ਭਾਰਤ-ਪਾਕਿ ਸਰਹੱਦ ’ਤੇ ਇਕ ਵਾਰ ਫਿਰ ਨਜ਼ਰ ਆਇਆ ਡਰੋਨ, BSF ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਵਲੋਂ ਆਪਣੇ ਖ਼ਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ

Drone

 

ਅੰਮ੍ਰਿਤਸਰ ( ਸਰਵਣ ਰੰਧਾਵਾ) ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਪਾਕਿਸਤਾਨ ਵਲੋਂ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹੀ ਪਾਕਿਸਤਾਨ ਦੀ ਅੰਮ੍ਰਿਤਸਰ ਦੇ ਨਾਲ ਲੱਗਦੀ ਸਰਹੱਦ ਦੇ ਉੱਪਰ ਇੱਕ ਵਾਰੀ ਫਿਰ ਪਾਕਿਸਤਾਨੀ ਡਰੋਨ ਮੰਡਰਾਉਂਦਾ ਨਜ਼ਰ ਆਇਆ।

ਹੋਰ ਵੀ ਪੜ੍ਹੋ: ਪੰਜਾਬੀ ਫ਼ਿਲਮ 'ਫੁੱਫੜ ਜੀ' ਦਾ ਟ੍ਰੇਲਰ ਹੋਇਆ ਰਿਲੀਜ਼ 

ਜਿਸ ਤੇ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ। ਜਦ ਇਹ ਡ੍ਰੋਨ 'ਤੇ ਫਾਇਰਿੰਗ ਕੀਤੀ ਗਈ ਤਾਂ ਡਰੋਨ ਵਾਪਸ ਪਾਕਿਸਤਾਨ ਸਰਹੱਦ ਵਿੱਚ ਦਾਖ਼ਲ ਹੋ ਗਿਆ। ਇਸ ਡਰੋਨ ਰਾਹੀਂ ਭਾਰਤੀ ਸਰਹੱਦ ਦੇ ਇਲਾਕੇ ਵਿਚ ਕੁਝ ਸੁੱਟਿਆ ਤਾਂ ਨਹੀਂ ਗਿਆ ਇਸ ਦੀ ਜਾਂਚ ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਲਗਾਤਾਰ ਸਰਚ ਅਭਿਆਨ ਦੌਰਾਨ ਕੀਤੀ ਜਾ ਰਹੀ ਹੈ।

 

 

ਹੋਰ ਵੀ ਪੜ੍ਹੋ: ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਫਿਲੌਰ ਨਾਕੇ ਦੀ ਕੀਤੀ ਅਚਨਚੇਤੀ ਚੈਕਿੰਗ

ਫਿਲਹਾਲ ਸਰਹੱਦ ਦੇ ਉੱਤੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ ਹੈ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਜਾਰੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ ਪੰਦਰਾਂ ਕਿਲੋਮੀਟਰ ਤੋਂ ਵਧਾ ਕੇ ਪੰਜਾਹ ਕਿਲੋਮੀਟਰ ਤਕ ਕਰ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਪਾਕਿ ਵੱਲੋਂ ਇਹ ਘਟਨਾਵਾਂ ਲਗਾਤਾਰ ਜਾਰੀ ਹਨ।

 

 

ਹੋਰ ਵੀ ਪੜ੍ਹੋ: ਕਿਸਾਨ ਬੀਬੀਆਂ ਨੂੰ ਕੁਚਲਣ ਦੀ ਘਟਨਾ ’ਤੇ ਕੈਪਟਨ ਨੇ ਜਤਾਇਆ ਦੁੱਖ, ਮੁਆਵਜ਼ੇ ਦੀ ਕੀਤੀ ਮੰਗ