ਵਾਤਾਵਰਣ ਸੰਵੇਦੀ ਖੇਤਰ ਤੋਂ ਗੁਜ਼ਰੇਗਾ ਮੁੰਬਈ-ਨਾਗਪੁਰ ਕਮਿਊਨਿਕੇਸ਼ਨ ਐਕਸਪ੍ਰੈਸ ਵੇਅ
ਨੈਸ਼ਨਲ ਬੋਰਡ ਆਫ ਵਾਈਲਡਲਾਈਫ ਨੇ 46,000 ਕਰੋੜ ਦੀ ਲਾਗਤ ਵਾਲੇ ਮੁੰਬਈ ਨਾਗਪੁਰ ਕਮਿਊਨਿਕੇਸ਼ਨ ਐਕਸਪ੍ਰੈਸ ਵੇਅ ਨੂੰ ਮੰਜੂਰੀ
ਮੁੰਬਈ : ਨੈਸ਼ਨਲ ਬੋਰਡ ਆਫ ਵਾਈਲਡਲਾਈਫ ਨੇ 46,000 ਕਰੋੜ ਦੀ ਲਾਗਤ ਵਾਲੇ ਮੁੰਬਈ ਨਾਗਪੁਰ ਕਮਿਊਨਿਕੇਸ਼ਨ ਐਕਸਪ੍ਰੈਸ ਵੇਅ ਨੂੰ ਮੰਜੂਰੀ ਦੇ ਦਿੱਤੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਐਕਸਪ੍ਰੈਸ ਤਿੰਨ ਜੰਗਲੀ ਜੀਵ ਰੱਖਾਂ ਦੇ ਵਿਚੋਂ ਨਿਕਲੇਗਾ। ਇਸਦੇ ਲਈ ਬੋਰਡ ਨੇ ਸਿਰਫ ਦੋ ਮੁਖ ਸ਼ਰਤਾਂ ਰੱਖੀਆਂ ਹਨ। ਉਥੋਂ ਨਿਕਲਣ ਵਾਲੀਆਂ ਗੱਡੀਆਂ ਹਾਰਨ ਨਹੀਂ ਦੇਣਗੀਆਂ ਅਤੇ ਜਾਨਵਰਾਂ ਦੇ ਆਰਾਮ ਨਾਲ ਘੁੰਮਣ ਦੇ ਲਈ ਭੂਮੀਗਤ ਰਾਹ ਬਣਾਏ ਜਾਣਗੇ।
ਸਟੈਡਿੰਗ ਕਮੇਟੀ ਦੀ ਬੈਠਕ 7 ਸਤੰਬਰ ਨੂੰ ਹੋਈ ਸੀ। ਵਾਤਾਵਰਣ ਮਾਹਰ ਜੰਗਲ ਅਤੇ ਜਨਜੀਵਨ ਨੂੰ ਹੋਣ ਵਾਲੇ ਨੁਕਸਾਨ ਦੇ ਖਤਰੇ ਨੂੰ ਮੁਖ ਰਖਦੇ ਹੋਏ ਇਸ ਐਕਸਪ੍ਰੈਸ ਰਾਹ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਧਿਆਨਦੇਣ ਯੋਗ ਤੱਥ ਇਹ ਹੈ ਕਿ 701 ਕਿਮੀ 8 ਲੇਨ ਦਾ ਐਕਸਪ੍ਰੈਸ ਤਾਂਸਾ, ਕਾਟੇਪੂਰਣਾ ਅਤੇ ਕਰੰਜਾ-ਸੋਹਾਲ ਜੰਗਲੀ ਜੀਵ ਰੱਖਾਂ ਵਿਚੋਂ ਲੰਘੇਗਾ ਜੋ ਕਿ ਵਾਤਾਵਰਣ ਸੰਵੇਦੀ ਖੇਤਰ ਮੰਨੇ ਜਾਂਦੇ ਹਨ। ਇਸ ਪ੍ਰੋਜੈਕਟ ਲਈ ਲਗਭਗ 526 ਹੈਕਟੇਅਰ ਜੰਗਲ ਕੱਟ ਦਿਤਾ ਜਾਵੇਗਾ।
ਇਸ ਵਿਚ ਇਕਲੇ ਠਾਣੇ ਜ਼ਿਲ੍ਹੇ ਵਿਚ 220 ਹੈਕਟੇਅਰ ਜੰਗਲ ਮੌਜੂਦ ਹਨ। ਬੋਰਡ ਨੇ ਇਹ ਵੀ ਕਿਹਾ ਹੈ ਕਿ ਜੋ ਵੀ ਇਸ ਪ੍ਰੌਜੇਕਟ ਨੂੰ ਕਰੇਗਾ ਉਹ ਮੇਲਘਾਟ ਟਾਈਗਰ ਕਨਜ਼ਰਵੇਸ਼ਨ ਫਾਉਂਡੇਸ਼ਨ ਦੇ ਅਧੀਨ ਆਉਣ ਵਾਲੇ 29.15 ਕਿਲੋਮੀਟਰ ਰਾਹ ਦੀ ਕੀਮਤ ਦਾ 2 ਫੀਸਦੀ ਜਮ੍ਹਾ ਕਰੇਗਾ। ਸੀਨੀਅਰ ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਇਨਾਂ ਸ਼ਰਤਾਂ ਦੀ ਪਾਲਣਾ ਘੱਟ ਹੋਵੇਗੀ ਅਤੇ ਉਲੰਘਣ ਜ਼ਿਆਦਾ। ਕਨਜ਼ਰਵੇਸ਼ਨ ਟਰੱਸਟ, ਡੇਬੀ ਗੋਇਨਕਾ ਨੇ ਕਿਹਾ ਕਿ ਇਹ ਸ਼ਰਤਾਂ ਕਾਗਜ਼ ਤੇ ਹੀ ਚੰਗੀਆਂ ਹਨ। ਲੋਕ ਹਸਪਤਾਲਾਂ, ਕੋਰਟਾਂ ਅਤੇ ਇਥੇ ਤੱਕ ਕਿ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਵੀ ਹਾਰਨ ਵਜਾਉਂਦੇ ਰਹਿੰਦੇ ਹਨ।
ਉਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਕੋਈ ਵਾਤਾਵਰਣ ਸੰਵੇਦੀ ਖੇਤਰ ਵਿਚ ਹਾਰਨ ਵਜਾਣਾ ਕਿਵੇਂ ਬੰਦ ਕਰੇਗਾ? ਉਨਾਂ ਕਿਹਾ ਕਿ ਇਸਦੇ ਬਜਾਏ ਅਲਾਈਨਮੈਂਟ ਦੇ ਮੌਜੂਦਾ ਹਾਈਵੇ ਦਾ ਵਿਸਤਾਰ ਕਿਉਂ ਨਹੀਂ ਕੀਤਾ? ਸਵੈ-ਸੇਵੀ ਸੰਸਥਾ ਵਨਸ਼ਕਤੀ ਦੇ ਮੁਖੀ ਡੀ.ਸਟਾਲਿਨ ਨੇ ਕਿਹਾ ਕਿ ਸੜਕ ਮਾਰਗ ਨੂੰ ਉਚਾ ਚੁਕਣਾ ਬਿਹਤਰ ਸਿੱਧ ਹੋ ਸਕਦਾ ਹੈ। ਆਦਤਨ ਇਹ ਹਾਰਨ ਵਜਾਉਣ ਵਾਲਾ ਦੇਸ਼ ਹੈ। ਇਹ ਸਾਰੀਆਂ ਸਰਤਾਂ ਸਿਰਫ ਵਾਈਲਡਲਾਈਫ ਬੋਰਡ ਨੂੰ ਖੁਸ਼ ਕਰਨ ਲਈ ਬਣਾਈ ਗਈਆਂ ਹਨ।
ਤਾਂਸਾ ਵਿਚ ਤਾਂਸਾ ਅਤੇ ਮੋਦਕ ਸਾਗਰ ਝੀਲਾਂ ਹਨ ਜੋ ਕਿ ਮੁੰਬਈ ਨੂੰ ਪਾਣੀ ਸਪਲਾਈ ਕਰਦੀਆਂ ਹਨ। ਇਥੇ ਦੁੱਧ ਪਿਲਾਉਣ ਵਾਲੇ ਜੀਵਾਂ ਦੀਆਂ 54 ਅਤੇ ਪੰਛੀਆਂ ਦੀਆਂ 200 ਤੋਂ ਵੀ ਵੱਧ ਨਸਲਾਂ ਹਨ। ਕਰੰਜਾ-ਸੋਹਾਲ ਜੰਗਲੀ ਜੀਵ ਰੱਖ ਕਾਲੇ ਹਿਰਨਾਂ ਲਈ ਪ੍ਰਸਿੱਧ ਹੈ ਜਦਕਿ ਕਾਟੇਪੂਰਣਾਂ ਵਿਚ ਚਾਰ ਸਿੰਘਾਂ ਵਾਲੇ ਹਿਰਨ ਪਾਏ ਜਾਂਦੇ ਹਨ। ਮਹਾਰਾਂਸ਼ਟਰਾ ਸਟੇਟ ਰੋਡ ਡਿਵਲਪਮੈਂਟ ਕਾਰਪੋਰੇਸ਼ਨ ਨੇ ਦੇਹਰਾਦੂਨ ਦੇ ਵਾਈਲਡਲਾਈਫ ਇਸੰਟੀਟਿਉਟ ਆਫ ਇੰਡੀਆ ਦੇ ਨਾਲ ਵਾਈਲਡਲਾਈਫ ਦੀ ਰੱਖਿਆ ਲਈ ਵੀ ਉਪਰਾਲਿਆਂ ਦੇ ਸੁਝਾਵਾਂ ਲਈ MOU ਨੂੰ ਸਾਈਨ ਕੀਤਾ ਹੈ।
ਕਮੇਟੀ ਦੀ ਬੈਠਕ ਵਿਚ ਇਹ ਫੈਲਸਾ ਲਿਆ ਗਿਆ ਹੈ ਹੈ ਕਿ ਭੂਮੀਗਤ ਰਾਹ ਮੇਲਘਾਟ ਟਾਈਗਰ ਰਿਜ਼ਰਵ ਦੇ ਫੀਲਡ ਡਾਇਰੈਕਟਰ ਵੱਲੋਂ ਦਸੀਆਂ ਗਈਆਂ ਥਾਵਾਂ ਤੇ ਬਣਾਏ ਜਾਣ ਅਤੇ ਇਸ ਵਿਚ ਵਾਈਲਡਲਾਈਫ ਇਸੰਟੀਟਿਊਟ ਆਫ ਇੰਡੀਆ ਦੀ ਸਲਾਹ ਲਈ ਜਾਵੇ। ਅਮਰਾਵਤੀ ਵਿਚ ਜਿਥੇ ਐਕਸਪ੍ਰੈਸ ਕੰਰਜਾ-ਸੋਹਾਲ ਦੇ ਵਾਤਾਵਰਣ ਸੰਵੇਦੀ ਖੇਤਰ ਵਿਚੋਂ ਨਿਕਲੇਗਾ ਉਥੇ ਭੂਮੀਗਤ ਰਾਹ ਤੋਂ ਇਲਾਵਾ ਛੋਟੇ-ਵੱਡੇ ਪੁੱਲਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ।