ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਨੌਜਵਾਨਾਂ ਵੱਲੋਂ ਨਸ਼ੇ ਵਿਰੁੱਧ ਸਾਈਕਲ ਰੈਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਨ ਦੇ ਮਕਸਦ ਨਾਲ ਜਲੰਧਰ ਦੀ ਏਕ ਨੂਰ ਵੈਲਫੇਅਰ...

Bhagat Singh

ਜਲੰਧਰ: ਦੇਸ਼ ਦੀ ਅਜ਼ਾਦੀ ਲਈ ਜਿੱਥੇ ਸੈਂਕੜੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਉੱਥੇ ਹੀ ਦੇਸ਼ ਲਈ ਆਪਣੀ ਜਾਣ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਦਰਅਸਲ, ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਨ ਦੇ ਮਕਸਦ ਨਾਲ ਜਲੰਧਰ ਦੀ ਏਕ ਨੂਰ ਵੈਲਫੇਅਰ ਸੋਸਾਇਟੀ ਵਲੋਂ ਸਾਇਕਲ ਰੈਲੀ ਕੱਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਇਸ ਮੌਕੇ ‘ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਪੰਜਾਬ ਦੇ ਮਸ਼ਹੂਰ ਗਾਇਕ ਕਲੇਰ ਕੰਠ ਤੇ ਮੰਗੀ ਮਾਹਲ ਵੱਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉੱਥੇ ਹੀ ਏਕ ਨੂਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਦੀਪ ਖੁੱਲਰ ਨੇ ਕਿਹਾ ਕਿ ਉਹਨਾਂ ਵਲੋਂ ਨਸ਼ੇ ਖ਼ਿਲਾਫ਼ ਤੀਜੀ ਸਾਈਕਲ ਰੈਲੀ ਕੱਡੀ ਗਈ ਹੈ। ਜਿਸ ਦਾ ਮਕਸਦ ਨਸ਼ੇ ਦੀ ਦਲਦਲ ‘ਚ ਡੁੱਬ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢਣਾ ਹੈ।

ਉੱਥੇ ਹੀ ਨਸ਼ੇ ਖ਼ਿਲਾਫ਼ ਕੱਡੀ ਗਈ ਇਸ ਸਾਇਕਲ ਰੈਲੀ ਚ ਪਹੁੰਚੇ ਗਾਇਕ ਮੰਗੀ ਮਾਹਲ ਤੇ ਕਲੇਰ ਕੰਠ ਨੇ ਕਿਹਾ ਕੀ ਏਕ ਨੂਰ ਵੈਲਫੇਅਰ ਸੋਸਾਇਟੀ ਵਲੋਂ ਨਸ਼ੇ ਖ਼ਿਲਾਫ਼ ਕੀਤਾ ਜਾ ਰਿਹਾ ਉਪਰਾਲਾ ਸ਼ਲਾਗਯੋਗ ਹੈ। ਦੱਸ ਦੇਈਏ ਕਿ ਇਸ ਮੌਕੇ ਪੰਜਾਬੀ ਮਾਂ ਬੋਲੀ ਤੇ ਹਿੰਦੀ ਬੋਲੀ ਚ ਚਲ ਰਹੇ ਵਿਵਾਦ ‘ਤੇ ਬੋਲਦਿਆਂ ਮੰਗੀ ਮਾਹਲ ਨੇ ਕਿਹਾ ਕੀ ਪੰਜਾਬੀ ਬੋਲੀ ਅਤੇ ਸਰੋਤਿਆ ਕਾਰਨ ਹੀ ਉਹ ਬੁਲੰਦੀਆਂ ਨੂੰ ਹਾਸਿਲ ਕਰਦੇ ਹਨ, ਉਹਨਾਂ ਕਿਹਾ ਕਿ ਹਰ ਗਾਇਕ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਦੀ ਲੋੜ ਹੈ।

ਦਸ ਦਈਏ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਅੱਜ ਤੋਂ ਕਰੀਬ 112 ਸਾਲ ਪਹਿਲਾਂ 28 ਸਤੰਬਰ 1907 ਨੂੰ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਚੱਕ ਨੰਬਰ 105 ਬੰਗਾ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿਚ ਹੋਇਆ ਸੀ। ਦੇਸ਼ ਦੀ ਵੰਡ ਮਗਰੋਂ ਇਹ ਇਲਾਕਾ ਪਾਕਿਸਤਾਨ ਦੇ ਹਿੱਸੇ ਚਲਿਆ ਗਿਆ। ਭਗਤ ਸਿੰਘ ਦਾ ਜਨਮ ਇਕ ਅਜਿਹੇ ਪਰਿਵਾਰ ਵਿਚ ਹੋਇਆ ਸੀ ਜੋ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਗੜ੍ਹ ਸੀ।

ਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਜੋ ਸਾਫ਼ ਸੁਥਰੇ ਵਿਚਾਰਾਂ ਦੇ ਮਾਲਕ ਜਾਤ-ਪਾਤ ਦੇ ਵਿਰੋਧੀ ਉਚੇ ਸੁੱਚੇ ਵਿਚਾਰਾਂ ਵਾਲ਼ੀ ਸ਼ਖ਼ਸ਼ੀਅਤ ਰੱਖਦੇ ਸਨ। ਸ.ਅਰਜਨ ਸਿੰਘ ਦੇ ਤਿੰਨ ਪੁੱਤਰ ਸਨ ਸ. ਕਿਸ਼ਨ ਸਿੰਘ ਯਾਨੀ ਸ਼ਹੀਦ ਭਗਤ ਸਿੰਘ ਦੇ ਪਿਤਾ, ਸ.ਅਜੀਤ ਸਿੰਘ ਅਤੇ ਸ.ਸਵਰਨ ਸਿੰਘ ਭਗਤ ਸਿੰਘ ਦੇ ਚਾਚਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।