PM ਮੋਦੀ ਨੇ ਭੇਂਟ ਕੀਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ, 'ਉਹ ਹਰ ਇਕ ਭਾਰਤੀ ਦੇ ਦਿਲ ਵਿਚ ਵਸਦੇ ਹਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਭਗਤ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਨੇ ਅਣਗਿਣਤ ਲੋਕਾਂ ਵਿਚ ਦੇਸ਼ ਭਗਤੀ ਦੀ ਚੰਗਿਆੜੀ ਜਗਾਈ ਹੈ'

PM Modi pays homage to Shaheed Bhagat Singh,

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੇ ਅਣਗਿਣਤ ਲੋਕਾਂ ਵਿੱਚ ਦੇਸ਼ ਭਗਤੀ ਜਗਾ ਦਿੱਤੀ ( PM Modi pays homage to Shaheed Bhagat Singh) ਅਤੇ ਉਹ ਹਰ ਭਾਰਤੀ ਦੇ ਦਿਲ ਵਿੱਚ ਵਸਦੇ ਹਨ।

 ਹੋਰ ਵੀ ਪੜ੍ਹੋ: ਚੀਨ 'ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ 'ਚ

PM ਮੋਦੀ ਨੇ ਟਵੀਟ ਕਰਦਿਆਂ ਕਿਹਾ, “ਵੀਰ ਭਗਤ ਸਿੰਘ ਹਰ ਭਾਰਤੀ ਦੇ ਦਿਲ ਵਿੱਚ ਵਸਦੇ ਹਨ। ਉਹਨਾਂ ਦੀ ਬਹਾਦਰੀ ਦੀ ਕੁਰਬਾਨੀ ਨੇ ਅਣਗਿਣਤ ਲੋਕਾਂ ਵਿੱਚ ਦੇਸ਼ ਭਗਤੀ ਦੀ ਚੰਗਿਆੜੀ ( PM Modi pays homage to Shaheed Bhagat Singh)  ਜਗਾਈ। ਮੈਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦੇ ਮਹਾਨ ਆਦਰਸ਼ਾਂ ਨੂੰ ਯਾਦ ਕਰਦਾ ਹਾਂ।

 

1907 ਵਿੱਚ ਜਨਮੇ, ਭਗਤ ਸਿੰਘ ਸਿਰਫ 23 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਨੇ 1931 ਵਿੱਚ ਫਾਂਸੀ ਦੇ ਦਿੱਤੀ ਸੀ। ਭਗਤ ਸਿੰਘ ਦੇ ਆਦਰਸ਼ਾਂ ਅਤੇ ਕੁਰਬਾਨੀ ਨੇ ਉਨ੍ਹਾਂ ਨੂੰ ਇੱਕ ਜਨਤਕ ਨਾਇਕ ਅਤੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਾ ਦਿੱਤਾ।

 ਹੋਰ ਵੀ ਪੜ੍ਹੋ: ਅਸ਼ਵਨੀ ਸ਼ਰਮਾ ਦਾ ਕਾਂਗਰਸ 'ਤੇ ਵਾਰ, 'ਕਾਂਗਰਸ ਨੂੰ ਨਹੀਂ ਹੈ ਲੋਕਾਂ ਦੀ ਸੰਵੇਦਨਸ਼ੀਲਤਾ ਦੀ ਪਰਵਾਹ'

 

 ਹੋਰ ਵੀ ਪੜ੍ਹੋ: ਮਹਿੰਗਾਈ ਦੀ ਮਾਰ! ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪੈਟਰੋਲ ਵੀ ਹੋਇਆ ਮਹਿੰਗਾ