ਖ਼ਾਸ ਮਕਸਦ ਲਈ ਅਤਿਵਾਦੀਆਂ ਨੂੰ ਪੰਜਾਬ ਭੇਜ ਰਹੀ ਹੈ ਪਾਕਿ ਫ਼ੌਜ : ਕੈਪਟਨ ਅਮਰਿੰਦਰ
ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ...
ਨਵੀਂ ਦਿੱਲੀ (ਭਾਸ਼ਾ): ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਇਕ ਮਕਸਦ ਦੇ ਤਹਿਤ ਕਸ਼ਮੀਰੀ ਅਤਿਵਾਦੀਆਂ ਨੂੰ ਪੰਜਾਬ ਭੇਜ ਰਹੀ ਹੈ। ਜਿਸ ਦੇ ਚਲਾਦਿਆਂ ਉਨਾਂਹ ਨੇ ਕਿਹਾ ਕਿ ਅਤਿਵਾਦੀ ਹੀ ਪੰਜਾਬ ਦੇ ਸਥਾਨਕ ਨੌਜਵਾਨਾਂ ਨੂੰ ਮਿਲਾ ਕੇ ਰਾਜ 'ਚ ਹਮਲੇ ਕਰ ਰਹੇ ਹਨ।
ਇਕ ਅਖ਼ਬਾਰ ਨਾਲ ਗੱਲ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਸ਼ਮੀਰ ਅਤੇ ਪੰਜਾਬ ਦੇ ਅਤਿਵਾਦੀਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ 'ਚ ਲੱਗੇ ਹਨ। ਇਸ ਦੇ ਪਿੱਛੇ ਇਮਰਾਨ ਖਾਨ ਨਹੀਂ ਸਗੋਂ ਪਾਕਿਸਤਾਨ ਦੀ ਫੌਜ ਹੈ। ਜਦੋਂ ਤੱਕ ਉਹ ਅਪਣੀ ਆਰਮੀ ਨੂੰ ਅਪਣੇ ਕਾਬੂ 'ਚ ਨਹੀਂ ਕਰਦੇ ਉਦੋਂ ਤੱਕ ਸਾਨੂੰ ਇਸ ਹਾਲਾਤ ਨਾਲ ਲੜਨਾ ਹੋਵੇਗਾ ਇਸ ਤੋਂ ਇਲਾਵਾ ਸਾਡੇ ਕੋਲ ਤਾਂ ਕੋਈ ਬਦਲ ਵੀ ਨਹੀਂ ਹੈ।
ਸੀਐਮ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜ 'ਚ ਹੋਏ ਅਤਿਵਾਦੀ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੇ ਸ਼ਕ ਕਾਰਨ ਹੀ ਉਨ੍ਹਾਂ ਨੇ ਕਰਤਾਰ ਸਿੰਘ ਸਾਹਿਬ ਲਾਂਘੇ ਨੂੰ ਲੈ ਕੇ ਮਿਲੇ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿਤਾ ਹੈ। ਸੀਐਮ ਨੇ ਇਹ ਵੀ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਸ਼ਮੀਰੀ ਅਤੇ ਪੰਜਾਬੀ ਅਤਿਵਾਦੀ ਇਕੱਠੇ ਪਾਕਿਸਤਾਨੀ ਫੌਜ ਦੀ ਦੇਖ-ਭਾਲ 'ਚ ਆਪਰੇਸ਼ਨ ਕਰ ਰਹੇ ਹਨ। ਇਸ ਅਤਿਵਾਦੀ ਸੰਗਠਨਾਂ ਦੇ ਸੰਪਰਕ 'ਚ ਖਾਸ ਤੌਰ 'ਤੇ ਵਿਦਿਆਰਥੀ ਵੀ ਆ ਰਹੇ ਹਨ।
ਪੰਜਾਬ ਦੇ ਕਾਲਜਾਂ 'ਚ 6 ਹਜ਼ਾਰ ਤੋਂ ਜ਼ਿਆਦਾ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ।ਇਹ ਸਾਰੇ ਚੰਗੇ ਵਿਦਿਆਰਥੀ ਹਨ ਜੋ ਸਿਰਫ ਪੜ੍ਹਾਈ ਲਈ ਆਏ ਹਨ ਅਤੇ ਇਨ੍ਹਾਂ ਤੋਂ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਪਰ ਕੁੱਝ ਦਿਨ ਪਹਿਲਾਂ ਅਸੀਂ ਇੰਜ ਹੀ ਦੋ ਮੋਡੀਊਲ ਨੂੰ ਫੜਿਆ ਹੈ ਜੋ ਸਿਰਫ ਵਿਦਿਆਰਥੀਆਂ 'ਚ ਅਪਣੀ ਪਕੜ ਵਧਾਉਣ ਲਈ ਕੰਮ ਕਰ ਰਹੇ ਸਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਫੌਜ ਮੁੱਖੀ ਕਮਰ ਬਾਜਵਾ ਤੇ ਤੰਜ ਕਸਦਿਆ ਕਿਹਾ ਕਿ ਮੈਂ ਉਨ੍ਹਾਂ ਨੂੰ
ਪੁੱਛਣਾ ਚਾਹੁੰਦਾ ਹਾਂ ਕਿ ਅਖੀਰ ਕਿਹੜੀ ਫੌਜ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਮਾਰਨ ਦੀ ਸੀਖਿਆ ਦਿੰਦੀ ਹੈ? ਕਿਹੜੀ ਫੌਜ ਪਠਾਨਕੋਟ ਅਤੇ ਅੰਮ੍ਰਿਤਸਰ 'ਚ ਹਮਲੇ ਲਈ ਸਿਖਾਉਂਦੀ ਹੈ ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀ ਸ਼ਾਂਤੀ 'ਚ ਵਿਸ਼ਵਾਸ ਰੱਖਦੇ ਹਾਂ ਅਤੇ ਇੱਥੇ ਸ਼ਾਂਤੀ ਦਾ ਸੁਨੇਹਾ ਦਿੰਦੇ ਹਾਂ, ਪਰ ਉਨ੍ਹਾਂ ਦੇ ਫੌਜ ਮੁੱਖੀ ਨੂੰ ਇਹ ਵੀ ਸੱਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਵੱਡੀ ਫੌਜ ਹੈ ਅਤੇ ਅਸੀ ਹਮੇਸ਼ਾ ਤਿਆਰ ਹਾਂ ਪਰ ਅਜਿਹਾ ਨਹੀਂ
ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਲੜਾਈ ਨਹੀਂ ਚਾਹੁੰਦਾ ਹੈ। ਅਸੀ ਸਾਰੇ ਸ਼ਾਂਤੀ ਨਾਲ ਵਿਕਾਸ 'ਚ ਭਰੋਸਾ ਰੱਖਦੇ ਹਾਂ।