ਇਸ ਲਈ ਮਸ਼ਹੂਰ ਹੈ ਦੁਬਈ ਸਟੇਡੀਅਮ, 'ਰਿੰਗ ਆਫ਼ ਫ਼ਾਇਰ' ਤੁਸੀਂ ਦੇਖ ਕੇ ਹੋ ਜਾਵੋਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕ੍ਰਿਕੇਟ ਪ੍ਰੇਮੀਆਂ ਨੂੰ ਇੰਤਜ਼ਾਰ ਹੈ, ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਅਤੇ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ਦ

Dubai International Cricket Stadium

ਨਵੀਂ ਦਿੱਲੀ : ਕ੍ਰਿਕੇਟ ਪ੍ਰੇਮੀਆਂ ਨੂੰ ਇੰਤਜ਼ਾਰ ਹੈ, ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਅਤੇ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ਦਾ, ਭਾਰਤ ਅਤੇ ਬੰਗਲਾ ਦੇਸ਼ ਦੇ ਵਿਚ ਹੋਣ ਵਾਲਾ ਫਾਈਨਲ ਮੁਕਾਬਲਾ ਇਥੇ ਹੀ ਖੇਡਿਆ ਜਾਣਾ ਹੈ, ਇਸ ਸਟੇਡੀਅਮ ਦੀ ਖਾਸੀਅਤ ਹੈ ਕਿ ਇਹ ਸਿਰਫ਼ ਕ੍ਰਿਕੇਟ ਦੇ ਲਈ ਹੀ ਨਹੀਂ ਸਗੋਂ ਅਪਣੀਆਂ ਖ਼ੂਬੀਆਂ ਲਈ ਵੀ ਮਸ਼ਹੂਰ ਹੈ। ਦੁਨੀਆਂ ਦੇ ਮਸ਼ਹੂਰ ਸਟੇਡੀਅਮਾਂ ਵਿਚੋਂ ਇਕ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ 2009 ਵਿਚ ਤਿਆਰ ਹੋਇਆ ਇਹ ਸਟੇਡੀਅਮ ਦੁਨੀਆਂ ਵਿਚ ਸਭ ਤੋਂ ਮਹਿੰਗਾਂ ਹੈ ਅਤੇ ਇਸ ਨੂੰ ਬਣਾਉਣ ਵਿਚ ਜਿਨ੍ਹਾ ਖਰਚ ਆਇਆ ਹੈ, ਉਸ ਨਾਲ ਛੋਟੇ-ਛੋਟੇ 4 ਸਟੇਡੀਅਮ ਬਣਾ ਕੇ ਖੜੇ ਕੀਤੇ ਜਾ ਸਕਦੇ ਹਨ।

ਬਲਦੀਆਂ ਹੋਈਆਂ ਲਾਈਟਾਂ ਨੂੰ ਗੋਲ ਘੇਰੇ ਵਿਚ ਦੇਖਕੇ ਬਿਲਕੁਲ ਐਵੇਂ ਲੱਗਦਾ ਹੈ ਕਿ ਜਿਵੇਂ ਇਕ ਰਿੰਗ ਵਿਚ ਅੱਗ ਲੱਗ ਗਈ ਹੋਵੇ। ਇਸ ਸਟੇਡੀਅਮ ਦੀ ਇਕ ਹੋਰ ਖ਼ੂਬੀ ਹੈ, ਛੱਤਾਂ ਉਪਰ ਲੱਗੀਆਂ ਲਾਈਟਾਂ ਦੇ ਨਾਲ ਖਿਡਾਰੀਆਂ ਨੂੰ ਵੀ ਲਾਇਟਿੰਗ ਵਿਚ ਪ੍ਰੇਸ਼ਾਨੀ ਨਹੀਂ ਆਉਂਦੀ ਇਸ ਦੀ ਛੱਤ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ।