੇ ਈਰਾਨ ਦੇ ਅਪਣੇ ਹਮਅਹੁਦਿਆਂ ਸਮੇਤ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਨਾਲ ਦੁਵੱਲੇ ਬੈਠਕ ਕੀਤੀ। ਕੁਮਾਰ ਨੇ ਟਵੀਟ ਕੀਤਾ, ਬਿਲਕੁਲ ਅਲਗ ਕਿਸਮ ਦਾ ਸੰਬੰਧ। ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ਼  ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ। ਸਾਡੇ ਸੰਬੰਧਾਂ ਨਾਲ ਅਤੇ ਵੀਂ ਉਚਾਈਆਂ ਉਤੇ ਪਹੁੰਚਾਉਣ ਦੇ ਲਈ ਸਕਾਰਾਤਮਕ ਅਤੇ ਮਿਤਰਤਾ ਲਈ ਗੱਲਬਾਤ ਕੀਤੀ।