ਜੀ.ਕੇ ਵੱਲੋਂ ਦਿੱਲੀ ਕਮੇਟੀ ਦੇ 3 ਮੈਂਬਰਾਂ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨਜੀਤ ਸਿੰਘ ਜੀ.ਕੇ ਵੱਲੋਂ ਦਿੱਲੀ ਕਮੇਟੀ ਦੇ ਮੈਂਬਰਾਂ ‘ਤੇ ਗੰਭੀਰ ਇਲਜ਼ਾਮ

Manjit Singh GK

ਦਿੱਲੀ: ਅਕਸਰ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਕਮੇਟੀ ਦੇ 3 ਮੈਂਬਰ ਅਤੇ ਇਕ ਕਰਮਚਾਰੀ ਦੀ ਲਾਈ ਡਿਟੈਕਟਰ ਟੈਸਟ ਦੀ ਮੰਗ ਕੀਤੀ ਗਈ ਹੈ। ਦਰਅਸਲ, ਦਿੱਲੀ ਕਮੇਟੀ ਵਲੋਂ ਜੀ. ਕੇ. ਖਿਲਾਫ ਡੀ. ਸੀ. ਪੀ. ਨਵੀਂ ਦਿੱਲੀ ਨੂੰ ਬੀਤੀ ਦਿਨੀਂ ਸ਼ਿਕਾਇਤ ਦਿੱਤੀ ਗਈ ਸੀ,

ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਜੀ. ਕੇ. ਨੇ ਕਮੇਟੀ ਪ੍ਰਧਾਨ ਰਹਿੰਦਿਆਂ ਹਰਜੀਤ ਸਿੰਘ ਨੂੰ 10 ਲੱਖ ਰੁਪਏ ਦਾ ਕਰਜ਼ਾ ਦੇਣ ਦੀ ਪ੍ਰਵਾਨਗੀ 'ਤੇ ਦਸਤਖਤ ਕੀਤੇ ਸਨ ਪਰ ਹਰਜੀਤ ਕਹਿ ਰਿਹਾ ਹੈ ਕਿ ਉਸ ਨੂੰ ਕਰਜ਼ੇ ਦੇ ਨਾਂ 'ਤੇ ਕੋਈ ਰਕਮ ਨਹੀਂ ਮਿਲੀ ਹੈ। ਜਿਸ ‘ਤੇ ਜੀਕੇ ਨੇ ਦਿੱਲੀ ਕਮੇਟੀ ਮੈਂਬਰਾਂ ਵਲੋਂ ਲਾਏ ਆਰੋਪਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਇਕ ਜਾਅਲੀ ਸਕ੍ਰਿਪਟ ਲਿਖ ਕੇ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਗਈ ਹੈ।

ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਜੀ. ਕੇ. ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਆਰੋਪ ਲਾਉਣ ਵਾਲਿਆਂ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਏ।ਇਸ ਦੇ ਨਾਲ ਹੀ ਜੀ. ਕੇ. ਨੇ ਪੁਲਿਸ ਨੂੰ ਹਰਜੀਤ ਸਿੰਘ ਵਲੋਂ ਦਸਤਖਤ ਕੀਤੇ ਗਏ ਨਕਦੀ ਵਾਊਚਰ ਦੇ ਦਸਤਖਤ ਨੂੰ ਫੋਰੈਂਸਿਕ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜਣ ਦੀ ਮੰਗ ਵੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਭ ਕੁਝ ਜਾਣਨ ਦੇ ਬਾਵਜੂਦ ਕਮੇਟੀ ਆਗੂ ਉਲਝਣ ਫੈਲਾਉਣ ਲਈ ਉਹਨਾਂ ਨੂੰ 10 ਲੱਖ ਰੁਪਏ ਨਕਦ ਦੇਣ ਦੇ ਝੂਠੇ ਦਾਅਵੇ ਕਰ ਰਹੇ ਹਨ ਅਤੇ ਜਦੋਂ ਤੋਂ ਉਹਨਾਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਕਮੇਟੀ ਆਗੂ ਘਬਰਾਹਟ ਵਿਚ ਆਏ ਹੋਏ ਹਨ।ਦੱਸ ਦੇਈਏ ਕਿ ਜੀ. ਕੇ. ਨੇ ਦੋਸ਼ੀਆਂ ਖਿਲਾਫ ਪੁਲਿਸ ਤੋਂ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।