ਦੁਸਹਿਰੇ ਅਤੇ ਦਿਵਾਲੀ ’ਤੇ ਨਹੀਂ ਹੋਵੇਗੀ ਗੈਸ ਸਲੰਡਰ ਦੀ ਘਾਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰੀ ਕੰਪਨੀ ਆਈਓਸੀ ਨੇ ਕਹੀ ਇਹ ਗੱਲ

IOC indian oil says lpg supply situation in country comfortable

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਆਇਲ ਮਾਰਕਟਿੰਗ ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਦੁਸਹਿਰੇ ਅਤੇ ਦਿਵਾਲੀ ਤੇ ਗੈਸ ਸਪਲਾਈ ਨੂੰ ਲੈ ਕੇ  ਕੋਈ ਦਿੱਕਤ ਨਹੀਂ ਆਵੇਗੀ। ਗੈਸ ਦੀ ਸਪਲਾਈ ਕਾਫ਼ੀ ਹੈ। ਦਸ ਦਈਏ ਕਿ ਬੀਤੇ ਦਿਨਾਂ ਵਿਚ ਸਾਉਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਤੇ ਡ੍ਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਸਪਲਾਈ ਵਿਚ ਕਮੀ ਆਈ ਸੀ। ਇਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਘਰੇਲੂ ਗੈਸ ਮਾਰਕਟਿੰਗ ਕੰਪਨੀਆਂ ਰਸੋਈ ਗੈਸ ਦੀ ਰਾਸ਼ਨਿੰਗ ਕਰ ਸਕਦੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਐਲ ਪੀ ਜੀ ਗੈਸ ਦੀ ਘਾਟ ਨੂੰ ਦੂਰ ਕਰਨ ਲਈ ਛੋਟੀ ਐਲ.ਪੀ.ਜੀ ਗੈਸ ਨੂੰ ਰਾਸ਼ਨਿੰਗ ਕਰਨ ਦਾ ਫੈਸਲਾ ਕਰ ਸਕਦੀ ਹੈ। ਐਲਪੀਜੀ ਗੈਸ ਰੈਸ਼ਨਿੰਗ ਦਾ ਅਰਥ ਹੈ ਕਿ ਜਿਨ੍ਹਾਂ ਗ੍ਰਾਹਕਾਂ ਕੋਲ ਸਿਰਫ ਇੱਕ ਸਿਲੰਡਰ ਹੈ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਏਗੀ।

ਦੱਸ ਦੇਈਏ ਕਿ ਆਈਓਸੀ ਦੀ ਗੈਸ ਕੰਪਨੀ ਇੰਡੇਨ ਗੈਸ ਹੈ। ਆਈਓਸੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਗੈਸ ਸਪਲਾਈ ਦੀ ਕੋਈ ਸਮੱਸਿਆ ਨਹੀਂ ਹੋਏਗੀ। ਦੇਸ਼ ਵਿਚ ਗੈਸ ਸਪਲਾਈ ਆਮ ਹੈ। 3 ਸਤੰਬਰ ਨੂੰ ਮੁੰਬਈ ਸਥਿਤ ਇਕ ਘਰੇਲੂ ਤੇਲ ਅਤੇ ਗੈਸ ਕੰਪਨੀ ਨੇ ਅੱਗ ਲੱਗਣ ਤੋਂ ਬਾਅਦ ਘਰੇਲੂ ਰਸੋਈ ਗੈਸ ਦੀ ਸਪਲਾਈ ਗੁਆ ਦਿੱਤੀ।

ਇਸ ਤੋਂ ਬਾਅਦ ਸਤੰਬਰ ਵਿੱਚ ਸਾਉ ਅਰਬ ਉੱਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਅਤੇ ਰਸੋਈ ਗੈਸ ਦੀ ਸਪਲਾਈ ਪ੍ਰਭਾਵਤ ਹੋਈ ਸੀ। ਇਸ ਤੋਂ ਇਲਾਵਾ ਮੰਗਲੌਰ ਰਿਫਾਇਨਿੰਗ ਅਤੇ ਪੈਟਰੋ ਕੈਮੀਕਲਜ਼ ਵਿਖੇ ਐਲਪੀਜੀ ਸਪਲਾਈ ਅਗਸਤ ਵਿਚ ਬੰਦ ਰਹੀ। ਸਪਲਾਈ ਬੰਦ ਹੋਣ ਦਾ ਕਾਰਨ ਆਸ ਪਾਸ ਦੇ ਇਲਾਕਿਆਂ ਵਿਚ ਭਾਰੀ ਬਾਰਸ਼ ਤੋਂ ਬਾਅਦ ਲੈਂਡਸਲਾਈਡ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।