ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਇਕ ਸੱਭਿਆਚਾਰਕ ਪ੍ਰੋਗਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੋਗਰਾਮ ਜਮਹੂਰੀ ਹੱਕਾਂ ਦੀ ਲਹਿਰ ਦੇ ਨਿਧੜਕ ਜਰਨੈਲ ਮਰਹੂਮ ਹਰੀ ਸਿੰਘ ਤਰਕ ਨੂੰ ਸਮਰਪਿਤ ਸੀ।

Cultural program organized in memory of Bhagat Singh, Rajguru and Sukhdev by Loksatna Manch

ਲਹਿਰਾਗਾਗਾ:  ਇਥੋਂ ਦੀ ਪੁਰਾਣੀ ਅਨਾਜ ਮੰਡੀ ’ਚ ਲੋਕ ਚੇਤਨਾ ਮੰਚ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਜਮਹੂਰੀ ਹੱਕਾਂ ਦੀ ਲਹਿਰ ਦੇ ਨਿਧੜਕ ਜਰਨੈਲ ਮਰਹੂਮ ਹਰੀ ਸਿੰਘ ਤਰਕ ਨੂੰ ਸਮਰਪਿਤ ਸੀ। ਮਾਲਵਾ ਹੇਕ ਦੇ ਡਾ. ਜਗਦੀਸ਼ ਪਾਪੜਾ ਦੀ ਅਗਵਾਈ ਹੇਠ ਸ਼ਹੀਦਾਂ ਦੀਆਂ ਵਾਰਾਂ ਤੇ ਇਨਕਲਾਬੀ ਗੀਤਾਂ ਨਾਲ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਹੋਇਆ।

ਇਸ ਮੌਕੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੇ ਕਲਾਕਾਰਾਂ ਦੀ ਅਗਵਾਈ ’ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ ਨਾਟਕ ਇਨਕਲਾਬ ਜ਼ਿੰਦਾਬਾਦ ਅਤੇ ਮਿੱਟੀ ਰੁਦਨ ਕਰੇ ਦੀ ਸਫਲ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਵਿਚ ਪੰਜਾਬ ਦੇ ਪਿੰਡਾਂ ’ਚ ਜਵਾਨੀ ਨਿਗਲ ਰਹੇ ਨਸ਼ਿਆਂ ਅਤੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਨਿਗਲ ਰਹੇ ਖੁਦਕਸ਼ੀਆਂ ਦੇ ਵਰਤਾਰੇ ’ਤੇ ਭਾਵਪੂਰਤ ਅੰਦਾਜ਼ ਵਿਚ ਭਰਵੀ ਚੋਟ ਮਾਰੀ ਗਈ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਮਰਹੂਮ ਹਰੀ ਸਿੰਘ ਤਰਕ ਯਾਦਗਾਰੀ ਐਵਾਰਡ ਕਿਰਨਜੀਤ ਕੌਰ ਬਲਾਤਕਾਰ ਅਤੇ ਕਤਲ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਦਿੱਤਾ ਗਿਆ। ਪ੍ਰੋਗਰਾਮ ’ਚ ਲੋਕ ਸੰਗੀਤ ਮੰਡਲੀ ਜੀਂਦਾ ਵੱਲੋਂ ਜਗਸੀਰ ਸਿੰਘ ਜੀਦਾ ਦੀ ਅਗਵਾਈ ’ਚ ਲੋਕ ਪੱਖੀ ਗੀਤ, ਬੋਲੀਆਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਅਜੋਕੇ ਸਿਸਟਮ ’ਤੇ ਚੰਗੀ ਸੱਟ ਮਾਰੀ।

ਨੌਜਵਾਨ ਗੁਰਪਿਆਰ ਸਿੰਘ ਅਤੇ ਕਮਲਦੀਪ ਜਲੂਰ ਨੇ ਵੀ ਗੀਤ ਪੇਸ਼ ਕੀਤੇ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਵਿਦਿਅਕ ਤੇ ਹੋਰ ਸੰਸਥਾਵਾਂ ਦੇ ਉਚ ਪਦਾਂ ’ਤੇ ਆਰਐਸਐਸ ਦੇ ਵਿਚਾਰਕਾਂ ਨੂੰ ਨਿਯੁਕਤ ਕਰਨ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਜਲ੍ਹਿਆਂ ਵਾਲੇ ਬਾਗ ਦੀ ਪਹਿਲੀ ਸ਼ਤਾਬਦੀ ’ਤੇ ਅਮ੍ਰਿਤਸਰ ਪਹੁੰਚਣ ਦਾ ਸੱਦਾ ਦਿੱਤਾ। ਮੰਚ ਸੰਭਾਲਨ ਮਾ. ਹਰਭਗਵਾਨ ਗੁਰਨੇ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।